ਦਸ ਸੇਵਾਦਾਰਾਂ ਦੀ ਫ਼ੌਜ ਅਪਣੇ ਨਾਲ ਰੱਖੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਗੁਰੂ ਦੀ ਗੋਲਕ 'ਤੇ ਬੋਝ ਬਣੇ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਨੇ ਗੁਰੂ ਮੀ ਗੋਲਕ 'ਤੇ ਹੋਰ ਬੋਝ ਵਧਾਉਂਦਿਆਂ ਅਪਣੇ ਨਾਲ ਕਰੀਬ.........

Giani Gurmukh Singh

ਤਰਨਤਾਰਨ : ਗੁਰੂ ਦੀ ਗੋਲਕ 'ਤੇ ਬੋਝ ਬਣੇ ਅਕਾਲ ਤਖ਼ਤ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਗੁਰਮੁਖ ਸਿੰਘ ਨੇ ਗੁਰੂ ਮੀ ਗੋਲਕ 'ਤੇ ਹੋਰ ਬੋਝ ਵਧਾਉਂਦਿਆਂ ਅਪਣੇ ਨਾਲ ਕਰੀਬ 10 ਸੇਵਾਦਾਰਾਂ ਦੀ ਫ਼ੌਜ ਰੱਖ ਲਈ ਹੈ। ਪਹਿਲਾਂ ਇਹ ਗਿਣਤੀ 4 ਤੋਂ 5 ਮੁਲਾਜ਼ਮਾਂ ਦੀ ਸੀ। ਗਿਆਨੀ ਗੁਰਮੁਖ ਸਿੰਘ ਨੇ ਸੰਗਤ ਨਾਲੋਂ ਨਾਤਾ ਤੋੜਦਿਆਂ ਇਹ ਗਿਣਤੀ ਦੁਗਣੀ ਕਰ ਕੇ ਗੁਰੂ ਦੀ ਗੋਲਕ 'ਤੇ ਇਕ ਹੋਰ ਬੋਝ ਪਾ ਦਿਤਾ ਹੈ। ਸੌਦਾ ਸਾਧ ਨੂੰ ਬਿਨਾਂ ਮੰਗੇ ਮਾਫ਼ੀ ਦਿਵਾਊਣ ਵਿਚ ਅਹਿਮ ਭੂਮਿਕਾ ਨਿਭਾਉਣ ਵਾਲੇ ਗਿਆਨੀ ਗੁਰਮੁਖ ਸਿੰਘ ਨੇ ਬਤੌਰ ਹੈੱਡ ਗ੍ਰੰਥੀ ਅਕਾਲ ਤਖ਼ਤ ਸਾਹਿਬ ਵਾਪਸੀ ਤੋਂ ਬਾਅਦ ਅਪਣੇ ਆਪ ਨੂੰ ਘਰ ਤਕ ਹੀ ਸੀਮਤ ਕਰ ਲਿਆ ਹੈ।

ਉਹ ਨਾਮਾਤਰ ਹੀ ਸਮਾਂ ਕੱਢ ਕੇ ਕਦੇ ਕਦੇ ਅਕਾਲ ਤਖ਼ਤ ਸਾਹਿਬ 'ਤੇ ਝਲਕ ਦਿਖਾ ਦਿੰਦੇ ਹਨ ਜਾਂ ਹਾਜ਼ਰੀ ਲਗਾ ਕੇ ਮੁੜ ਅਪਣੇ ਆਪ ਨੂੰ ਘਰ ਦੀ ਚਾਰ ਦੀਵਾਰੀ ਤਕ ਸੀਮਤ ਕਰ ਲੈਂਦੇ ਹਨ। ਉਨ੍ਹਾਂ ਨਾਲ ਮੁਲਾਕਾਤ ਕਰਨ ਆਉਣ ਵਾਲਿਆਂ ਨੂੰ ਪਹਿਲਾ ਹੀ ਗਿਆਨੀ ਗੁਰਮੁਖ ਸਿੰਘ ਘਰ ਵਿਚ ਲੱਗੇ ਅਤਿ ਆਧੁਨਿਕ ਬੇਸ਼ਕੀਮਤੀ ਸੀਸੀਟੀਵੀ ਕੈਮਰਿਆਂ ਰਾਹੀਂ ਦੇਖ ਲੈਂਦੇ ਹਨ।

ਜੇ ਮਨ ਹੋਵੇ ਤਾਂ ਮਿਲਦੇ ਹਨ ਨਹੀਂ ਤਾਂ ਘਰ ਦੇ ਬਾਹਰ ਸੁਰੱਖਿਆ ਕਰਮਚਾਰੀ ਨੂੰ ਵਾਇਰਲੈਸ ਰਾਹੀਂ ਸੰਦੇਸ਼ ਦੇ ਕੇ ਕਿ ਜਥੇਦਾਰ ਸਹਿਜ ਪਾਠ ਕਰ ਰਹੇ ਹਨ ਕਹਿ ਕੇ ਮਿਲਣ ਆਏ ਨੂੰ ਵਾਪਸ ਤੋਰ ਦਿਤਾ ਜਾਂਦਾ ਹੈ। ਗਿਆਨੀ ਗੁਰਮੁਖ ਸਿੰਘ ਤੇ ਉਨ੍ਹਾਂ ਦੇ ਭਰਾ ਜਸਟਿਸ ਰਣਜੀਤ ਸਿੰਘ ਕਮਿਸ਼ਨ ਦੇ ਗਵਾਹ ਨੰਬਰ 245 ਹਿੰਮਤ ਸਿੰਘ ਨੇ ਅਪਣੇ ਮੋਬਾਈਲ ਨੰਬਰ ਬੰਦ ਕੀਤੇ ਹੋਏ ਹਨ। ਉਨ੍ਹਾਂ ਦੇ ਪਿਤਾ ਭਾਈ ਸੁੱਖਾ ਸਿੰਘ ਨੇ ਅਪਣੇ ਆਪ ਨੂੰ ਪਹਿਲਾਂ ਤੋਂ ਹੀ ਸਿਆਸੀ ਗਤੀਵਿਧੀਆਂ ਤੋਂ ਪਾਸੇ ਰਖਿਆ ਹੋਇਆ ਹੈ।