ਮਹਾਂਰਾਸ਼ਟਰ ਵਿਚ ਜ਼ਿਲ੍ਹਾ ਪ੍ਰਸ਼ਾਸਨ ਨੇ ਪ੍ਰਕਾਸ਼ ਪੁਰਬ ਤੇ ਨਗਰ ਕੀਰਤਨ ਕੱਢੇ ਜਾਣ ਤੇ ਕੁੱਝ ਰੋਕਾਂ ਲਾਈਆਂ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਮਹਾਂਰਾਸ਼ਟਰ ਦੇ ਪੂਨਾ ਦੇ ਸ਼ਹਿਰ ਸਾਂਗਲੀ ਵਿਚ ਜ਼ਿਲ੍ਹਾ ਪ੍ਰਸ਼ਾਸਨ ਨੇ ਸਿੱਖਾਂ ਵਲੋਂ ਸ੍ਰੀ ਗੁਰੂ ਨਾਨਕ ਸਾਹਿਬ ਦੇ 549ਵੇਂ ਪ੍ਰਕਾਸ਼ ਪੁਰਬ 'ਤੇ ਨਗਰ ਕੀਰਤਨ........

Gurdwara Sahib

ਤਰਨਤਾਰਨ : ਮਹਾਂਰਾਸ਼ਟਰ ਦੇ ਪੂਨਾ ਦੇ ਸ਼ਹਿਰ ਸਾਂਗਲੀ ਵਿਚ ਜ਼ਿਲ੍ਹਾ ਪ੍ਰਸ਼ਾਸਨ ਨੇ ਸਿੱਖਾਂ ਵਲੋਂ ਸ੍ਰੀ ਗੁਰੂ ਨਾਨਕ ਸਾਹਿਬ ਦੇ 549ਵੇਂ ਪ੍ਰਕਾਸ਼ ਪੁਰਬ 'ਤੇ ਨਗਰ ਕੀਰਤਨ ਕਢੇ ਜਾਣ 'ਤੇ ਕੁੱਝ ਰੋਕਾਂ ਲਗਾਏ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਜਾਣਕਾਰੀ ਮੁਤਾਬਕ ਸਾਂਗਲੀ ਦੇ ਗੁਰਦਵਾਰਾ ਸ੍ਰੀ ਗੁਰੂ ਸਿੰਘ ਸਭਾ ਵਲੋਂ ਸ੍ਰੀ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਪੁਰਬ ਮਨਾਉਣ ਲਈ ਨਗਰ ਕੀਤਰਨ ਸਜਾਉਣ ਦਾ ਫ਼ੈਸਲਾ ਲਿਆ ਗਿਆ। ਇਹ ਨਗਰ ਕੀਰਤਨ ਐਤਵਾਰ ਨੂੰ ਸਜਾਇਆ ਜਾਣਾ ਸੀ।

ਇਸ ਲਈ ਜ਼ਿਲ੍ਹਾ ਪ੍ਰਸ਼ਾਸਨ ਤੋਂ ਇਜਾਜ਼ਤ ਮੰਗੀ ਗਈ ਤਾਂ ਜ਼ਿਲ੍ਹਾ ਪ੍ਰਸ਼ਾਸਨ ਨੇ ਨਗਰ ਕੀਤਰਨ ਦੌਰਾਨ ਪੰਜ ਪਿਆਰਿਆਂ ਵਲੋਂ ਨੰਗੀਆਂ ਕ੍ਰਿਪਾਨਾਂ ਲੈ ਕੇ ਚਲਣ ਅਤੇ ਨਗਰ ਕੀਰਤਨ ਦੌਰਾਨ ਕਿਸੇ ਕਿਸਮ ਦਾ ਕੋਈ ਨਾਹਰਾ ਜਾਂ ਜੈਕਾਰਾ ਲਗਾਉਣ 'ਤੇ ਰੋਕ ਲਗਾਉਂਦਿਆਂ ਇਜਾਜ਼ਤ ਦੇ ਦਿਤੀ ਗਈ। ਪੰਜ ਪਿਆਰਿਆਂ ਵਲੋ ਨੰਗੀਆਂ ਕ੍ਰਿਪਾਨਾਂ ਲੈ ਕੇ ਚਲਣ ਤੇ ਰੋਕ ਤੇ ਸਥਾਨਕ ਸਿੱਖਾਂ ਨੇ ਇਤਰਾਜ਼ ਕਰਦਿਆਂ ਪ੍ਰਸ਼ਾਸਨ ਦੀ ਇਸ ਕਾਰਵਾਈ  'ਤੇ ਸਖ਼ਤ ਇਤਰਾਜ਼ ਕੀਤਾ ਹੈ।

ਸਥਾਨਕ ਸਿੱਖਾਂ ਨੇ ਇਹ ਮਾਮਲਾ ਮਹਾਂਰਾਸ਼ਟਰ ਦੇ ਮੁਲੰਡ ਵਿਧਾਨ ਸਭਾ ਹਲਕਾ ਤੋਂ ਭਾਜਪਾ ਦੇ ਵਿਧਾਇਕ ਅਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਬੋਰਡ ਦੇ ਪ੍ਰਧਾਨ ਸ. ਤਾਰਾ ਸਿੰਘ ਦੇ ਧਿਆਨ ਵਿਚ ਲਿਆਂਦਾ ਹੈ ਜਿਨ੍ਹਾਂ ਪ੍ਰਸ਼ਾਸਨ ਨਾਲ ਗੱਲ ਕਰਨ ਦਾ ਯਕੀਨ ਦਿਵਾਇਆ।