Safar-E-Shahadat: ਸੂਬੇ ਦੀ ਕਚਹਿਰੀ ਜਿੱਥੇ ਗੁਜਰੀ ਦੇ ਲਾਲਾਂ ਨੂੰ ਸੀ ਪੇਸ਼ ਕੀਤਾ, ਤੰਗ ਜਿਹੀ ਬਾਰੀ ਜਿਥੋਂ, ਲੰਘ ਪ੍ਰਵੇਸ਼ ਕੀਤਾ...

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਿਰ ਨੀ ਝੁਕਾਏ ਉਹਨਾਂ, ਪੈਰ ਪਹਿਲਾਂ ਰਖਿਆ।     ਤੇਰੀ ਈਨ ਨਹੀਂ ਮੰਨਦੀ, ਇਸ਼ਾਰੇ ਨਾਲ ਦਸਿਆ।

Safar-E-Shahadat

 

ਸੂਬੇ ਦੀ ਕਚਹਿਰੀ ਜਿੱਥੇ, ਲਾਲਾਂ ਨੂੰ ਸੀ ਪੇਸ਼ ਕੀਤਾ।
    ਤੰਗ ਜਿਹੀ ਬਾਰੀ ਜਿਥੋਂ, ਲੰਘ ਪ੍ਰਵੇਸ਼ ਕੀਤਾ।
ਸਿਰ ਨੀ ਝੁਕਾਏ ਉਹਨਾਂ, ਪੈਰ ਪਹਿਲਾਂ ਰਖਿਆ।
    ਤੇਰੀ ਈਨ ਨਹੀਂ ਮੰਨਦੀ, ਇਸ਼ਾਰੇ ਨਾਲ ਦਸਿਆ।
ਵੇਖ ਕੇ ਵਜੀਦਾ ਸੀ, ਗੁੱਸੇ ਨਾਲ ਲਾਲ ਹੋਇਆ।
    ਫ਼ਤਿਹ ਕਿਉਂ ਗਜਾਈ, ਸੋਚ ਬੁਰਾ ਹਾਲ ਹੋਇਆ।
ਦਿਤੇ ਲਾਲਚ ਬਥੇਰੇ, ਜੁੱਤੀ ਨਾਲ ਠੁਕਰਾ ਦਿਤੇ।
    ਬੈਠਾ ਸੀ ਜੋ ਅਹਿਲਕਾਰ, ਚੱਕਰਾਂ ’ਚ ਪਾ ਦਿਤੇ।
ਬੱਚਿਆਂ ਨੇ ਕਿਹਾ ਤੂੰ, ਹਾਕਮ ਜ਼ਰੂਰ ਏਂ।
    ਅਸਾਂ ਧਰਮ ਨਹੀਂ ਛਡਣਾ, ਮੌਤ ਮਨਜ਼ੂਰ ਏ।
ਆਖ਼ਰ ਨੂੰ ਸੂਬੇ, ਕੰਧਾਂ ਵਿਚ ਚਿਣਵਾ ਦਿਤਾ।
    ਸੱਦ ਕੇ ਜਲਾਦਾਂ ਤਾਂਈ, ਸ਼ਹੀਦ ਕਰਵਾ ਦਿਤਾ।
ਉਹ ਸਾਕਾ ਸਰਹਿੰਦ ਦਾ, ਲੋਕੀ ਗਾਉਂਦੇ ਰਹਿਣਗੇ।
    ਲਾਹਨਤਾਂ ਵਜ਼ੀਦੇ ਖ਼ਾਂ ਨੂੰ, ਸਦਾ ਪਾਉਂਦੇ ਰਹਿਣਗੇ।
ਅੰਤ ਨੂੰ ਬੱਚੇ ਬਾਜ਼ੀ ਮੌਤ ਵਾਲੀ ਮਾਰ ਗਏ।
    ਪੱਤੋ, ਗੁਜਰੀ ਦੇ ਪੋਤੇ, ਕਰਜ਼ ਕੌਮ ਦਾ ਉਤਾਰ ਗਏ।
- ਹਰਪ੍ਰੀਤ ਪੱਤੋ ਪਿੰਡ ਪੱਤੋ, ਮੋਬਾ : 94658-21417