ਵਿਰਸਾ ਸਿੰਘ ਵਲਟੋਹਾ ਬਾਰੇ ਬੋਲੇ ਗਿਆਨੀ ਹਰਪ੍ਰੀਤ ਸਿੰਘ, ਕਿਹਾ- 'ਜੇ ਉਹ ਨਹੀਂ ਸਿਆਣਾ ਤਾਂ ਮੈਂ ਹੀ ਸਿਆਣਾ ਬਣ ਜਾਂਦੈਂ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਗਿਆਨੀ ਰਘਬੀਰ ਸਿੰਘ ਵਲੋਂ ਅਕਾਲ ਤਖ਼ਤ ਸਾਹਿਬ ਦੇ ਦਿੱਤੇ ਬਿਆਨ 'ਤੇ ਵੀ ਬੋਲੇ ਗਿਆਨੀ ਹਰਪ੍ਰੀਤ ਸਿੰਘ

Giani harpreet singh today speech News in punjabi

ਇਕ ਗ੍ਰੋਸ਼ਟੀ ਵਿਚ ਹਿੱਸਾ ਲੈਣ ਤੋਂ ਬਾਅਦ ਜਿਵੇਂ ਹੀ ਗਿਆਨੀ ਹਰਪ੍ਰੀਤ ਸਿੰਘ ਬਾਹਰ ਨਿਕਲੇ ਤਾਂ ਪੱਤਰਕਾਰਾਂ ਨੇ ਉਨ੍ਹਾਂ ਨੂੰ ਸਵਾਲ ਪੁੱਛਣੇ ਸ਼ੁਰੂ ਕਰ ਦਿੱਤੇ। ਪੱਤਰਕਾਰਾਂ ਵਲੋਂ ਵਿਰਸਾ ਸਿੰਘ ਵਲਟੋਹਾ ਵਲੋਂ ਕੀਤੀ ਪ੍ਰੈਸ ਕਾਨਫਰੰਸ ਬਾਰੇ ਪੁੱਛੇ ਸਵਾਲ 'ਤੇ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਾਡੇ ਵਲੋਂ ਇਕ ਦੂਜੇ ਵਿਰੁਧ ਕੀਤੀ ਬਿਆਨਬਾਜ਼ੀ ਦਾ ਤਮਾਸ਼ਾ ਸਿੱਖ ਵਿਰੋਧੀ ਲੋਕ ਵੇਖਦੇ ਹਨ ਤੇ ਮੈਂ ਨਹੀਂ ਚਾਹੁੰਦਾ ਕਿ ਅਸੀਂ ਇਸ ਤਮਾਸ਼ੇ ਦਾ ਹਿੱਸਾ ਬਣੀਏ। ਇਸ ਲਈ ਜੇਕਰ  ਵਿਰਸਾ ਸਿੰਘ ਵਲਟੋਹਾ ਸਿਆਣੇ ਨਹੀਂ ਬਣਦੇ ਤਾਂ ਮੈਂ ਹੀ ਸਿਆਣਾ ਬਣ ਜਾਂਦਾ ਹਾਂ।

  ਗਿਆਨੀ ਰਘਬੀਰ ਸਿੰਘ ਵਲੋਂ ਅਕਾਲ ਤਖ਼ਤ ਸਾਹਿਬ ਦੇ ਅਧਿਕਾਰਤ ਖੇਤਰ ਬਾਰੇ ਦਿੱਤੇ ਬਿਆਨ 'ਤੇ ਪ੍ਰਤੀਕਿਰਿਆ ਦਿੰਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜਥੇਦਾਰ ਸਾਹਿਬ ਵਲੋਂ ਦਿੱਤੇ ਬਿਆਨ ਨੂੰ ਸੁਣ ਕੇੇ ਉਨ੍ਹਾਂ ਸਮੇਤ ਪੂਰੇ ਵਿਸ਼ਵ ਦੇ ਸਿੱਖਾਂ ਨੂੰ ਦੁੱਖ ਪਹੁੰਚਿਆ ਕਿਉਂਕਿ ਸਾਰੇ ਸਿੱਖ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵਿਸ਼ਵ ਵਿਆਪੀ ਮੰਨਦੇ ਹਨ ਅਤੇ ਉਨ੍ਹਾਂ ਦਾ ਫ਼ੈਸਲਾ ਵਿਸ਼ਵ ਦੇ ਹਰ ਸਿੱਖ ਤੇ ਲਾਗੂ ਹੁੰਦਾ ਹੈ। 


 ਉਨ੍ਹਾਂ ਕਿਹਾ ਕਿ ਅਕਾਲ ਤਖ਼ਤ  ਸਾਹਿਬ ਦੇ ਫ਼ੈਸਲਿਆਂ ਤੇ ਹੁਕਮਾਂ ਨੂੰ ਚਾਰਦੀਵਾਰੀ ਦੇ ਅੰਦਰ ਨਹੀਂ ਰੱਖਿਆ ਜਾ ਸਕਦਾ। ਅਕਾਲ ਤਖ਼ਤ ਸਾਹਿਬ 'ਤੇ ਸਿਆਸੀ ਦਬਾਅ ਬਾਰੇ ਬੋਲਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੇਕਰ ਮੰਨ ਲਿਆ ਜਾਵੇ ਤਾਂ ਦਬਾਅ ਹੈ ਜੇ ਨਾ ਮੰਨਿਆ ਜਾਵੇ ਤਾਂ ਕੋਈ ਦਬਾਅ ਨਹੀਂ।  

2 ਦਸੰਬਰ ਦੇ ਹੁਕਮਨਾਮੇ ਬਾਰੇ ਬੋਲਦਿਆਂ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਉਸ ਹੁਕਮਨਾਮੇ ਦੀਆਂ ਸਾਰੀਆਂ ਮੱਦਾਂ ਚੈੱਕ ਕਰ ਲਵੋ ਤੇ ਫਿਰ ਅਕਾਲੀ ਦਲ ਨੂੰ ਪੁੱਛੋ ਕਿ ਉਨ੍ਹਾਂ ਵਿਚੋਂ ਕਿਹੜੀਆਂ- ਕਿਹੜੀਆਂ ਲਾਗੂ ਹੋਈਆਂ ਹਨ।