ਹੁਣ ਸਿੱਖ ਪ੍ਰਚਾਰਕਾਂ ਦੀਆਂ ਫ਼ੋਟੋਆਂ ਨਾਲ ਹੋਈ ਛੇੜਛਾੜ
ਜੋਗਾ, 11 ਅਗੱਸਤ (ਮੱਖਣ ਸਿੰਘ ਉÎੱਭਾ): ਫ਼ੇਸਬੁਕ ਰਾਹੀਂ ਇਕ ਵਾਰੀ ਮੁੜ ਤੋਂ ਸ਼ਿਵ ਸੈਨਾ ਵਰਗੇ ਕੱਟੜਪੰਥੀਆਂ ਵਲੋਂ ਸਿੱਖ ਕੌਮ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਜੋਗਾ, 11 ਅਗੱਸਤ (ਮੱਖਣ ਸਿੰਘ ਉÎੱਭਾ): ਫ਼ੇਸਬੁਕ ਰਾਹੀਂ ਇਕ ਵਾਰੀ ਮੁੜ ਤੋਂ ਸ਼ਿਵ ਸੈਨਾ ਵਰਗੇ ਕੱਟੜਪੰਥੀਆਂ ਵਲੋਂ ਸਿੱਖ ਕੌਮ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਹੁਣ ਫ਼ੇਸਬੁਕ ਰਾਹੀਂ ਸੱਭਰਵਾਲ ਕੁਮਾਰ ਸੰਦੀਪ ਨਾਂਅ ਦੇ ਵਿਅਕਤੀ ਨੇ ਸਿੱਖ ਪ੍ਰਚਾਰਕਾਂ ਦੀਆਂ ਫ਼ੋਟੋਆਂ ਨੂੰ ਐਡਿਟ ਕਰ ਕੇ ਘਟੀਆ ਦਰਜੇ ਦੇ ਨੀਵੇਂਪਣ ਨੂੰ ਪੇਸ਼ ਕੀਤਾ ਹੈ। ਇਸ ਦੀਆਂ ਪੋਸਟਾਂ ਤੋਂ ਇਹ ਜਾਪਦਾ ਹੈ ਕਿ ਇਹ ਵਿਅਕਤੀ ਭਾਜਪਾ ਨਾਲ ਵੀ ਸਬੰਧ ਰਖਦਾ ਹੈ। ਇਸ ਵਿਅਕਤੀ ਵਲੋਂ ਸਿੱਖ ਪ੍ਰਚਾਰਕਾਂ ਭਾਈ ਹਰਜਿੰਦਰ ਸਿੰਘ ਮਾਝੀ, ਹਰਜੀਤ ਸਿੰਘ ਢਪਾਲੀ ਅਤੇ ਭਾਈ ਪੰਥਪ੍ਰੀਤ ਸਿੰਘ ਖ਼ਾਲਸਾ ਆਦਿ ਦੀਆਂ ਫ਼ੋਟੋਆਂ ਐਡਿਟ ਕਰ ਕੇ ਉਨ੍ਹਾਂ ਨੂੰ ਇਕ ਟੇਬਲ ਤੇ ਮੀਟ ਖਾਂਦੇ ਤੇ ਨਾਲ ਬੈਠੇ ਅੰਮ੍ਰਿਤਧਾਰੀ ਬਜ਼ੁਰਗ ਜਿਨ੍ਹਾਂ ਦੇ ਹਥ ਵਿਚ ਕੱਚ ਦਾ ਗਿਲਾਸ ਅਤੇ ਉਪਰਲਾ ਪਾਸਾ ਸਟੀਲ ਦਾ ਗਿਲਾਸ ਜਿਸ ਵਿਚ ਸ਼ਰਾਬ ਵਰਗੀ ਰੰਗਤ ਵਾਲਾ ਤਰਲ ਪਦਾਰਥ ਹੈ, ਪੀਂਦੇ ਵਿਖਾਇਆ ਗਿਆ ਹੈ। ਸਿੱਖ ਕੌਮ 'ਤੇ ਹੋ ਰਹੇ ਨਿੱਤ ਦੇ ਹਮਲਿਆਂ ਨੇ ਸਿੱਖ ਕੌਮ ਨੂੰ ਝੰਜੋੜ ਕੇ ਰੱਖ ਦਿਤਾ ਹੈ।