ਸਿੱਖ ਵਿਚਾਰਧਾਰਾ ਨਾਲ ਸਬੰਧਤ ਕਰਵਾਇਆ ਸੈਮੀਨਾਰ
ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਖੋਜ ਅਦਾਰੇ ਇੰਟਰਨੈਸ਼ਨਲ ਸੈਂਟਰ ਫ਼ਾਰ ਸਿੱਖ ਸਟੱਡੀਜ਼ ਵਲੋਂ ਸਿੱਖ ਵਿਚਾਰਧਾਰਾ ਨਾਲ ਸਬੰਧਤ ਮਹੀਨਾਵਾਰੀ ਸੈਮੀਨਾਰ ਕਰਵਾਇਆ ਗਿਆ।
ਨਵੀਂ ਦਿੱਲੀ, 11 ਅਗੱਸਤ (ਸੁਖਰਾਜ ਸਿੰਘ): ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਖੋਜ ਅਦਾਰੇ ਇੰਟਰਨੈਸ਼ਨਲ ਸੈਂਟਰ ਫ਼ਾਰ ਸਿੱਖ ਸਟੱਡੀਜ਼ ਵਲੋਂ ਸਿੱਖ ਵਿਚਾਰਧਾਰਾ ਨਾਲ ਸਬੰਧਤ ਮਹੀਨਾਵਾਰੀ ਸੈਮੀਨਾਰ ਕਰਵਾਇਆ ਗਿਆ। ਇਸ ਵਾਰ ਦਿੱਲੀ ਦੇ ਸਿੱਖ ਚਿੰਤਕ ਡਾ. ਅਮਰਜੀਤ ਸਿੰਘ ਨਾਰੰਗ ਨੇ 'ਅਜੋਕੇ ਯੁਗ ਵਿਚ ਗੁਰੂ ਨਾਨਕ ਨੂੰ ਸਮਝਣ ਦੀ ਲੋੜ' ਵਿਸ਼ੇ 'ਤੇ ਲੈਕਚਰ ਪੇਸ਼ ਕੀਤਾ। ਉਨ੍ਹਾਂ ਦਸਿਆ ਕਿ ਸਿੱਖ ਧਰਮ ਦੁਨੀਆਂ ਦਾ ਸੱਭ ਤੋਂ ਆਧੁਨਿਕ ਧਰਮ ਹੈ। ਗੁਰੂ ਨਾਨਕ ਦੇਵ ਜੀ ਦੀ ਵਿਚਾਰਧਾਰਾ ਬਾਰੇ ਗੱਲ ਕਰਦਿਆਂ ਉਨ੍ਹਾਂ ਸਿੱਖ ਧਰਮ ਦੇ ਬਹੁਪੱਖੀ ਅਤੇ ਮਾਨਵੀ ਚਰਿੱਤਰ ਨੂੰ ਉਜਾਗਰ ਕੀਤਾ। ਗੁਰੂ ਨਾਨਕ ਦੇਵ ਜੀ ਵਲੋਂ ਰਚਿਤ 'ਜਪੁਜੀ' ਪੂਰੇ ਗੁਰੂ ਗ੍ਰੰਥ ਸਾਹਿਬ ਦੀ ਕੁੰਜੀ ਹੈ ਅਤੇ ਧਰਮ ਹੀ ਸੱਚ ਪ੍ਰਾਪਤੀ ਲਈ ਸਹੀ ਮਾਰਗ ਹੈ।
ਸਭਾ ਦੀ ਪ੍ਰਧਾਨਗੀ ਡਾ. ਜਸਪਾਲ ਸਿੰਘ ਸਾਬਕਾ ਵਾਈਸ ਚਾਂਸਲਰ ਪੰਜਾਬੀ ਯੂਨੀਵਰਸਟੀ ਨੇ ਕਰਦੇ ਹੋਏ ਡਾ. ਨਾਰੰਗ ਵਲੋਂ ਉਠਾਏ ਵਿਸ਼ਵੀਕਰਨ ਦੇ ਮੁੱਦੇ 'ਤੇ ਗੁਰੂ ਸਾਹਿਬ ਦੀ ਅੰਤਰ ਦ੍ਰਿਸ਼ਟੀ ਦਾ ਹਵਾਲਾ ਦਿਤਾ। ਧਰਮ ਪ੍ਰਚਾਰ ਕਮੇਟੀ ਦੇ ਚੇਅਰਮੈਨ ਕੁਲਮੋਹਨ ਸਿੰਘ ਨੇ ਗੁਰੂ ਨਾਨਕ ਦੇਵ ਜੀ ਦੇ ਜੀਵਨ ਅਤੇ ਵਿਚਾਰਧਾਰਾ ਬਾਰੇ ਵਿਦਿਵਾਨਾਂ ਵਲੋਂ ਰੱਖੀ ਗਈ ਰਾਇ ਨੂੰ ਸਿੱਖ ਧਰਮ ਦੇ ਬੁਨੀਆਦੀ ਸਿਧਾਂਤਾਂ ਵਜੋਂ ਪੇਸ਼ ਕੀਤਾ। ਅ