ਗੁਰਦਵਾਰੇ ਸਾਹਮਣੇ ਮੀਟ ਤੇ ਸ਼ਰਾਬ ਦੀ ਦੁਕਾਨ ਕਾਰਨ ਰੋਸ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਭਦੌੜ ਦੇ ਬਾਜਾਖਾਨਾ ਰੋਡ 'ਤੇ ਗੁਰਦੁਆਰਾ ਵਿਸ਼ਵਕਰਮਾ ਦੇ ਗੇਟ ਦੇ ਸਾਹਮਣੇ ਪਿਛਲੇ ਲੰਮੇਂ ਸਮੇਂ ਤੋਂ ਮੀਟ ਦੀ ਦੁਕਾਨ ਨੂੰ ਲੈ ਕੇ ਸੰਗਤ ਵਿਚ ਰੋਸ ਪਾਇਆ ਜਾ ਰਿਹਾ ਹੈ ...

Liquor and Meat Shop in front of Gurudwara

 ਭਦੌੜ ਦੇ ਬਾਜਾਖਾਨਾ ਰੋਡ 'ਤੇ ਗੁਰਦੁਆਰਾ ਵਿਸ਼ਵਕਰਮਾ ਦੇ ਗੇਟ ਦੇ ਸਾਹਮਣੇ ਪਿਛਲੇ ਲੰਮੇਂ ਸਮੇਂ ਤੋਂ ਮੀਟ ਦੀ ਦੁਕਾਨ ਨੂੰ ਲੈ ਕੇ ਸੰਗਤ ਵਿਚ ਰੋਸ ਪਾਇਆ ਜਾ ਰਿਹਾ ਹੈ ਪਰ ਇਹ ਮੀਟ ਦੀ ਦੁਕਾਨ ਪ੍ਰਬੰਧਕਾਂ ਨੇ ਚੁਕਵਾਉਣੀ ਤਾਂ ਕੀ ਸੀ, ਮੀਟ ਦੀ ਦੁਕਾਨ ਦੇ ਨਾਲ ਇਕ ਅਹਾਤਾ ਵੀ ਖੁੱਲ੍ਹ ਗਿਆ ਹੈ। ਗੁਰੂ ਘਰ ਤੋਂ ਅਹਾਤੇ ਅਤੇ ਮੀਟ ਦੀ ਦੁਕਾਨ ਦੀ ਦੂਰੀ ਸਿਰਫ਼ 100 ਕੁ ਫੁੱਟ ਦੇ ਕਰੀਬ ਹੈ। ਸ਼ੜਕ ਦੇ ਇਕ ਪਾਸੇ ਗੁਰੂ ਘਰ ਤੇ ਸ਼ੜਕ ਦੇ ਦੂਜੇ ਪਾਸੇ ਅਹਾਤਾ ਚਲ ਰਿਹਾ। ਇਹ ਦੁਕਾਨਾ ਗੁਰੂ ਘਰ ਦੇ ਸਾਹਮਣੇ ਹਨ। 

ਇਸ ਸਬੰਧੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਸਾਹਿਬ ਸਿੰਘ ਗਿੱਲ ਨੇ ਮੰਨਿਆਂ ਕਿ ਲਿਖਤੀ ਸਕਾਇਤ ਤਾਂ ਕਿਸੇ ਨੂੰ ਨਹੀਂ ਦਿਤੀ ਪਰ ਇਨ੍ਹਾਂ ਦੁਕਾਨਾਂ ਦੇ ਮਾਲਕ ਨੂੰ ਜ਼ਰੂਰ ਕਿਹਾ ਸੀ ਕਿ ਇਹ ਦੁਕਾਨ ਗੁਰੂ ਘਰ ਤੋਂ ਪਾਸੇ ਕਰਵਾ ਦਿਉ ਪਰ ਉਹ ਮੰਨਣ ਨੂੰ ਤਿਆਰ ਨਹੀਂ ਹੈ। ਭਦੌੜ ਦੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਬਲਦੇਵ ਸਿੰਘ ਚੂੰਘਾਂ ਨੇ ਕਿਹਾ ਇਹ ਗ਼ਲਤ ਹੈ। ਜੇ ਕਮੇਟੀ ਦੇ ਕਹਿਣ 'ਤੇ ਇਹ ਦੁਕਾਨਾਂ ਖਾਲੀ ਨਹੀਂ ਹੋਈਆਂ ਸਨ ਤਾਂ ਉਨ੍ਹਾਂ ਨੂੰ ਪੁਲਿਸ ਦੀ ਮਦਦ ਲੈਣੀ ਚਾਹੀਦੀ ਸੀ ਜਾਂ ਸਾਡੇ ਧਿਆਨ ਵਿਚ ਇਹ ਮਾਮਲਾ ਲਿਆਉਣਾ ਚਾਹੀਦਾ ਸੀ। 

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੌਬਿੰਦ ਸਿੰਘ ਲੌਂਗੋਵਾਲ ਨਾਲ ਦੇ ਪੀਏ ਦਰਸ਼ਨ ਸਿੰਘ ਨੇ ਕਿਹਾ ਕਿ ਪ੍ਰਧਾਨ ਸਾਹਿਬ ਕਿਸੇ ਸਮਾਗਮ ਵਿਚ ਬੈਠੇ ਹਨ, ਉਨ੍ਹਾਂ ਨੂੰ ਗੱਲ ਕਰਨ ਲਈ ਸਮਾਂ ਲੱਗ ਸਕਦਾ ਹੈ। ਜਦ ਇਸ ਮਸਲੇ ਬਾਬਤ ਉਨ੍ਹਾਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਗੁਰਦੁਆਰਾ ਪ੍ਰਬੰਧਕਾਂ ਦੁਆਰਾ ਸਾਡੇ ਧਿਆਨ ਵਿਚ ਜ਼ਰੂਰ ਮਾਮਲਾ ਲਿਆਉਣਾ ਚਾਹੀਦਾ ਸੀ ਤੇ ਜੇ ਹੁਣ ਸਾਨੂੰ ਪਤਾ ਲਗਿਆ ਹੈ ਤਾਂ ਇਸ ਸਬੰਧੀ ਹੁਣ ਪ੍ਰਧਾਨ ਸਾਹਿਬ ਨਾਲ ਜ਼ਰੂਰ ਗੱਲ ਕਰਨਗੇ।