Panthak News: ਸਿੱਖ ਜਥੇਬੰਦੀਆਂ ਦਾ ਐਲਾਨ : ਦਿੱਲੀ ’ਚ ਨਹੀਂ ਲੱਗਣ ਦਿਆਂਗੇ ‘ਐਮਰਜੰਸੀ ਫ਼ਿਲਮ’

ਏਜੰਸੀ

ਪੰਥਕ, ਪੰਥਕ/ਗੁਰਬਾਣੀ

Panthak News: ਇਹ ਫ਼ਿਲਮ ਪੰਜਾਬ ਦੇ ਅਮਨ ਚੈੱਨ ਨੂੰ ਲਾਂਬੂ ਲਾਉਣ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਅਕਸ ਨੂੰ ਢਾਅ ਲਾਉਣ ਦੀ ਕੰਗਣਾ ਰਨੌਤ ਦੀ ਸਾਜ਼ਸ਼ ਹੈ।

Announcement of Sikh organizations: "Emergency film" will not be allowed in Delhi

Panthak News: ਸਿੱਖ ਮਿਸ਼ਨ ਫ਼ਾਊਂਡੇਸ਼ਨ ਅਤੇ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦਿੱਲੀ ਨੇ ਐਲਾਨ ਕੀਤਾ ਹੈ ਕਿ ਸਿੱਖ ਕੌਮ ਤੇ ਪੰਜਾਬ ਦੇ ਅਕਸ ਨੂੰ ਢਾਅ ਲਾਉਣ ਵਾਲੀ ਫ਼ਿਲਮ ‘ਐਮਰਜੰਸੀ’ ਨੂੰ ਦਿੱਲੀ ਵਿਚ ਨਹੀਂ ਚਲਣ ਦਿਤਾ ਜਾਵੇਗਾ। ਇਹ ਫ਼ਿਲਮ ਪੰਜਾਬ ਦੇ ਅਮਨ ਚੈੱਨ ਨੂੰ ਲਾਂਬੂ ਲਾਉਣ ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਅਕਸ ਨੂੰ ਢਾਅ ਲਾਉਣ ਦੀ ਕੰਗਣਾ ਰਨੌਤ ਦੀ ਸਾਜ਼ਸ਼ ਹੈ।

 ਇਕ ਮੀਟਿੰਗ ਜਿਸ ਵਿਚ ਸਿੱਖ ਮਿਸ਼ਨ ਫ਼ਾਊਂਡੇਸ਼ਨ ਦੇ ਮੁਖੀ ਇੰਦਰਜੀਤ ਸਿੰਘ, ਫ਼ੈਡਰੇਸ਼ਨ ਦੇ ਨੁਮਾਇੰਦੇ ਅਵਤਾਰ ਸਿੰਘ ਮਾਕਨ, ਅਮਰਜੀਤ ਸਿੰਘ ਲਾਜਪਤ ਨਗਰ, ਅਮਰਜੀਤ ਸਿੰਘ ਬੱਬੀ, ਗੁਰਪ੍ਰੀਤ ਸਿੰਘ ਅਤੇ ਜਤਿੰਦਰ ਸਿੰਘ ਜੀਤੂ ਨੇ ਫ਼ਿਲਮ ਦੀ ਨਿਖੇਧੀ ਕਰਦੇ ਹੋਏ ਸਾਂਝੇ ਤੌਰ ’ਤੇ ਕੌਮੀ ਘੱਟ-ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਪੁਰਾ ਨੂੰ ਅਪੀਲ ਕੀਤੀ ਕਿ ਉਹ ਫ਼ਿਲਮ ’ਤੇ ਪਾਬੰਦੀ ਲਗਵਾਉਣ, ਸਿੱਖਾਂ ਨੂੰ ਇਹ ਫ਼ਿਲਮ ਬਰਦਾਸ਼ਤ ਨਹੀਂ।

ਇੰਦਰਜੀਤ ਸਿੰਘ ਵਿਕਾਸਪੁਰੀ ਦੇ ਜਾਰੀ ਕੀਤੇ ਬਿਆਨ ਵਿਚ ਮੀਟਿੰਗ ਵਿਚ ਹਾਜ਼ਰ ਸਿੱਖਾਂ ਨੇ ਦਿੱਲੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਦਿੱਲੀ ਵਿਚ ਇਸ  ਫ਼ਿਲਮ ’ਤੇ ਪਾਬੰਦੀ ਲਗਾਏ, ਨਹੀਂ ਤਾਂ ਇਹ ਸਾਰੇ ਸਿਨੇਮਾ ਘਰਾਂ ਵਿਚ ਜਾ ਕੇ ਵੀ ਫ਼ਿਲਮ ਦਾ ਵਿਰੋਧ ਕਰਨ ਤੋਂ ਪਿਛੇ ਨਹੀਂ ਹੱਟਣਗੇ।