ਅਸ਼ਲੀਲ ਫ਼ੋਟੋਆਂ ਸੋਸ਼ਲ ਮੀਡੀਆ ’ਤੇ ਪਾ ਕੇ ਗ੍ਰੰਥੀ ਦੇ ਅਹੁਦੇ ਨੂੰ ਕਲੰਕਤ ਕੀਤਾ, ਮਾਮਲਾ ਦਰਜ 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਗੁਰਦਵਾਰੇ ਦੇ ਗ੍ਰੰਥੀ ਦੀ ਘਿਨਾਉਣੀ ਕਰਤੂਤ 

jugraj singh

 

ਅੰਮ੍ਰਿਤਸਰ/ਟਾਂਗਰਾ  (ਸੁਰਜੀਤ ਸਿੰਘ ਖ਼ਾਲਸਾ): ਸਿਖ ਕੌਮ ਵਲੋਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਹੋ ਰਹੀਆਂ ਬੇਅਦਬੀਆਂ ਦਾ ਇਨਸਾਫ਼ ਲੈਣ ਲਈ ਸਰਕਾਰਾਂ ਤੋਂ ਮੰਗ ਕੀਤੀ ਜਾ ਰਹੇ ਹੈ। ਦੂਜੇ ਪਾਸੇ ਕੁੱਝ ਕੁ ਲੋਕ ਧਾਰਮਕ ਲਿਬਾਸ ਪਹਿਨ ਕੇ ਗੁਰਦੁਆਰਿਆਂ ਅੰਦਰ ਵੀ ਧਾਰਮਕ ਤੇ ਪਵਿੱਤਰ ਅਹੁਦਿਆਂ ਨੂੰ ਹੀ ਕਲੰਕਤ ਕਰ ਰਹੇ ਹਨ। ਇਸ ਤਰ੍ਹਾਂ ਦਾ ਇਕ ਮਾਮਲਾ ਥਾਣਾ ਮੱਤੇਵਾਲ ਅਧੀਨ ਪੈਂਦੇ ਪਿੰਡ ਕਲੇਰ ਬਾਲਾ ਤੋਂ ਸਾਹਮਣੇ ਆਇਆ ਹੈ। 

ਜਨਤਕ ਹੋਈਆਂ ਸੋਸ਼ਲ ਮੀਡੀਆ ਦੀਆਂ ਤਸਵੀਰਾਂ ਸਬੰਧੀ ਪੀੜਤ ਔਰਤ ਨੇ ਥਾਣਾ ਮੱਤੇਵਾਲ ਵਿਚ ਦਰਜ ਕਰਵਾਏ ਗਏ ਬਿਆਨ ਵਿਚ ਦਸਿਆ ਕਿ ਉਹ ਇਕ ਦਿਨ ਸਾਲ 2020 ਵਿਚ ਅਪਣੇ ਘਰ ਦੇ ਗੇਟ ਦੇ ਲਾਗੇ ਬਾਥਰੂਮ ਵਿਚ ਗਈ ਸੀ। ਸਾਡੇ ਪਿੰਡ ਦੇ ਗੁਰਦੁਆਰੇ ਵਿਚ ਜੁਗਰਾਜ ਸਿੰਘ ਪੁੱਤਰ ਸਤਨਾਮ ਸਿੰਘ ਵਾਸੀ ਪਿੰਡ ਜਬੋਵਾਲ ਗ੍ਰੰਥੀ ਦੀ ਸੇਵਾ ਨਿਭਾ ਰਿਹਾ ਸੀ। ਗ੍ਰੰਥੀ ਉਨ੍ਹਾਂ ਦੇ ਘਰ ਦੇ ਛੋਟੇ ਗੇਟ ਰਾਹੀਂ ਘਰ ਅੰਦਰ ਦਾਖ਼ਲ ਹੋਇਆ ਅਤੇ ਉਸ ਦੀਆਂ ਅਸ਼ਲੀਲ ਤਸਵੀਰਾਂ ਖਿੱਚ ਲਈਆਂ।

ਇਸ ਤੋਂ ਬਾਅਦ ਉਸ ਨੇ ਪੀੜਤ ਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿਤਾ ਅਤੇ ਉਸ ਨੇ ਕਈ ਵਾਰ ਉਸ ਨਾਲ ਬਲਾਤਕਾਰ ਕੀਤਾ। ਮਿਤੀ 21/10/2021 ਨੂੰ ਸੋਸ਼ਲ ਮੀਡੀਆ ’ਤੇ ਉਸ ਨੇ ਤਸਵੀਰਾਂ ਪਾ ਦਿਤੀਆਂ। ਪੁਲਿਸ ਨੇ ਥਾਣਾ ਤਰਸਿਕਾ ਵਿਖੇ ਮੁਕੱਦਮਾ ਨੰਬਰ 77 ਮਿਤੀ 24 ਅਕਤੂਬਰ ਨੂੰ 376/295/506/ ਆਈ ਪੀ ਸੀ 67,67-ਏ ਆਈ ਟੀ ਤਹਿਤ ਮਾਮਲਾ ਦਰਜ ਕਰ ਲਿਆ ਗਿਆ।