ਸਿੱਟ ਨੇ ਪੁਛਿਆ : ਜੇਕਰ ਡੇਰੇ ’ਚ ਕੋਈ ਚੜ੍ਹਾਵਾ ਨਹੀਂ ਚੜ੍ਹਦਾ ਤਾਂ ਇੰਨਾ ਪੈਸਾ ਕਿੱਥੋਂ ਆਇਆ? 

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਿੱਟ ਬੇ-ਅਦਬੀ ਮਾਮਲੇ ਦੀ ਤਹਿ ਤਕ ਜਾਣਾ ਚਾਹੁੰਦੀ ਹੈ ਅਤੇ ਉਹ ਪੁਛ-ਗਿਛ ਦੌਰਾਨ ਡੇਰਾ ਮੁਖੀ ਵਲੋਂ ਮਿਲੇ ਜਵਾਬਾਂ ਤੋਂ ਵੀ ਅੱਗੇ ਦੀ ਪੜਤਾਲ ਕਰਨ ਵਿਚ ਲੱਗੀ ਹੋਈ ਹੈ।

Special Investigation Team

 

ਸਿਰਸਾ (ਸੁਰਿੰਦਰ ਪਾਲ ਸਿੰਘ) : ਪੰਜਾਬ ਦੇ ਫ਼ਰੀਦਕੋਟ ਵਿਚ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇ-ਅਦਬੀ ਦੇ ਮਾਮਲੇ ਵਿਚ ਡੇਰਾ ਪ੍ਰਮੁਖ ਗੁਰਮੀਤ ਸਿੰਘ (ਉਰਫ ਰਾਮ ਰਹੀਮ) ਕੋਲੋਂ ਪੰਜਾਬ ਪੁਲਿਸ ਦੀ ਸਪੈਸ਼ਲ ਇੰਵੇਸਟੀਗੇਸ਼ਨ ਟੀਮ (ਸਿੱਟ) ਨੇ ਰੋਹਤਕ ਦੀ ਸੁਨਾਰਿਆ ਜੇਲ ਵਿਚ ਪੁੱਛ-ਗਿਛ ਦੌਰਾਨ 114 ਸਵਾਲ ਪੁੱਛੇ ਅਤੇ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਡੇਰਾ ਸਿਰਸਾ ਦੀ ਚੈਅਰਪਰਸਨ ਉਪਾਸਨਾ ਇੰਸਾ ਅਤੇ ਵਾਇਸ ਚੈਅਰਮੈਨ ਪੰਕਜ਼ ਨੈਨ ਨੂੰ ਵੀ ਨੋਟਿਸ ਜਾਰੀ ਦਿਤਾ ਗਿਆ ਹੈ। 

ਸੂਤਰ ਦਸਦੇ ਹਨ ਕਿ ਸਿੱਟ ਬੇ-ਅਦਬੀ ਮਾਮਲੇ ਦੀ ਤਹਿ ਤਕ ਜਾਣਾ ਚਾਹੁੰਦੀ ਹੈ ਅਤੇ ਉਹ ਪੁਛ-ਗਿਛ ਦੌਰਾਨ ਡੇਰਾ ਮੁਖੀ ਵਲੋਂ ਮਿਲੇ ਜਵਾਬਾਂ ਤੋਂ ਵੀ ਅੱਗੇ ਦੀ ਪੜਤਾਲ ਕਰਨ ਵਿਚ ਲੱਗੀ ਹੋਈ ਹੈ। ਹਾਲਾਂਕਿ ਪੰਜਾਬ ਪੁਲਿਸ ਦੀ ਸਪੈਸ਼ਲ ਇੰਵੇਸਟੀਗੇਸ਼ਨ ਟੀਮ ਵਲੋ ਰੋਹਤਕ ਦੀ ਸੁਨਾਰਿਆ ਜੇਲ ਵਿਚ ਪੁਛਗਿਛ ਦੇ ਹਰ ਸਵਾਲ ਉਤੇ ਰਾਮ ਰਹੀਮ ਇਨਕਾਰ ਕਰਦਾ ਰਿਹਾ ਹੈ ਪਰ ਜਾਂਚ ਨੂੰ ਅੱਗੇ ਵਧਾਉਂਦੇ ਹੋਏ ਡੇਰੇ ਦੀ ਚੈਇਰਪਰਸਨ ਉਪਾਸਨਾ ਇੰਸਾ ਅਤੇ ਵਾਇਸ ਚੇਇਰਮੈਨ ਪੰਕਜ ਨੈਨ ਨੂੰ ਵੀ ਨੋਟਿਸ ਭੇਜ ਦਿਤਾ ਹੈ।

ਸਿਟ ਵਲੋ ਕੀਤੇ ਮੁੱਖ ਸਵਾਲਾਂ ਵਿਚ ‘ਜਾਮ-ਏ ਇੰਸਾ’ ਕਰਨ ਦਾ ਮਕਸਦ ਅਤੇ ਸਲਾਹ ਕਿਸ ਨੇ ਦਿਤੀ? ਜਾਮ-ਏ-ਇੰਸਾ ਪਿਆਉਣ ਲਈ ਮਾਫੀ ਮੰਗਣ ਲਈ ਕਿਸ ਨੇ ਕਿਹਾ ਤੇ ਮਾਫ਼ੀਨਾਮੇ ਤੇ ਤੁਹਾਡੇ ਹਸਤਾਖ਼ਰ ਹਨ? ਪੋਸ਼ਾਕ ਹੁਣ ਕਿੱਥੇ ਹੈ? ਮੌੜ ਬੰਬ ਬਲਾਸਟ ਦਾ ਕੀ ਮਕਸਦ ਸੀ? ਡੇਰੇ ਦੀ ਜ਼ਮੀਨ ਉਤੇ ਫੈਕਟਰੀ ਕਿਵੇਂ ਲੱਗੀ ਤੇ ਮਾਲਕ ਕੌਣ ਹੈ? ਡੇਰੇ ਵਿਚ ਕੋਈ ਚੜ੍ਹਾਵਾ ਨਹੀਂ ਚੜ੍ਹਦਾ ਤਾਂ ਫਿਰ ਇੰਨਾ ਪੈਸਾ ਕਿੱਥੋ ਆਇਆ? ਡੇਰੇ ਦੇ ਨਾਮ ਉਤੇ ਕਿੰਨੇ ਬੈਂਕ ਅਕਾਉਂਟ ਹਨ ਤੇ ਉਨ੍ਹਾਂ ਵਿਚੋਂ ਪੈਸੇ ਕੌਣ ਕੱਢ ਸਕਦਾ ਹੈ? ਡੇਰੇ ਦਾ ਚਾਰਟੇਡ ਅਕਾਉਂਟੇਂਟ ਕੌਣ ਹੈ? ਅਤੇ ਕਿਸ ਕੋਲ ਡੇਰੇ ਦਾ ਹਿਸਾਬ ਕਿਤਾਬ ਰਹਿੰਦਾ ਹੈ? ਹਨੀ ਪ੍ਰੀਤ ਤੁਹਾਡੀ ਕੀ ਲਗਦੀ ਹੈੈ? ਜਹੇ ਮੁੱਖ ਸਵਾਲਾਂ ਸਮੇਤ ਪੁਛ-ਗਿਛ ਦੌਰਾਨ 114 ਸਵਾਲ ਪੁੱਛੇ ਗਏ।