ਦਿੱਲੀ ਕਮੇਟੀ ਦੇ ਵਫ਼ਦ ਨੇ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਦੇ ਸਲਾਹਕਾਰ ਨਾਲ ਕੀਤੀ ਮੁਲਾਕਾਤ, ਕਰਤਾਰਪੁਰ ਸਾਹਿਬ ਲਾਂਘੇ ਬਾਰੇ ਹੋਈ ਗੱਲਬਾਤ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਇਸ ਮੁਲਾਕਾਤ 'ਚ ਦੋਹਾਂ ਧਿਰਾਂ ਵਿਚਾਲੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ ਖੋਲ੍ਹਣ ਬਾਰੇ ਵਿਚਾਰ-ਚਰਚਾ ਹੋਈ

Delegation of Delhi Committee at Pakistan

 

ਲਾਹੌਰ (ਬਾਬਰ ਜਲੰਧਰੀ): ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਲਾਹਕਾਰ ਪਰਮਜੀਤ ਸਿੰਘ ਚੰਡੋਕ ਦੀ ਅਗਵਾਈ ਹੇਠ ਉੱਚ ਪੱਧਰੀ ਵਫ਼ਦ ਵੱਲੋਂ ਲਹਿੰਦੇ ਪੰਜਾਬ ਦੇ ਮੁੱਖ ਮੰਤਰੀ ਉਸਮਾਨ ਬੁਰਦਾਰ ਦੇ ਸਲਾਹਕਾਰ ਅਹਿਸਾਨ ਖ਼ਾਬਰ ਨਾਲ ਮੁਲਾਕਾਤ ਕੀਤੀ ਗਈ।

Kartarpur Sahib

ਇਸ ਮੁਲਾਕਾਤ 'ਚ ਦੋਹਾਂ ਧਿਰਾਂ ਵਿਚਾਲੇ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਲਾਂਘਾ ਖੋਲ੍ਹਣ ਬਾਰੇ ਵਿਚਾਰ-ਚਰਚਾ ਹੋਈ ਅਤੇ ਦੋਹਾਂ ਮੁਲਕਾਂ ਦੇ ਵਫ਼ਦਾਂ ਦੇ ਆਉਣ ਜਾਣ ਸਮੇਂ ਦਰਪੇਸ਼ ਮੁਸ਼ਕਿਲਾਂ ਬਾਰੇ ਚਰਚਾ ਕੀਤੀ।

Delegation of Delhi Committee at Pakistan

ਇਸ ਮੀਟਿੰਗ ਦੌਰਾਨ ਦੋਹਾਂ ਧਿਰਾਂ ਨੇ ਇਸ 'ਤੇ ਜ਼ੋਰ ਦਿੱਤਾ ਕਿ ਹਰ ਸਾਲ ਪਾਕਿਸਤਾਨ ਆਉਂਦਾ 7 ਹਜ਼ਾਰ ਸ਼ਰਧਾਲੂਆਂ ਦੀ ਗਿਣਤੀ ਵਧਾ ਕੇ ਲੱਖਾਂ ਤੱਕ ਪਹੁੰਚਾਈ ਜਾ ਸਕਦੀ ਹੈ, ਜਿਸ ਲਈ ਦੋਹਾਂ ਧਿਰਾਂ ਨੂੰ ਲਚਕੀਲੀ ਪਹੁੰਚ ਅਪਣਾਉਣ ਦੀ ਜ਼ਰੂਰਤ ਹੈ। ਮੀਟਿੰਗ 'ਚ ਪਰਮਜੀਤ ਸਿੰਘ ਚੰਢੋਕ ਦੇ ਮੁੱਖ ਸਲਾਹਕਾਰ ਬਲਬੀਰ ਸਿੰਘ ਚੱਢਾ, ਐਮਪੀਏ ਮਹਿੰਦਰਪਾਲ ਸਿੰਘ ਤੇ ਪੀਟਰ ਗਿੱਲ ਸਮੇਤ ਹੋਰ ਪਤਵੰਤਿਆਂ ਨੇ ਹਿੱਸਾ ਲਿਆ।