ਸ਼੍ਰੋਮਣੀ ਕਮੇਟੀ ਚੋਣਾਂ 'ਚ 50 ਫ਼ੀ ਸਦੀ ਟਿਕਟਾਂ ਗੁਰਸਿੱਖ ਨੌਜਵਾਨਾਂ ਨੂੰ ਦੇਵਾਂਗੇ : ਰਵੀਇੰਦਰ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਥਾਨਕ ਗੁਰਦਵਾਰਾ ਖ਼ਾਲਸਾ ਦੀਵਾਨ ਵਿਖੇ ਗਿਆਨੀ ਬਲਵੰਤ ਸਿੰਘ ਨੰਦਗੜ ਅਤੇ ਰਵੀਇੰਦਰ ਸਿੰਘ ਨੇ ਕਿਹਾ ਕਿ ਉਹ ਬੇਅਦਬੀ ਮਾਮਲੇ 'ਚ ਮੁੱਖ ਦੋਸ਼ੀ ਸੁਖਬੀਰ ਬਾਦਲ ਨੂੰ ਮੰਨਦੇ ਹਨ।

Ravi Inder Singh

 

ਫ਼ਰੀਦਕੋਟ 9 ਅਗੱਸਤ (ਗੁਰਿੰਦਰ ਸਿੰਘ): ਸਥਾਨਕ ਗੁਰਦਵਾਰਾ ਖ਼ਾਲਸਾ ਦੀਵਾਨ ਵਿਖੇ ਗਿਆਨੀ ਬਲਵੰਤ ਸਿੰਘ ਨੰਦਗੜ ਅਤੇ ਰਵੀਇੰਦਰ ਸਿੰਘ ਨੇ ਕਿਹਾ ਕਿ ਉਹ ਬੇਅਦਬੀ ਮਾਮਲੇ 'ਚ ਮੁੱਖ ਦੋਸ਼ੀ ਸੁਖਬੀਰ ਬਾਦਲ ਨੂੰ ਮੰਨਦੇ ਹਨ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਬਾਦਲ ਵਿਰੋਧੀ ਪੰਥਕ ਧਿਰਾਂ ਨੂੰ ਇਕੱਠਿਆਂ ਕਰ ਕੇ ਅਕਾਲੀ ਦਲ ਬਾਦਲਾਂ ਨੂੰ ਸ਼੍ਰੋਮਣੀ ਕਮੇਟੀ ਤੋ ਵਾਂਝਾ ਕਰਾਂਗੇ।  ਧਾਰਮਕ ਸਥਾਨਾਂ 'ਤੇ ਲੰਗਰ ਉੱਪਰ ਜੀਐਸਟੀ ਟੈਕਸ ਦੇ ਮੁੱਦੇ 'ਤੇ ਉਨ੍ਹਾਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੇ ਖ਼ੁਦ ਇਸ ਫ਼ੈਸਲੇ ਦੇ ਹੱਕ 'ਚ ਹਾਮੀ ਭਰੀ ਹੋਣ ਦੇ ਬਾਵਜੂਦ ਹੁਣ ਡਰਾਮਾ ਕਰ ਕੇ ਲੋਕਾਂ ਨੂੰ ਬੇਵਕੂਫ ਬਣਾ ਰਹੀ ਹੈ ਕਿਉਂਕਿ ਬਾਦਲ ਪਰਵਾਰ ਨੇ ਤਾਂ ਇਕ ਵਾਰ ਵੀ ਧਾਰਮਕ ਸਥਾਨਾਂ 'ਤੇ ਲਾਏ ਜਾ ਰਹੇ ਜਬਰੀ ਟੈਕਸ ਦਾ ਵਿਰੋਧ ਹੀ ਨਹੀ ਕੀਤਾ, ਦਰਬਾਰ ਸਾਹਿਬ ਤੋਂ ਕੀਰਤਨ ਦੇ ਲਾਈਵ ਟੈਲੀਕਾਸਟ ਨੂੰ ਲੈ ਕੇ ਸਵਾਲ ਉਠਾਉਦੇ ਹੋਏ ਉਨ੍ਹਾਂ ਕਿਹਾ ਕਿ ਸਿਰਫ਼ ਇਕ ਹੀ ਨਿਜੀ ਚੈਨਲ ਨੂੰ ਲਾਈਵ ਟੈਲੀਕਾਸਟ ਕਿਉਂ ਕਰਨ ਦਿਤਾ ਜਾ ਰਿਹਾ ਹੈ, ਕੀ ਬਾਕੀ ਚੈਨਲਾਂ ਨੂੰ ਇਸ ਹੱਕ ਨਹੀ ਮਿਲਣਾ ਚਾਹੀਦਾ? ਅਖੰਡ ਅਕਾਲੀ ਦਲ 1920 ਦੇ ਪ੍ਰਧਾਨ ਵਜੋਂ ਰਵੀਇੰਦਰ ਸਿੰਘ ਨੇ ਕਿਹਾ ਕਿ ਸਿੱਖ ਨੌਜਵਾਨ ਸਿੱਖੀ ਤੋਂ ਕੋਹਾ ਦੂਰ ਹੋ ਕੇ ਨਸ਼ੇ ਦੀ ਦਲ ਦਲ 'ਚ ਧੱਸਦੇ ਜਾ ਰਹੇ ਹਨ ਪਰ ਸਮੇਂ ਦੀਆਂ ਸਰਕਾਰਾਂ ਚੁੱਪੀ ਧਾਰੀ ਬੈਠੀਆਂ ਹਨ ਜਿਸ ਕਰ ਕੇ ਮੁੜ ਨੌਜਵਾਨਾਂ ਨੂੰ ਸਿੱਖੀ ਨਾਲ ਜੋੜਨ ਲਈ ਸ੍ਰੋਮਣੀ ਕਮੇਟੀ ਚੌਣਾਂ 'ਚ 50 ਫ਼ੀ ਸਦੀ ਟਿਕਟਾਂ ਦਿਤੀਆਂ ਜਾਣਗੀਆਂ ਤਾਕਿ ਗੁਰਸਿੱਖ ਨੌਜਵਾਨ ਅੱਗੇ ਆਉਣ।


ਇਸ ਮੌਕੇ ਪ੍ਰਚਾਰਕ ਬਾਬਾ ਅਵਤਾਰ ਸਿਘ ਸਾਧਾਂਵਾਲਾ ਨੇ ਕਿਹਾ ਕਿ ਪੰਥਕ ਜੱਥੇਬੰਦੀਆਂ ਨੂੰ ਆਪਸੀ ਗਿਲੇ ਸ਼ਿਕਵੇ ਭੁਲਾ ਕੇ ਇਕ ਮੰਚ 'ਤੇ ਇਕੱਠੇ ਹੋਣਾ ਚਾਹੀਦਾ ਹੈ ਤਾਂ ਜੋ ਲੰਮੇ ਸਮੇਂ ਤੋਂ ਸਿੱਖ ਕੌਮ ਦੀਆਂ ਲਟਕਦੀਆਂ ਆ ਰਹੀਆਂ ਮੰਗਾਂ ਨੂੰ ਮਨਵਾਉਣ ਲਈ ਸਰਕਾਰ 'ਤੇ ਦਬਾਅ ਬਣਾਇਆ ਜਾ ਸਕੇ।