ਗੁਰੂਆਂ ਨਾਲ ਸਬੰਧਤ ਨਿਸ਼ਾਨੀਆਂ ਸੰਭਾਣ ਦੀ ਲੋੜ: ਭਾਈ ਮਾਝੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਨਿਹੰਗ ਖਾਂ ਦੇ ਮਕਾਨ ਦੇ ਬਚੇ ਹਿੱਸੇ ਨੂੰ ਸੰਭਾਲਣ ਲਈ ਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਮੁੱਖ ਮੰਤਰੀ ਨੂੰ ਲਿਖਿਆ ਪੱਤਰ

Bhai Harjinder Singh Sanghi

ਪਿੰਡ ਕੋਟਲਾ ਵਿਖੇ ਨਿਹੰਗ ਖਾਂ ਦੇ ਇਤਿਹਾਸਿਕ ਮਕਾਨ ਦਾ ਬਹੁਤਾ ਹਿੱਸਾ ਢਹਿ-ਢੇਰੀ ਹੋ ਚੁੱਕਾ ਹੈ ਅਤੇ ਸਿਰਫ਼ ਇਕ ਕਮਰਾ ਬਚਿਆ ਹੈ ਜਿਸ ਦੀ ਹਾਲਤ ਤਰਸਯੋਗ ਹੈ। ਇਹ ਵਿਚਾਰ ਪੰਥ ਪ੍ਰਸਿੱਧ ਕਥਾਵਾਚਕ ਭਾਈ ਹਰਜਿੰਦਰ ਸਿੰਘ ਮਾਝੀ ਨੇ ਪ੍ਰਧਾਨ ਸ਼੍ਰੋਮਣੀ ਕਮੇਟੀ ਅਤੇ ਮੁੱਖ ਮੰਤਰੀ ਪੰਜਾਬ ਨੂੰ ਪੱਤਰਾਂ ਰਾਹੀਂ ਭੇਜੇ ਹਨ। ਉਨ੍ਹਾਂ ਪੱਤਰਾਂ 'ਚ ਲਿਖਿਆ ਹੈ ਕਿ ਭਾਵੇਂ ਸਿੱਖ ਕੌਮ ਦੀਆਂ ਬਹੁਤੀਆਂ ਇਤਿਹਾਸਿਕ ਨਿਸ਼ਾਨੀਆਂ ਨੂੰ ਸੇਵਾ ਦੇ ਨਾਂ 'ਤੇ ਢਹਿ-ਢੇਰੀ ਕਰ ਦਿਤਾ ਗਿਆ ਹੈ ਅਤੇ ਕੁੱਝ ਬਚੀਆਂ ਵਿਰਾਸਤੀ ਨਿਸ਼ਾਨੀਆਂ ਨੂੰ ਸੰਭਾਲਣ ਲਈ ਵੀ ਬਹੁਤਾ ਧਿਆਨ ਨਹੀਂ ਦਿਤਾ ਜਾ ਰਿਹਾ। ਉਨ੍ਹਾਂ ਮੁੱਖ ਮੰਤਰੀ ਅਤੇ ਸ਼੍ਰੋਮਣੀ ਕਮੇਟੀ ਨੂੰ ਨਿਹੰਗ ਖਾਂ ਦੇ ਘਰ ਦੀਆਂ ਤਸਵੀਰਾਂ ਅਤੇ ਪੱਤਰ ਭੇਜ ਕੇ ਇਸ ਇਤਿਹਾਸਿਕ ਮਕਾਨ ਦੀ ਮੌਜੂਦਾ ਹਾਲਾਤ ਬਾਰੇ ਜਾਣਕਾਰੀ ਦਿਤੀ ਹੈ। 

ਉਨਾਂ ਲਿਖਿਆ ਕਿ ਨਿਹੰਗ ਖਾਂ ਦਾ ਪਰਵਾਰ ਗੁਰੂ ਹਰਗੋਬਿੰਦ ਸਾਹਿਬ ਦੇ ਸਮੇਂ ਤੋਂ ਹੀ ਗੁਰੂ ਘਰ ਦਾ ਸ਼ਰਧਾਲੂ ਸੀ ਅਤੇ ਸਿਰਸਾ ਨਦੀ 'ਤੇ ਪਰਵਾਰ ਵਿਛੋੜੇ ਤੋਂ ਬਾਅਦ ਕੁੱਝ ਗਿਣਤੀ ਦੇ ਸਿੰਘਾਂ ਨਾਲ ਕੋਟਲਾ ਵਿਖੇ ਨਿਹੰਗ ਖਾਂ ਦੇ ਘਰ ਕੁੱਝ ਸਮਾਂ ਰੁਕੇ ਸੀ ਅਤੇ ਨਿਹੰਗ ਖਾਂ ਦੀ ਬੇਟੀ ਬੀਬੀ ਮੁਮਤਾਜ ਨੇ ਸ਼ਹੀਦ ਭਾਈ ਬਚਿੱਤਰ ਸਿੰਘ ਨੂੰ ਹੀ ਅਪਣਾ ਪਤੀ ਪ੍ਰਵਾਨ ਕਰਦਿਆਂ ਸਾਰੀ ਉਮਰ ਅਪਣੇ ਕੁਆਰੇਪਣ ਨੂੰ ਕਾਇਮ ਰਖਿਆ ਸੀ।