ਸ਼੍ਰੋਮਣੀ ਕਮੇਟੀ ਦੀ ਗੋਲਕ ਇਨ੍ਹਾਂ ਕੰਮ ਲਈ ਨਹੀਂ ਹੁੰਦੀ: ਜਥੇਦਾਰ ਹਿੱਤ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਤੇ ਗੁਰੂ ਤੇਗ਼ ਬਹਾਦਰ ਇੰਸਟੀਚਿਊਟ ਦੇ ਚੇਅਰਮੈਨ ਜਥੇਦਾਰ

Jathedar Hit

 

ਨਵੀਂ ਦਿੱਲੀ, 9 ਅਗੱਸਤ (ਸੁਖਰਾਜ ਸਿੰਘ): ਦਿੱਲੀ ਸਿੱਖ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਤੇ ਗੁਰੂ ਤੇਗ਼ ਬਹਾਦਰ ਇੰਸਟੀਚਿਊਟ ਦੇ ਚੇਅਰਮੈਨ ਜਥੇਦਾਰ ਅਵਤਾਰ ਸਿੰਘ ਹਿੱਤ ਨੇ ਕਿਹਾ ਕਿ ਸਪੋਕਸਮੈਨ ਅਖ਼ਬਾਰ ਸਮੇਂ-ਸਮੇਂ ਤੇ ਸਿੱਖਾਂ ਦੀ ਮੰਗਾਂ ਨੂੰ ਚੁੱਕਦਾ ਰਹਿੰਦਾ ਹੈ ਤੇ ਸਿੱਖ ਮਸਲਿਆਂ ਬਾਰੇ ਲੋਕਾਂ ਦੀ ਰਾਇ ਵੀ ਆਗੂਆਂ ਤਕ ਪਹੁੰਚਾਉਣ ਦਾ ਕੰਮ ਕਰ ਰਿਹਾ ਹੈ, ਜੋ ਸ਼ਲਾਘਾਯੋਗ ਹੈ।
ਉਨ੍ਹਾਂ ਕਿਹਾ ਕਿ ਕੁੱਝ ਲੋਕਾਂ ਵਲੋਂ ਇਸ ਗੱਲ 'ਤੇ ਇਤਰਾਜ਼ ਕੀਤਾ ਜਾ ਰਿਹਾ ਹੈ ਕਿ ਸਿਕਲੀਗਰ ਅਤੇ ਵਣਜਾਰੇ ਸਿੱਖਾਂ ਨੂੰ ਸਿੱਖ ਕੌਮ ਦਾ ਹਿੱਸਾ ਨਹੀਂ ਮੰਨਿਆ ਜਾਂਦਾ ਤੇ ਉਨ੍ਹਾਂ ਨੂੰ ਸਿੱਖੀ ਵਿਚਾਰਧਾਰਾ ਨਾਲ ਜੋੜਨ ਲਈ ਸ਼੍ਰੋਮਣੀ ਕਮੇਟੀ ਵਲੋਂ ਕੋਈ ਪਹਿਲ ਕਦਮੀ ਨਹੀਂ ਕੀਤੀ ਜਾ ਰਹੀ ਹੈ ਜਦਕਿ ਦੇਸ਼ ਵਿਚ ਸਿੱਖਾਂ ਦੀ ਘੱਟ ਰਹੀ ਆਬਾਦੀ ਖ਼ਾਸ ਤੌਰ 'ਤੇ ਦਿੱਲੀ ਵਿਚ ਜਿਸ ਤਰ੍ਹਾਂ ਨਾਲ ਆਉਣ ਵਾਲੇ ਸਮੇਂ ਵਿਚ ਤੇ ਮਰਦਮਸ਼ੁਮਾਰੀ ਵਿਚ ਸਿੱਖਾਂ ਦੀ ਗਿਣਤੀ ਘਟਦੀ ਜਾ ਰਹੀ ਹੈ, ਇਹ ਚਿੰਤਾ ਦਾ ਵਿਸ਼ਾ ਹੈ। ਕੁੱਝ ਲੋਕਾਂ ਵਲੋਂ ਦਰਬਾਰ ਸਾਹਿਬ ਦੀ ਗੋਲਕ ਅਤੇ ਸ਼੍ਰੋਮਣੀ ਕਮੇਟੀ ਬਾਰੇ ਸਵਾਲ ਚੁੱਕੇ ਗਏ ਹਨ ਕਿ ਉਥੇ ਪਏ ਕਰੋੜਾਂ ਰੁਪਏ ਮਰਦਮਸ਼ੁਮਾਰੀ ਦੇ ਇਨ੍ਹਾਂ ਕਾਰਜਾਂ ਲਈ ਕਿਉਂ ਨਹੀਂ ਵਰਤੇ ਜਾਂਦੇ। ਜਥੇ. ਅਵਤਾਰ ਸਿੰਘ ਹਿੱਤ ਅਨੁਸਾਰ ਗੁਰੂ ਘਰ ਦੀ ਗੋਲਕ ਇਨ੍ਹਾਂ ਮਰਦਮਸ਼ੁਮਾਰੀਆਂ ਨੂੰ ਵਧਾਉਣ ਜਾਂ ਘਟਾਉਣ ਲਈ ਇਸਤੇਮਾਲ ਨਹੀਂ ਕੀਤੀ ਜਾਂਦੀ। ਇਸ ਗੱਲ ਨੂੰ ਉਹ ਲੋਕ ਚੰਗੇ ਢੰਗ ਨਾਲ ਸਮਝ ਜਾਣ। ਜਦਕਿ ਦੇਸ਼ ਦੇ ਦੋ ਹੋਰ ਵੀ ਧਾਰਮਕ ਸਥਾਨਾਂ ਵਿਚ ਵੀ ਕਰੋੜਾਂ, ਅਰਬਾਂ ਰੁਪਿਆ ਗੋਲਕਾਂ ਅੰਦਰ ਪਿਆ ਹੋਇਆ ਹੈ? ਕੀ ਇਹ ਲੋਕ ਉਨ੍ਹਾਂ ਲੋਕਾਂ ਨੂੰ ਵੀ ਉਸ ਪੈਸੇ ਨੂੰ ਇਸ ਤਰ੍ਹਾਂ ਇਸਤੇਮਾਲ ਕਰਨ ਦੀ ਸਲਾਹ ਦੇ ਸਕਦੇ ਹਨ? ਜੇ ਅਸੀਂ ਸਹੀ ਅਰਥਾਂ ਵਿਚ ਅਪਣੇ ਹਲਾਤ ਸੁਧਾਰਨਾ ਚਾਹੁੰਦੇ ਹਾਂ ਤਾਂ ਸਾਨੂੰ ਅਪਣੀ ਇੱਛਾ ਸਕਤੀ ਨੂੰ ਮਜ਼ਬੂਤ ਬਣਾਉਣਾ ਪਵੇਗਾ ਤੇ ਸਰਕਾਰਾਂ ਨੂੰ ਵੋਟ ਬੈਂਕ ਦੀ ਰਾਜਨੀਤੀ ਤੋਂ ਦੂਰ ਕਰਨ ਲਈ ਦਬਾਅ ਬਣਾਉਣਾ ਪਵੇਗਾ ਅਤੇ ਉਨ੍ਹਾਂ ਨੂੰ ਇਹ ਸਮਝਾਉਣਾ ਪਵੇਗਾ ਕਿ ਸਿੱਖਾਂ ਨੇ ਦੇਸ਼ ਲਈ 90 ਫ਼ੀ ਸਦੀ ਤੋਂ ਵੱਧ ਕੁਰਬਾਨੀਆਂ ਦਿਤੀਆਂ ਹਨ ਤੇ ਆਜ਼ਾਦੀ ਲਈ ਅਪਣੇ ਪਰਵਾਰਾਂ ਦਾ ਲਹੂ ਡੋਲਿਆ ਹੈ। ਉਸ ਸਮੇਂ ਕਿਸੇ ਨੇ ਕਿਉਂ ਨਾ ਵੋਟ ਬੈਂਕ ਜਾਂ ਮਰਦਮਸ਼ੁਮਾਰੀ ਦੀ ਗੱਲ ਕੀਤੀ। ਅੱਜ ਜਦ ਦੇਸ਼ ਨੇ ਆਜ਼ਾਦੀ ਪ੍ਰਾਪਤ ਕਰ ਲਈ ਤਾਂ ਉਨ੍ਹਾਂ ਨੂੰ ਮਰਦਮਸ਼ੁਮਾਰੀ ਵਰਗੀਆਂ ਗੱਲਾਂ ਨਾਲ ਲੋਕਾਂ ਨੂੰ ਭਰਮਾਉਣ ਦੀ ਗੱਲ ਚੇਤੇ ਆ ਗਈ ਹੈ।