ਕੇਐਲਐਫ਼ ਦੇ ਤਿੰਨ ਖਾੜਕੂ ਪੰਜ ਦਿਨਾਂ ਰੀਮਾਂਡ 'ਤੇ ਭੇਜੇ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪੰਜਾਬ ਕਾਉੂਂਟਰ ਇੰਟੈਲੀਜੈਂਸ ਤੇ ਮੱਧ ਪ੍ਰਦੇਸ਼ ਦੀ ਪੁਲਿਸ ਨੇ ਗਵਾਲੀਵਰ ਵਿਖੇ ਸਾਂਝੇ ਅਪ੍ਰੇਸ਼ਨ ਦੌਰਾਨ ਕੇ ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ (ਕੇਐਲਐਫ਼) ਦੇ ਤਿੰਨ ਖਾੜਕੂ ਫੜਨ ਬਾਅਦ

Miltants

ਅੰਮ੍ਰਿਤਸਰ, 10 ਅਗੱਸਤ (ਸੁਖਵਿੰਦਰਜੀਤ ਸਿੰਘ ਬਹੋੜੂ) : ਪੰਜਾਬ ਕਾਉੂਂਟਰ ਇੰਟੈਲੀਜੈਂਸ ਤੇ ਮੱਧ ਪ੍ਰਦੇਸ਼ ਦੀ ਪੁਲਿਸ ਨੇ ਗਵਾਲੀਵਰ ਵਿਖੇ ਸਾਂਝੇ ਅਪ੍ਰੇਸ਼ਨ ਦੌਰਾਨ ਕੇ ਖ਼ਾਲਿਸਤਾਨ ਲਿਬਰੇਸ਼ਨ ਫ਼ੋਰਸ (ਕੇਐਲਐਫ਼) ਦੇ ਤਿੰਨ ਖਾੜਕੂ ਫੜਨ ਬਾਅਦ ਅੱਜ ਅਜਨਾਲਾ ਦੀ ਅਦਾਲਤ 'ਚ ਪੇਸ਼ ਕੀਤਾ ਗਿਆ। ਅਦਾਲਤ ਨੇ ਪੁਲਿਸ ਦੀ ਮੰਗ ਤੇ ਇਨ੍ਹਾਂ ਨੂੰ 5 ਦਿਨ ਦੇ ਰੀਮਾਂਡ 'ਤੇ ਭੇਜ ਦਿਤਾ।
ਗ੍ਰਿਫ਼ਤਾਰ ਕੀਤੇ ਗਏ ਖਾੜਕੂਆਂ ਦੀ ਪਛਾਣ ਬਲਕਾਰ ਸਿੰਘ, ਸਲਵਿੰਦਰ ਸਿੰਘ ਤੇ ਸਤਿੰਦਰ ਸਿੰਘ ਵਜੋਂ ਹੋਈ ਹੈ। ਪੁਲਿਸ ਅਨੁਸਾਰ ਇਹ ਗਵਾਲੀਅਰ ਵਿਖੇ ਹਥਿਆਰਾਂ ਦਾ ਲੈਣ ਦੇਣ ਕਰਨ ਤੇ ਦਹਿਸ਼ਤ ਫੈਲਾਉਣ ਦੇ ਮਕਸਦ ਨਾਲ ਗਏ ਸਨ ਅਤੇ ਇਨ੍ਹਾਂ ਬਾਰੇ ਪੁਲਿਸ ਨੂੰ ਭਿਣਕ ਪੈਣ 'ਤੇ ਇਨ੍ਹਾਂ ਦੀਆਂ ਆਸਾਂ 'ਤੇ ਪਾਣੀ ਪੈ ਗਿਆ।
ਜਾਣਕਾਰੀ ਮੁਤਾਬਕ ਇਨ੍ਹਾਂ ਤਿੰਨਾਂ ਨੂੰ ਹਵਾਈ ਜਹਾਜ਼ ਰਾਹੀਂ ਅੰਮ੍ਰਿਤਸਰ ਲਿਆਂਦਾ ਗਿਆ ਜਿਥੇ ਬਾਅਦ 'ਚ ਉਨ੍ਹਾਂ ਨੂੰ ਅਦਾਲਤ 'ਚ ਪੇਸ਼ ਕੀਤਾ ਗਿਆ ਹੈ। ਜ਼ਿਕਰਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਰਮਦਾਸ ਥਾਣੇ ਦੀ ਪੁਲਿਸ ਤੇ ਹੋਰ ਏਜੰਸੀਆਂ ਨੇ ਕੌਮਾਂਤਰੀ ਖਾੜਕੂ ਗਰੋਹ ਦੇ ਦੋ ਮੈਂਬਰ ਕਾਬੂ ਕਰ ਕੇ ਉਨ੍ਹਾਂ ਕੋਲੋਂ ਅਸਲਾ ਤੇ ਹੋਰ ਸਮੱਗਰੀ ਬਰਾਮਦ ਕੀਤੀ ਸੀ। ਇਹ ਵੀ ਦਸਣਾ ਬਣਦਾ ਹੈ ਕਿ ਇਨ੍ਹਾਂ ਦੀਆਂ ਤਾਰਾਂ ਕੈਨੇਡਾ 'ਚ ਸਰਗਰਮ ਇਕ ਚੀਮਾ ਨਾਂਅ ਦੇ ਖਾੜਕੂ ਨਾਲ ਜੁੜੀਆਂ ਹਨ ਜੋ ਉਥੇ ਖ਼ਾਲਿਸਤਾਨ ਦਾ ਝੰਡਾ ਬੁਲੰਦ ਕਰ ਰਿਹਾ ਹੈ ਅਤੇ ਪੰਜਾਬ 'ਚ ਖਾੜਕੂਆਂ ਨੂੰ ਮੁੜ ਸਰਗਰਮ ਕਰ ਰਿਹਾ ਹੈ।