Baljit singh Daduwal: ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਨਵੇਂ ਸਰੂਪ ਜਥੇਦਾਰ ਦਾਦੂਵਾਲ ਦੀ ਦੇਖ-ਰੇਖ ’ਚ ਹਾਂਗਕਾਂਗ ਪਹੁੰਚੇ

ਏਜੰਸੀ

ਪੰਥਕ, ਪੰਥਕ/ਗੁਰਬਾਣੀ

ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹਾਂਗਕਾਂਗ ਲੈ ਕੇ ਜਾਣ ਲਈ ਇਕ ਵਿਸ਼ੇਸ਼ ਜਹਾਜ਼ ਦਾ ਪ੍ਰਬੰਧ ਕੀਤਾ ਗਿਆ ਸੀ। 

The new form of Sri Guru Granth Sahib arrived in Hong Kong under the care of Jathedar Daduwal.

 

Baljit singh Daduwal : ਹਰਿਆਣਾ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਧਾਰਮਕ ਪ੍ਰਚਾਰ ਕਮੇਟੀ ਦੇ ਪ੍ਰਧਾਨ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੀ ਦੇਖ ਰੇਖ ’ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪੰਜ ਨਵੇਂ ਸਰੂਪ ਇਕ ਵਿਸ਼ੇਸ਼ ਜਹਾਜ਼ ਰਾਹੀਂ ਪੂਰਨ ਗੁਰੂ ਮਰਿਆਦਾ ਅਨੁਸਾਰ ਹਾਂਗਕਾਂਗ ਪਹੁੰਚਾਏ ਗਏ। ਇਹ ਪੰਜ ਨਵੇਂ ਸਰੂਪ ਗੁਰਦੁਆਰਾ ਖ਼ਾਲਸਾ ਦੀਵਾਨ ਸਿੱਖ ਟੈਂਪਲ ਹਾਂਗਕਾਂਗ ਦੇ ਪ੍ਰਤੀਨਿਧੀ ਤੇ ਸੰਗਤਾਂ ਪੂਰਨ ਗੁਰ ਮਰਿਆਦਾ ਅਨੁਸਾਰ ਗੁਰਦੁਆਰਾ ਸਾਹਿਬ ਲੈ ਕੇ ਗਏ।  ਹਾਂਗਕਾਂਗ ਤੋਂ ਸਿੱਖ ਵਫ਼ਦ ਛੇ ਪੁਰਾਣੇ ਸਰੂਪ ਗੁਰੂ ਮਰਿਆਦਾ ਅਨੁਸਾਰ ਭਾਰਤ ਲੈ ਕੇ ਆਏ ਹਨ। 

ਜਾਣਕਾਰੀ ਦਿੰਦਿਆਂ ਗੁਰੂਪਰਵ ਪ੍ਰਬੰਧਕ ਕਮੇਟੀ ਕਰਨਾਲ ਦੇ ਜਨਰਲ ਸਕੱਤਰ ਇੰਦਰਪਾਲ ਸਿੰਘ ਨੇ ਕਿਹਾ ਕਿ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਾਰਮਕ ਪ੍ਰਚਾਰ ਕਮੇਟੀ ਦੇ ਮੁੱਖ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੀ ਅਗਵਾਈ ਹੇਠ ਸੰਸਾਰ ਪੱਧਰ ’ਤੇ ਸਿੱਖ ਧਰਮ ਦਾ ਪ੍ਰਚਾਰ ਕਰ ਰਹੀ ਹੈ। ਇਹ ਧਾਰਮਕ ਕਾਰਜ ਵੀ ਜਥੇਦਾਰ ਬਲਜੀਤ ਸਿੰਘ ਦਾਦੂਵਾਲ ਦੀ ਨਿਗਰਾਨੀ ਹੇਠ ਪੂਰਾ ਹੋਇਆ।

ਉਨ੍ਹਾਂ ਦਸਿਆ ਕਿ ਹਾਂਗਕਾਂਗ ਦੇ ਵਫ਼ਦ ’ਚ ਗੁਰਦੁਆਰਾ ਖ਼ਾਲਸਾ ਦੀਵਾਲ ਸਿੱਖ ਟੈਂਪਲ ਕਮੇਟੀ ਦੇ ਸਕੱਤਰ ਜਸਕਰਨ ਸਿੰਘ, ਭਾਈ ਜੀਵਨ ਸਿੰਘ, ਭਾਈ ਬਲਜਿੰਦਰ ਸਿੰਘ ਅਤੇ ਉਨ੍ਹਾਂ ਦੇ ਸਾਥੀ ਸ਼ਾਮਲ ਸਨ। ਉਸਨੇ ਪੁਰਾਣੇ ਛੇ ਸਰੂਪ ਧਰਮ ਪ੍ਰਚਾਰ ਕਮੇਟੀ ਨੂੰ ਗੁਰੂ ਮਰਿਆਦਾ ਅਨੁਸਾਰ ਸੌਂਪ ਦਿਤੇ ਅਤੇ ਗੁਰੂ ਸਾਹਿਬ ਤੇ ਪੰਜ ਨਵੇਂ ਸਰੂਪਾਂ ਨੂੰ ਗੁਰਦੁਆਰਾ ਸਾਹਿਬ ਲਜਾਇਆ ਗਿਆ, ਜਿੱਥੇ ਉਨ੍ਹਾਂ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕੀਤਾ ਗਿਆ। ਇਹ ਕੰਮ ਇੰਟਰਨੈਸ਼ਨਲ ਕੈਂਪਸ ਵਿਚ ਪੂਰਾ ਹੋਇਆ ਸੀ। ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਹਾਂਗਕਾਂਗ ਲੈ ਕੇ ਜਾਣ ਲਈ ਇਕ ਵਿਸ਼ੇਸ਼ ਜਹਾਜ਼ ਦਾ ਪ੍ਰਬੰਧ ਕੀਤਾ ਗਿਆ ਸੀ। 

ਇਸ ਮੌਕੇ ਐਚਐਸਜੀਪੀਸੀ ਦੇ ਮੈਂਬਰ ਗੁਰੂ ਪ੍ਰਸਾਦ ਸਿੰਘ, ਧਾਰਮਿਕ ਪ੍ਰਚਾਰ ਕਮੇਟੀ ਦੇ ਸਕੱਤਰ ਸਰਵਜੀਤ ਸਿੰਘ, ਇੰਚਾਰਜ ਨਾਡਾ ਸਾਹਿਬ ਸਿਕੰਦਰ ਸਿੰਘ, ਕੁਰੂਕਸ਼ੇਤਰ ਦਫ਼ਤਰ ਦੇ ਦਫ਼ਤਰ ਇੰਚਾਰਜ ਗੁਰਮੀਤ ਸਿੰਘ, ਸਰਦਾਰ ਬਲਵੰਤ ਸਿੰਘ ਭੋਪਾਲਾ, ਗਿਆਨੀ ਗੁਰਮੁਖ ਸਿੰਘ, ਜਥੇਦਾਰ ਬਾਬਾ ਸਤਵਿੰਦਰ ਸਿੰਘ ਦਿੱਲੀ ਵਾਲੇ, ਪ੍ਰਭਜੋਤ ਸਿੰਘ ਗੁਰੂਗ੍ਰਾਮ, ਸੂਬਾ ਸਿੰਘ ਧਾਰਮਕ ਪ੍ਰਚਾਰ ਕਮੇਟੀ ਆਦਿ ਮੌਜੂਦ ਸਨ।