ਸਿੱਖਾਂ ਦੀ ਖੁਦਾਰੀ ਅਤੇ ਅਣਖ ਦੀ ਮਿਸਾਲ ਹੈ ਰਾਜਾ ਸਿੰਘ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਰਾਜਾ ਸਿੰਘ ਨੇ ਜਿਥੇ ਆਕਸਫੋਰਡ ਯੂਨੀਵਰਸਿਟੀ ਵਿਚ ਪੜਾ ਕੇ ਦੇਸ਼ ਨੂੰ ਮਾਣ ਦਵਾਇਆ ਉਥੇ ਹੀ 1964 ਦੇ ਹਾਕੀ ਉਲੰਪਿਕ ਵਿਚ ਭਾਰਤ ਦੇਸ਼ ਦੀ ਨੁਮਾਇੰਦਗੀ ਵੀ ਕੀਤੀ ਹੈ

raja singh

ਸਿੱਖਾਂ ਦੀ ਖੁਦਾਰੀ ਅਤੇ ਅਣਖ ਦੇ ਚਰਚੇ ਆਮ ਹੀ ਸੁਣਨ ਨੂੰ ਮਿਲ ਜਾਂਦੇ ਹਨ ਅਤੇ ਸਿੱਖਾਂ ਦੇ ਅਜਿਹੇ ਕਿਰਦਾਰਾਂ ਦੀ ਦੁਨੀਆਂ ਮਿਸਾਲ ਦਿੰਦੀ ਹੈ | ਇਨ੍ਹਾਂ ਤਸਵੀਰਾਂ ਵਿਚ ਜਿਸ ਬਜ਼ੁਰਗ ਸਿੱਖ ਨੂੰ ਤੁਸੀਂ ਦੇਖ ਰਹੇ ਹੋ ਇਹ ਵੀ ਖੁਦਾਰੀ ਅਤੇ ਅਣਖ ਦੀ ਅਜਿਹੀ ਮਿਸਾਲ ਹਨ | ਦਿੱਲ੍ਹੀ ਦੀ ਸੜਕ 'ਤੇ ਗੁਜ਼ਾਰਾ ਕਰਨ ਵਾਲਾ ਇਹ ਬਜ਼ੁਰਗ ਸਿੱਖ ਆਕਸਫੋਰਡ ਯੂਨੀਵਰਸਿਟੀ ਦਾ ਵਿਦਿਆਰਥੀ ਹੈ ਅਤੇ ਇਸ ਸਿੱਖ ਨੂੰ ਆਕਸਫੋਰਡ ਯੂਨੀਵਰਸਿਟੀ ਵਿਚ ਪੜਾਉਣ ਦਾ ਮਾਣ ਵੀ ਮਿਲਿਆ ਹੈ | ਤੁਹਾਨੂੰ ਦੱਸ ਦੇਈਏ ਕਿ ਰਾਜਾ ਸਿੰਘ ਨਾਮਕ ਇਸ ਸਿੱਖ ਬਜ਼ੁਰਗ ਦੀ ਉਮਰ 76 ਸਾਲ ਹੈ ਅਤੇ ਇਹਨਾਂ ਦਾ ਜਨਮ ਰਾਵਲਪਿੰਡੀ ਪਾਕਿਸਤਾਨ ਦਾ ਹੈ | ਰਾਜਾ ਸਿੰਘ ਨੇ ਜਿਥੇ ਆਕਸਫੋਰਡ ਯੂਨੀਵਰਸਿਟੀ ਵਿਚ ਪੜਾ ਕੇ ਦੇਸ਼ ਨੂੰ ਮਾਣ ਦਵਾਇਆ ਉਥੇ ਹੀ 1964 ਦੇ ਹਾਕੀ ਉਲੰਪਿਕ ਵਿਚ ਭਾਰਤ ਦੇਸ਼ ਦੀ ਨੁਮਾਇੰਦਗੀ ਵੀ ਕੀਤੀ ਹੈ |

ਤੁਹਾਨੂੰ ਦੱਸ ਦੇਈਏ ਕਿ ਇਨ੍ਹੇ ਵੱਡੇ ਕਿਰਦਾਰ ਦੇ ਮਾਲਿਕ ਰਾਜਾ ਸਿੰਘ ਨੇ ਅੱਜ ਤੱਕ ਕਿਸੇ ਅੱਗੇ ਹੱਥ ਨਹੀਂ ਅੱਡੇ ਸਗੋਂ ਮੇਹਨਤ ਕਰ ਆਪਣਾ ਗੁਜ਼ਾਰਾ ਕੀਤਾ | 
ਰਾਜਾ ਸਿੰਘ ਨੇ ਆਪਣੇ ਭਰਾ ਦੇ ਕਹਿਣ 'ਤੇ ਆਕਸਫੋਰਡ ਯੂਨੀਵਰਸਿਟੀ ਦੀ ਨੌਕਰੀ ਛੱਡ  ਭਾਰਤ ਆ ਗਏ ਅਤੇ ਇਥੇ ਆ ਕੇ ਆਪਣਾ ਕਾਰੋਬਾਰ ਸ਼ੁਰੂ ਕੀਤਾ | ਪਰ ਵੱਡੇ ਭਰਾ ਦੀ ਸ਼ਰਾਬ ਪੀਣ ਦੀ ਆਦਤ ਨੇ ਰਾਜਾ ਸਿੰਘ ਤੋਂ ਸਾਰਾ ਕੁਝ ਖੋਹ ਲਿਆ | ਰਾਜਾ ਸਿੰਘ ਦੀ ਖੁਦਾਰੀ ਦਾ ਇਸ ਤੋਂ ਵੱਡਾ ਹੋਰ ਕੋਈ ਪ੍ਰਮਾਣ ਨਹੀਂ ਹੋ ਸਕਦਾ ਕਿ ਉਨ੍ਹਾਂ ਦੇ ਬੇਟੇ ਵਿਦੇਸ਼ ਵਿਚ ਵੱਡੀਆਂ ਕੰਪਨੀਆਂ ਵਿਚ ਨੌਕਰੀ ਕਰਦੇ ਹਨ ਪਰ ਇਨ੍ਹਾਂ ਨੇ ਅੱਜ ਤਕ ਉਨ੍ਹਾਂ ਤੋਂ ਮੱਦਦ ਨਹੀਂ ਮੰਗੀ | ਰਾਜਾ ਸਿੰਘ ਨੇ ਪਿਛਲੇ 35 ਸਾਲਾਂ ਤੋਂ ਦਿੱਲੀ ਦੀਆਂ ਸੜਕਾਂ ਨੂੰ ਆਪਣਾ ਘਰ ਬਣਾਇਆ ਹੋਇਆ ਹੈ |

ਰਾਜਾ ਸਿੰਘ ਆਪਣੇ ਦਿਨ ਦੀ ਸ਼ੁਰੂਆਤ ਦਿੱਲੀ ਦੇ ਕਨੌਟ ਪਲੇਸ ਦੇ ਪਬਲਿਕ ਬਾਥਰੂਮ ਵਿਚ ਨਹਾਉਣ 'ਤੋਂ ਕਰਦੇ ਹਨ ਅਤੇ ਉਥੇ ਹੀ ਬੈਠ ਆਪਣੀ ਦਸਤਾਰ ਸਜਾਉਂਦੇ ਹਨ | ਇਸ ਤੋਂ ਬਾਅਦ ਰਾਜਾ ਸਿੰਘ ਸ਼ਿਵਾਜੀ ਏਅਰਪੋਰਟ ਦੇ ਨੇੜੇ ਵੀਜ਼ਾ ਏਜੰਸੀ ਕੋਲ ਪਹੁੰਚ ਜਾਂਦੇ ਹਨ ਅਤੇ ਲੋਕਾਂ ਦੇ ਫਾਰਮ ਭਰ ਆਪਣੀ ਜ਼ਿੰਦਗੀ ਦਾ ਗੁਜ਼ਾਰਾ ਕਰਦੇ ਹਨ | ਰਾਜਾ ਸਿੰਘ ਦਾ ਕਹਿਣਾ ਹੈ ਕਿ ਉਹ ਕਿਸੇ ਤੋਂ ਪੈਸੇ ਨਹੀਂ ਮੰਗਦੇ ਜੇ ਕੋਈ ਉਨ੍ਹਾਂ ਨੂੰ ਪੈਸੇ ਦੇ ਗਿਆ ਤਾ ਠੀਕ ਹੈ ਨਹੀਂ ਤਾ ਉਹ ਭੁੱਖੇ ਢਿੱਡ ਵੀ ਸੌਂ ਜਾਂਦੇ ਹਨ | ਰਾਜਾ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਲੰਮਾ ਸਮਾਂ ਹੋ ਗਿਆ ਹੈ ਦਿੱਲੀ ਦੀ ਸੜਕਾਂ 'ਤੇ ਜਿਸ ਕਾਰਨ ਉਨ੍ਹਾਂ ਨੂੰ ਮੌਸਮ ਦੀ ਤਬਦੀਲੀ ਫਰਕ ਮਹਿਸੂਸ ਨਹੀਂ ਹੁੰਦਾ |  ਉਨ੍ਹਾਂ ਦੀਆਂ  ਤਸਵੀਰਾਂ ਸੋਸ਼ਲ ਮੀਡਿਆ 'ਤੇ ਵਾਇਰਲ ਹੋਣ ਮਗਰੋਂ ਉਨ੍ਹਾਂ ਦੀ ਮੱਦਦ ਲਈ ਬਹੁਤ ਹੱਥ ਅੱਗੇ ਆਏ ਤੇ ਉਨ੍ਹਾਂ ਨੇ ਇਹ ਮਦਦ ਕਬੂਲ ਕਰ ਲਈ ਹੈ | ਹੁਣ ਰਾਜਾ ਸਿੰਘ ਦਿੱਲੀ ਵਿਚ ਬਣੇ ਗੁਰਦੁਆਰਾ ਗੁਰੂ ਨਾਨਕ ਸੁਖਸ਼ਾਲਾਂ ਦੀ ਸਰਾਂ ਵਿਚ ਰਹਿੰਦੇ ਹਨ | ਬੇਸ਼ੱਕ ਰਾਜਾ ਸਿੰਘ ਨੇ ਮੱਦਦ ਕਬੂਲ ਕਰ ਲਈ ਹੈ ਪਰ 35 ਸਾਲ ਤਕ ਦਿੱਲੀ ਦੀਆਂ ਸੜਕਾਂ 'ਤੇ ਰਹਿਣ ਵਾਲੇ ਇਸ ਸ਼ਖਸ ਦੀ ਖੁਦਾਰੀ ਨੂੰ ਸਪੋਕੇਸਮੈਨ ਟੀ ਵੀ ਸਲਾਮ ਕਰਦਾ ਹੈ |