ਦੋ ਸੇਵਾਦਾਰਾਂ 'ਤੇ ਗੁਰਦਵਾਰਾ ਕੰਪਲੈਕਸ 'ਚ ਬਲਾਤਕਾਰ ਦਾ ਦੋਸ਼

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

30 ਸਾਲਾ ਨੇਪਾਲੀ ਔਰਤ ਨੇ ਗੁਰਦਵਾਰੇ ਦੇ ਦੋ ਸੇਵਾਦਾਰ 'ਤੇ ਗੁਰਦਵਾਰਾ ਕੰਪਲੈਕਸ ਵਿਚ ਉਸ ਨਾਲ ਬਲਾਤਕਾਰ ਕਰਨ ਦਾ ਦੋਸ਼ ਲਾਇਆ ਹੈ। ਪੁਲਿਸ ਨੂੰ ਦਿਤੀ ...

Rape

ਸ਼ਾਹਜਹਾਂਪੁਰ, 30 ਸਾਲਾ ਨੇਪਾਲੀ ਔਰਤ ਨੇ ਗੁਰਦਵਾਰੇ ਦੇ ਦੋ ਸੇਵਾਦਾਰ 'ਤੇ ਗੁਰਦਵਾਰਾ ਕੰਪਲੈਕਸ ਵਿਚ ਉਸ ਨਾਲ ਬਲਾਤਕਾਰ ਕਰਨ ਦਾ ਦੋਸ਼ ਲਾਇਆ ਹੈ। ਪੁਲਿਸ ਨੂੰ ਦਿਤੀ ਸ਼ਿਕਾਇਤ ਵਿਚ ਮਹਿਲਾ ਨੇ ਕਿਹਾ ਕਿ ਉਹ ਅਪਣੇ ਦੋ ਬੱਚਿਆਂ ਨਾਲ ਐਤਵਾਰ ਨੂੰ ਉਤਰਾਖੰਡ ਜਾ ਰਹੀ ਸੀ ਅਤੇ ਪਿੰਡ ਲੋਂਗਾਪੁਰ ਆ ਕੇ ਉਸ ਨੂੰ ਅੱਗੇ ਜਾਣ ਲਈ ਕੋਈ ਸਾਧਨ ਨਾ ਮਿਲਿਆ

ਜਿਸ ਕਾਰਨ ਉਸ ਨੂੰ ਪਿੰਡ ਦੇ ਨੇੜੇ ਬਣੇ ਇਕ ਗੁਰਦਵਾਰੇ ਵਿਚ ਰਾਤ ਬਿਤਾਉਣੀ ਪਈ ਅਤੇ ਇਸ ਦੌਰਾਨ ਗੁਰਦਵਾਰੇ ਦੇ ਦੋ ਸੇਵਾਦਾਰਾਂ 55 ਸਾਲਾ ਅਮਰੀਕ ਸਿੰਘ ਅਤੇ 30 ਸਾਲਾ ਗਗਨਦੀਪ ਸਿੰਘ ਨੇ ਉਸ ਨਾਲ ਬਲਾਤਕਾਰ ਕੀਤਾ। ਪੁਲਿਸ ਨੇ ਇਨ੍ਹਾਂ ਦੋਹਾ ਸੇਵਾਦਾਰਾਂ ਨੂੰ ਪੁੱਛਗਿਛ ਲਈ ਹਿਰਾਸਤ ਵਿਚ ਲੈ ਲਿਆ ਹੈ ਅਤੇ ਮਹਿਲਾ ਨੂੰ ਮੈਡੀਕਲ ਜਾਂਚ ਲਈ ਭੇਜ ਦਿਤਾ ਹੈ।  (ਪੀ.ਟੀ.ਆਈ.)