Panthak News : ਗਿਆਨੀ ਗੜਗੱਜ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਜੋੜਾ ਘਰ ’ਚ ਕੀਤੀ ਸੇਵਾ
Panthak News : ਸੰਗਤ ਨੂੰ ਸਿੱਖੀ ਨਾਲ ਜੁੜਨ ਲਈ ਕੀਤਾ ਪ੍ਰੇਰਿਤ
Giani Gargajj Performed Sewa at the Joda Ghar at Sri Darbar Sahib Latest News in Punjabi
Giani Gargajj Performed Sewa at the Joda Ghar at Sri Darbar Sahib Latest News in Punjabi ਅੰਮ੍ਰਿਤਸਰ : ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਸ੍ਰੀ ਦਰਬਾਰ ਸਾਹਿਬ ਵਿਖੇ ਜੋੜਾ ਘਰ ਵਿਚ ਸੇਵਾ ਕੀਤੀ। ਇਸ ਮੌਕੇ ਉਨ੍ਹਾਂ ਨੇ ਸਿੱਖੀ ਦਾ ਪ੍ਰਚਾਰ ਕਰਦਿਆਂ ਸੰਗਤ ਨੂੰ ਸਿੱਖੀ ਨਾਲ ਜੁੜਨ ਲਈ ਪ੍ਰੇਰਿਤ ਕੀਤਾ।
ਜਥੇਦਾਰ ਗੜਗੱਜ ਨੇ ਦੇਖਿਆ ਕਿ ਅਪਣੇ ਮਾਪਿਆਂ ਨਾਲ ਜੋੜਾ ਜਮ੍ਹਾਂ ਕਰਵਾਉਣ ਆਉਂਦੇ ਕਈ ਸਿੱਖ ਬੱਚਿਆਂ ਨੇ ਹੱਥਾਂ ਵਿਚ ਕੜੇ ਨਹੀਂ ਪਾਏ ਸਨ, ਇਸ ਲਈ ਉਨ੍ਹਾਂ ਨੇ ਬੱਚਿਆਂ ਨੂੰ ਤੇ ਉਨ੍ਹਾਂ ਦੇ ਮਾਪਿਆਂ ਨੂੰ ਸਿੱਖ ਕਕਾਰ ਕੜਾ ਪਾਉਣ ਦੀ ਪ੍ਰੇਰਣਾ ਦਿਤੀ। ਜਥੇਦਾਰ ਗੜਗੱਜ ਨੇ ਪਤਿਤ ਸਿੱਖ ਨੌਜਵਾਨਾਂ ਨੂੰ ਦਾਹੜੇ ਰੱਖਣ ਤੇ ਦਸਤਾਰਾਂ ਸਜਾਉਣ ਲਈ ਵੀ ਪ੍ਰੇਰਿਆ।