ਬਾਬਾ ਘਾਲਾ ਸਿੰਘ ਨੇ ਪੂਰੇ ਲਾਮ ਲਸ਼ਕਰ ਨਾਲ 'ਜਥੇਦਾਰ' ਨੂੰ ਸਪਸ਼ਟੀਕਰਨ ਦਿਤਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਸ਼ਹੀਦ ਕਹਿਣ ਕਾਰਨ ਕਸੂਤੀ ਸਥਿਤੀ ਵਿਚ ਫਸੇ ਨਾਨਕਸਰ ਸੰਪਰਦਾ ਦੇ ਬਾਬਾ ਘਾਲਾ ਸਿੰਘ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ..........

Baba Ghala Singh clarified 'Jathedar' with full leadership

ਤਰਨਤਾਰਨ : ਮਰਹੂਮ ਮੁੱਖ ਮੰਤਰੀ ਬੇਅੰਤ ਸਿੰਘ ਨੂੰ ਸ਼ਹੀਦ ਕਹਿਣ ਕਾਰਨ ਕਸੂਤੀ ਸਥਿਤੀ ਵਿਚ ਫਸੇ ਨਾਨਕਸਰ ਸੰਪਰਦਾ ਦੇ ਬਾਬਾ ਘਾਲਾ ਸਿੰਘ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਪੂਰੇ ਲਾਮ ਲਸ਼ਕਰ ਨਾਲ ਅਤੇ ਜਾਹੋ ਜਲਾਲ ਨਾਲ ਪੁੱਜ ਕੇ ਅਪਣਾ ਸਪਸ਼ਟੀਕਰਨ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਦਿਤਾ। ਅਕਾਲ ਤਖ਼ਤ ਸਾਹਿਬ ਸਕੱਤਰੇਤ ਨੂੰ ਦੇਖ ਕੇ ਇਉਂ ਲੱਗ ਰਿਹਾ ਸੀ ਜਿਵੇਂ ਬਾਬੇ ਸਪਸ਼ਟੀਕਰਨ ਦੇਣ ਨਹੀਂ ਬਲਕਿ ਧੌਂਸ ਅਪਣੀ ਗੱਲ ਮਨਵਾਉਣ ਆਏ ਹੋਣ। ਸਕੱਤਰੇਤ ਵਿਚ ਨਿਜੀ ਸਹਾਇਕ ਦੀ ਅਧਿਕਾਰਤ ਕੁਰਸੀ 'ਤੇ ਬਾਬੇ ਦੇ ਖ਼ਾਸ ਚਹੇਤੇ ਸੇਵਾਦਾਰ ਦਾ ਕਬਜ਼ਾ ਸੀ।

ਬਾਬਾ ਘਾਲਾ ਸਿੰਘ ਨੇ ਅਪਣੇ ਕਥਿਤ ਮਾਫ਼ੀਨਾਮੇ ਵਿਚ ਕਿਧਰੇ ਵੀ ਮਾਫ਼ੀ ਸ਼ਬਦ ਦੀ ਵਰਤੋਂ ਨਹੀਂ ਕੀਤੀ ਬਲਕਿ ਲਿਖਿਆ ਹੈ ਕਿ,''ਮੇਰੇ ਕੋਲੋਂ ਸੁੱਤੇ ਸਿੱਧ ਹੀ ਬੇਅੰਤ ਸਿੰਘ ਬਾਰੇ ਸ਼ਹੀਦ ਸ਼ਬਦ ਵਰਤਿਆ ਗਿਆ ਜਿਸ ਦਾ ਉਹ ਖੰਡਨ ਕਰਦਿਆਂ ਇਸ ਸ਼ਬਦ ਨਾਲ ਅਸਹਿਮਤੀ ਪ੍ਰਗਟ ਕਰਦੇ ਹਨ। ਇਹ ਸ਼ਬਦ ਗ਼ਲਤੀ ਨਾਲ ਨਿਕਲ ਗਿਆ ਸੀ।'' ਗਿਆਨੀ ਗੁਰਬਚਨ ਸਿੰਘ ਨੇ ਬਾਬਾ ਘਾਲਾ ਸਿੰਘ ਦਾ ਸਪਸ਼ਟੀਕਰਨ 'ਜਥੇਦਾਰਾਂ' ਦੀ ਮੀਟਿੰਗ ਵਿਚ ਵਿਚਾਰਨ ਦੀ ਗੱਲ ਕਹੀ ਹੈ।