ਬੈਰਗਮੋ ਵਿਖੇ ਹਫ਼ਤਾਵਰੀ ਸਮਾਗਮ ਮੌਕੇ ਸਿਖਲਾਈ ਪ੍ਰਾਪਤ ਕਰ ਰਹੇ ਬੱਚਿਆਂ ਨੇ ਕੀਤਾ ਕੀਰਤਨ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਬੈਰਗਮੋ ਵਿਖੇ ਹਫ਼ਤਾਵਰੀ ਸਮਾਗਮ ਮÏਕੇ ਸਿਖਲਾਈ ਪ੍ਰਾਪਤ ਕਰ ਰਹੇ ਬੱਚਿਆਂ ਨੇ ਕੀਤਾ ਕੀਰਤਨ

image


ਮਿਲਾਨ, 26 ਸਤੰਬਰ (ਦਲਜੀਤ ਮੱਕੜ): ਬੱਚਿਆਂ ਨੂੰ  ਗੁਰਮੁਖੀ ਅਤੇ ਗੁਰਬਾਣੀ ਨਾਲ ਜੋੜਨ ਲਈ ਇਟਲੀ ਦੀਆਂ ਵੱਖ ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਉਪਰਾਲੇ ਕਰ ਰਹੀਆ ਹਨ¢ ਗੁਰਦੁਆਰਾ ਮਾਤਾ ਸਾਹਿਬ ਕÏਰ ਜੀ ਕੋਵੋ (ਬੈਰਗਮੋ) ਵਿਖੇ ਵੀ ਪਿਛਲੇ ਲੰਬੇ ਸਮੇਂ ਤੋਂ ਹਰ ਐਤਵਾਰ ਬੱਚਿਆਂ ਦੀਆਂ ਗੁੁਰਬਾਣੀ, ਗੁਰਮੁਖੀ ਅਤੇ ਕੀਰਤਨ ਦੀ ਨਿਰੰਤਰ ਸਿਖਲਾਈ ਲਈ ਕਲਾਸਾਂ ਚਲ ਰਹੀਆ ਹਨ ਅਤੇ ਅਖ਼ੀਰਲੇ ਐਤਵਾਰ ਬੱਚਿਆਂ ਦੁਆਰਾ ਕੀਰਤਨ ਕੀਤਾ ਜਾਂਦਾ ਹੈ¢ ਇਸ ਹਫ਼ਤੇ ਗੁਰਦੁਆਰਾ ਮਾਤਾ ਸਾਹਿਬ ਕÏਰ ਜੀ ਕੋਵੋ ਵਿਖੇ ਹਫ਼ਤਾਵਰੀ ਸਮਾਗਮ  ਕਰਵਾਇਆ ਗਿਆ¢ ਇਸ ਮÏਕੇ ਸੁਖਮਨੀ ਸਾਹਿਬ ਦੇ ਪਾਠ ਉਪਰੰਤ ਬੱਚਿਆਂ ਦੁਆਰਾ ਕੀਰਤਨ ਕੀਤਾ ਗਿਆ ਅਤੇ ਸੰਗਤਾਂ ਨੂੰ  ਗੁਰੂ ਜਸ ਨਾਲ ਜੋੜਿਆ¢
ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਸਮਾਗਮ ਵਿਚ ਹਾਜ਼ਰ ਹੋਈਆਂ ਇਲਾਕੇ ਦੀਆਂ ਸਮੂਹ ਸੰਗਤਾਂ ਨੂੰ  ਜੀ ਆਇਆਂ ਆਖਿਆ ਗਿਆ ਤੇ ਧਨਵਾਦ ਕੀਤਾ ਗਿਆ¢ ਸਮਾਗਮ ਵਿਚ ਸੇਵਾਵਾਂ ਕਰਨ ਵਾਲੇ ਸੇਵਾਦਾਰਾਂ ਨੂੰ  ਗੁਰੂ ਘਰ ਦੀ ਬਖ਼ਸ਼ਿਸ਼ ਸਿਰੋਪਾਉ ਦੇ ਕੇ ਸਨਮਾਨਤ ਕੀਤਾ ਅਤੇ ਕੀਰਤਨ ਕਰਨ ਵਾਲਿਆਂ ਦਾ ਵੀ ਸਨਮਾਨ ਕੀਤਾ ਗਿਆ¢ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਰਜਿੰਦਰ ਸਿੰਘ ਰੰਮੀ ਦੁਆਰਾ ਸਿਖਲਾਈ ਪ੍ਰਾਪਤ ਕਰ ਰਹੇ ਬੱਚਿਆਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਵਿਦੇਸ਼ਾਂ ਵਿਚ ਵਸ ਰਹੇ ਬੱਚਿਆਂ ਨੂੰ  ਗੁਰਬਾਣੀ ਅਤੇ ਗੁਰਮੁਖੀ ਨਾਲ ਜੋੜਨਾ ਸਮੇਂ ਦੀ ਵੱਡੀ ਲੋੜ ਹੈ ਜਿਸ ਲਈ ਮਾਪਿਆਂ ਨੂੰ  ਪ੍ਰਬੰਧਕ ਕਮੇਟੀਆਂ ਨਾਲ ਰਲ ਕੇ ਅਜਿਹੇ ਉਦਮ ਕਰਨੇ ਚਾਹੀਦੇ ਹਨ ਅਤੇ ਗੁਰਮਤਿ ਸਿਖਲਾਈ ਕੈਂਪ ਮÏਕੇ ਵੱਧ ਤੋਂ ਵੱਧ ਬੱਚਿਆਂ ਨੂੰ  ਸਿਖਲਾਈ ਲਈ ਭੇਜਿਆ ਜਾਵੇ¢ ਇਸ ਮÏਕੇ ਮੁੱਖ ਸੇਵਾਦਾਰ ਰਜਿੰਦਰ ਸਿੰਘ ਰੰਮੀ,  ਉਪ ਪ੍ਰਧਾਨ ਸੁਖਜਿੰਦਰ ਸਿੰਘ ਕਾਲਾ, ਬਲਜੀਤ ਸਿੰਘ, ਗੁਰਜਿੰਦਰ ਸਿੰਘ, ਗ੍ਰੰਥੀ ਬਾਬਾ ਰਜਿੰਦਰ ਸਿੰਘ, ਹਰਜਿੰਦਰ ਸਿੰਘ ਰੋਮਾਨੋ, ਪਲਵਿੰਦਰ ਸਿੰਘ, ਸÏਨੂੰ ਪਾਲੋਸਕੋ, ਲਾਡੀ ਗਦਾਈਆ, ਗੁਰਮੀਤ ਅਨਿਆਦੇਲੋ ਆਦਿ ਹਾਜ਼ਰ ਸਨ¢