ਸ਼ਰਧਾਂਜਲੀ ਸਮਾਗਮ ਮੌਕੇ ਦਰਿਆਵਾਂ ਦੇ ਗੰਧਲੇ ਪਾਣੀ ਅਤੇ ਕੈਂਸਰ ਦੀ ਬੀਮਾਰੀ ਦਾ ਜ਼ਿਕਰ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪਿਤਾ ਦੀ ਯਾਦ 'ਚ 'ਉੱਚਾ ਦਰ ਬਾਬੇ ਨਾਨਕ ਦਾ' ਦੀ ਉਸਾਰੀ ਲਈ 2100 ਰੁਪਏ........

ਸ਼ਰਧਾਂਜਲੀ ਸਮਾਗਮ ਮੌਕੇ ਦਰਿਆਵਾਂ ਦੇ ਗੰਧਲੇ ਪਾਣੀ ਅਤੇ ਕੈਂਸਰ ਦੀ ਬੀਮਾਰੀ ਦਾ ਜ਼ਿਕਰ

ਕੋਟਕਪੂਰਾ : ਖਾਣੇ ਦੀ ਨਾਲੀ (ਫ਼ੂਡ ਪਾਈਪ) ਦੇ ਕੈਂਸਰ ਤੋਂ ਪੀੜਤ ਮਹਿਜ 62 ਸਾਲ ਦੀ ਉਮਰ 'ਚ ਸਦੀਵੀ ਵਿਛੋੜਾ ਦੇ ਗਏ ਲਛਮਣ ਸਿੰਘ ਪੁੱਤਰ ਭਾਗ ਸਿੰਘ ਨਮਿਤ ਸਥਾਨਕ ਵਿਸ਼ਵਕਰਮਾ ਧਰਮਸ਼ਾਲਾ ਵਿਖੇ ਹੋਏ ਸ਼ਰਧਾਂਜਲੀ ਸਮਾਗਮ ਦੌਰਾਨ ਭਾਈ ਚਰਨਜੀਤ ਸਿੰਘ ਚੰਨੀ ਦੇ ਰਾਗੀ ਜਥੇ ਨੇ ਵੈਰਾਗਮਈ ਕੀਰਤਨ ਕੀਤਾ ਤੇ ਮੁੱਖ ਸੇਵਾਦਾਰ ਭਾਈ ਰਣਜੀਤ ਸਿੰਘ ਨੇ ਅਰਦਾਸ-ਬੇਨਤੀ ਉਪਰੰਤ ਪਵਿੱਤਰ ਹੁਕਮਨਾਮਾ ਲਿਆ। ਸਟੇਜ ਸੰਚਾਲਨ ਕਰਦਿਆਂ ਗੁਰਿੰਦਰ ਸਿੰਘ ਮਹਿੰਦੀਰੱਤਾ ਨੇ ਸਵ: ਲਛਮਣ ਸਿੰਘ ਦੀ ਪਤਨੀ ਗੁਰਦੇਵ ਕੌਰ ਤੇ ਪੁੱਤਰਾਂ ਅਮਰਜੀਤ ਸਿੰਘ,

ਪਰਮਜੀਤ ਸਿੰਘ, ਰਜਿੰਦਰ ਸਿੰਘ ਵਲੋਂ ਸਾਰੀਆਂ ਦੂਰੋਂ ਨੇੜਿਉਂ ਆਈਆਂ ਸੰਗਤਾਂ ਦਾ ਜਿਥੇ ਧਨਵਾਦ ਕੀਤਾ, ਉਥੇ ਇਹ ਵੀ ਦਸਿਆ ਕਿ ਸ. ਲਛਮਣ ਸਿੰਘ ਦੇ ਪਿਤਾ ਸ. ਭਾਗ ਸਿੰਘ ਦੀ ਮੌਤ ਵੀ ਕੈਂਸਰ ਦੀ ਬੀਮਾਰੀ ਨਾਲ ਹੋਈ ਸੀ। ਉਨ੍ਹਾਂ ਦਰਿਆਵਾਂ 'ਚ ਰਲਾਏ ਜਾ ਰਹੇ ਕਾਰਖ਼ਾਨਿਆਂ, ਫ਼ੈਕਟਰੀਆਂ ਤੇ ਹੋਰ ਉਦਯੋਗਾਂ ਦੇ ਗੰਦੇ ਪਾਣੀ ਨਾਲ ਵੱਧ ਰਹੀ ਕੈਂਸਰ ਪੀੜਤਾਂ ਦੀ ਤਾਦਾਦ ਦਾ ਵੀ ਜ਼ਿਕਰ ਕਰਦਿਆਂ ਆਖਿਆ

ਕਿ ਜੇਕਰ ਸਮੇਂ ਦੀਆਂ ਸਰਕਾਰਾਂ ਜਾਂ ਅਫ਼ਸਰਸ਼ਾਹੀ ਤੋਂ ਆਸ ਰੱਖੋਗੇ ਤਾਂ ਇਸ ਦਾ ਕੋਈ ਹੱਲ ਨਹੀਂ ਨਿਕਲੇਗਾ। ਕੋਈ ਵੀ ਸਮਾਜਸੇਵੀ ਸੰਸਥਾ ਜਾਂ ਧਾਰਮਕ ਜਥੇਬੰਦੀ ਉਕਤ ਸਮੱਸਿਆ ਵਿਰੁਧ ਆਵਾਜ਼ ਉਠਾਉਂਦੀ ਹੈ ਤਾਂ ਸਾਨੂੰ ਉਸ ਦਾ ਸਹਿਯੋਗ ਕਰਨਾ ਚਾਹੀਦਾ ਹੈ। ਉਨ੍ਹਾਂ ਦਸਿਆ ਕਿ ਸਬੰਧਤ ਪ੍ਰਵਾਰ ਨੇ ਅਪਣੇ ਪਿਤਾ ਦੀ ਯਾਦ 'ਚ ਹੋਰ ਧਾਰਮਕ ਸੰਸਥਾਵਾਂ ਦੇ ਨਾਲ-ਨਾਲ 'ਉੱਚਾ ਦਰ ਬਾਬੇ ਨਾਨਕ ਦਾ' ਦੀ ਉਸਾਰੀ ਲਈ ਵੀ 2100 ਰੁਪਏ ਸੌਂਪੇ।