Safar-E-Shahadat: ਸਿਰ ਨਾਲ ਸਿਦਕ ਨਿਭਾ ਗਏ ਲਾਲ ਗੋਬਿੰਦ ਦੇ
Safar-E-Shahadat: ਧਰਮ ਲੇਖੇ ਜਿੰਦੜੀ ਲਾ ਗਏ ਲਾਲ ਗੋਬਿੰਦ ਦੇ,
ਸਿਰ ਨਾਲ ਸਿਦਕ ਨਿਭਾ ਗਏ ਲਾਲ ਗੋਬਿੰਦ ਦੇ,
ਧਰਮ ਲੇਖੇ ਜਿੰਦੜੀ ਲਾ ਗਏ ਲਾਲ ਗੋਬਿੰਦ ਦੇ,
ਸਿਰ ਨਾਲ ਸਿਦਕ ਨਿਭਾ ਗਏ...।
ਪੋਹ ਦਾ ਮਹੀਨਾ ਉੱਤੋਂ ਕਹਿਰਾਂ ਦੀ ਸੀ ਠੰਢ,
ਮਾਤਾ ਗੁਜਰੀ ਤੇ ਲਾਲ ਠੰਢੇ ਬੁਰਜ ’ਚ ਬੰਦ,
ਮੋਤੀ ਰਾਮ ਮਹਿਰਾ ਗਰਮ ਦੁੱਧ ਪਿਆ ਗਏ।
ਲਾਲ ਗੋਬਿੰਦ ਦੇ ... ॥
ਪੋਤੇ ਬੁੱਕਲ ’ਚ ਲੈ ਕੇ ਦਾਦੀ ਕਰਦੀ ਪਿਆਰ,
ਤੁਸਾਂ ਈਨ ਨਹੀਂ ਮੰਨਣੀ ਜ਼ਿੰਦ ਜਾਇਉ ਵਾਰ,
ਦਾਦੀ ਜੀ ਦੀ ਸਿਖਿਆ ਨੂੰ ਦਿਲ ’ਚ ਵਸਾ ਗਏ।
ਲਾਲ ਗੋਬਿੰਦ ਦੇ ... ॥
ਲੱਗ ਗਈ ਕਚਹਿਰੀ ਲੈਣ ਆਏ ਹਤਿਆਰੇ,
ਦਾਦੀ ਜੀ ਨੇ ਪੋਤੇ ਅਪਣੇ ਹੱਥੀਂ ਸੀ ਸ਼ਿੰਗਾਰੇ,
ਕਚਹਿਰੀ ਵਿਚ ਉੱਚੀ ਫ਼ਤਹਿ ਸੀ ਬੁਲਾ ਗਏ।
ਲਾਲ ਗੋਬਿੰਦ ਦੇ ... ॥
ਸਾਹਿਬਜ਼ਾਦਿਆਂ ਨੂੰ ਸੂਬੇ ਬੜਾ ਸਮਝਾਇਆ,
ਸਿੱਖੀ ਛੱਡੋ ਥੋਨੂੰ ਜਾਊ ਬੇਗ਼ਮਾਂ ਨਾਲ ਵਿਆਹਿਆ,
ਸੂਬੇ ਸਰਹੰਦ ਦਿਆਂ ਲਾਲਚਾਂ ਨੂੰ ਠੁਕਰਾ ਗਏ।
ਲਾਲ ਗੋਬਿੰਦ ਦੇ ... ॥
ਸਿਦਕੋਂ ਨਾ ਡੋਲੇ ਲਾਲ ਪਾਪੀ ਸੂਬਾ ਗਿਆ ਹਾਰ,
ਸਾਹਿਬਜ਼ਾਦੇ ਕਰਤੇ ਸ਼ਹੀਦ ਵਿਚ ਚਿਣ ਕੇ ਦੀਵਾਰ,
‘ਭੁੱਲਰ ਮਸਤੇ ਵਾਲਿਆ’ ਇਤਿਹਾਸ ਰਚਾ ਗਏ।
ਲਾਲ ਗੋਬਿੰਦ ਦੇ ... ॥
- ਹਰਦੇਵ ਸਿੰਘ ‘ਭੁੱਲਰ’, ਮੋ : 94173-19048