ਗਿਆਨੀ ਇਕਬਾਲ ਸਿੰਘ ਸਾਡਾ ਮੁਲਾਜ਼ਮ ਤੇ ਉਹ ਮਹੰਤ ਬਣ ਕੇ ਮਰਿਆਦਾ ਨੂੰ ਢਾਹ ਲਾ ਰਿਹੈ :ਅਵਤਾਰ ਸਿੰਘ ਹਿਤ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅੰਮ੍ਰਿਤਸਰ : ਗੱਲ-ਗੱਲ 'ਤੇ ਪੰਥ ਵਿਚੋਂ ਛੇਕ ਦੇਣ ਅਤੇ ਪੈਸੇ ਲੈ ਕੇ ਸਨਮਾਨ ਦੇਣ ਲਈ ਮਸ਼ਹੂਰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ...

Avtar Singh

ਅੰਮ੍ਰਿਤਸਰ : ਗੱਲ-ਗੱਲ 'ਤੇ ਪੰਥ ਵਿਚੋਂ ਛੇਕ ਦੇਣ ਅਤੇ ਪੈਸੇ ਲੈ ਕੇ ਸਨਮਾਨ ਦੇਣ ਲਈ ਮਸ਼ਹੂਰ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਇਕਬਾਲ ਸਿੰਘ ਦੀਆਂ ਮੁਸ਼ਕਲਾਂ ਹਟਣ ਦਾ ਨਾਮ ਨਹੀ ਲੈ ਰਹੀਆਂ।

ਅੱਜ ਤਖ਼ਤ ਸ੍ਰੀ ਹਰਿਮੰਦਰ ਜੀ ਪਟਨਾ ਸਾਹਿਬ ਬੋਰਡ ਦੇ ਪ੍ਰਧਾਨ ਅਵਤਾਰ ਸਿੰਘ ਹਿਤ ਅਤੇ ਮੀਤ ਪ੍ਰਧਾਨ ਇੰਦਰਜੀਤ ਸਿੰਘ ਗਿਆਨੀ ਇਕਬਾਲ ਸਿੰਘ ਦੇ ਖਿਲਾਫ ਦੇਸ਼ ਵਿਦੇਸ਼ ਦੀਆਂ ਸੰਗਤਾਂ ਤੇ ਸਿੱਖ ਜਥੇਬੰਦੀਆਂ ਵਲੋਂ ਭੇਜੀਆਂ ਜਾ ਰਹੀਆਂ ਸ਼ਿਕਾਇਤਾਂ ਦਾ ਪੁਲੰਦਾ ਲੈ ਕੇ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਪੁੱਜੇ। ਉਨ੍ਹਾਂ ਨਾਲ ਹੀ ਸਕੱਤਰੇਤ ਵਿਚ ਤਖ਼ਤ ਸਾਹਿਬ ਬੋਰਡ ਦੇ 10 ਮੈਬਰਾਂ ਦੇ ਦਸਤਖ਼ਤਾਂ ਵਾਲਾ ਇਕ ਮਤਾ ਵੀ ਸੌਂਪਿਆ। ਹਿਤ ਨੇ ਇਹ ਸਾਰੀਆਂ ਸ਼ਿਕਾਇਤਾਂ ਜਥੇਦਾਰ ਦੀ ਗ਼ੈਰ ਹਾਜ਼ਰੀ ਵਿਚ ਜਥੇਦਾਰ ਦੇ ਦਫ਼ਤਰ ਵਿਚ ਮੈਨੇਜਰ ਜਸਪਾਲ ਸਿੰੰਘ ਨੇ ਪ੍ਰਾਪਤ ਕੀਤਾ।

ਪੱਤਰਕਾਰਾਂ ਨਾਲ ਗੱਲ ਕਰਦਿਆਂ ਹਿਤ ਨੇ ਕਿਹਾ ਕਿ ਗਿਆਨੀ ਇਕਬਾਲ ਸਿੰਘ ਦੀ ਕਾਰਗੁਜ਼ਾਰੀ ਨੂੰ ਲੈ ਕੇ ਦੇਸ਼ ਵਿਦੇਸ਼ ਦੀਆਂ ਸੰਗਤਾਂ ਦੀਆਂ ਸ਼ਿਕਾਇਤਾਂ ਲਗਾਤਰ ਪੁਜ ਰਹੀਆਂ ਹਨ। ਉਨ੍ਹਾਂ ਕਿਹਾ ਕਿ ਗਿਆਨੀ ਇਕਬਾਲ ਸਿੰਘ ਦੇ ਪੁੱਤਰ ਨੇ ਗੁਰਮਰਿਯਾਦਾ ਦਾ ਘਾਣ ਕਰਨ ਵਿਚ ਕਸਰ ਬਾਕੀ ਨਹੀ ਛੱਡੀ। ਉਨ੍ਹਾਂ ਇਕਸ਼ਾਫ ਕੀਤਾ ਕਿ ਗਿਆਨੀ ਇਕਬਾਲ ਸਿੰਘ ਭਲੀਭਾਂਤ ਜਾਣਦੇ ਸਨ ਕਿ ਉਨ੍ਹਾਂ ਦਾ ਪੁੱਤਰ ਬਜਰ ਕੁਰਿਹਤਾਂ ਕਰਦਾ ਹੈ।

ਉਨ੍ਹਾਂ ਕਿਹਾ ਕਿ ਗਿਆਨੀ ਇਕਬਾਲ ਸਿੰਘ ਨੇ ਅਪਣੇ ਪੁੱਤਰ  ਗੁਰਪ੍ਰਸਾਦਿ ਸਿੰਘ ਨੂੰ  ਦਿਖਾਵੇ ਮਾਤਰ ਬੇਦਖ਼ਲ ਕੀਤਾ ਹੈ ਜਦਕਿ ਅਸਲੀਅਤ ਇਹ ਹੈ ਕਿ ਪਿਉ ਪੁੱਤਰ ਇਕੱਠੇ ਇਕ ਘਰ ਵਿਚ ਹੀ ਰਹਿ ਰਹੇ ਹਨ। ਗਿਆਨੀ ਇਕਬਾਲ ਸਿੰਘ ਨੇ ਤਖ਼ਤ ਸਾਹਿਬ 'ਤੇ ਖਰਚ ਕਰਨ ਵਿਚ ਕਦੇ ਵੀ ਕਮੇਟੀ ਨੂੰ ਨਹੀ ਪੁਛਿਆ। ਉਨ੍ਹਾਂ ਕਿਹਾ ਕਿ ਗਿਆਨੀ ਇਕਬਾਲ ਸਿੰਘ ਸਾਡਾ ਮੁਲਾਜ਼ਮ ਹੈ ਤੇ ਉਸ ਦੇ ਫ਼ੰਡ ਕੱਟੇ ਜਾਂਦੇ ਹਨ। ਗਿਆਨੀ ਇਕਬਾਲ ਸਿੰਘ ਬਤੌਰ ਮੁਲਾਜ਼ਮ 58 ਸਾਲ ਤਕ ਨੌਕਰੀ ਕਰ ਸਕਦਾ ਸੀ ਪਰ ਉਹ 62ਸਾਲ ਦਾ ਹੋ ਚੁੱਕਾ ਹੈ ਤੇ ਨੌਕਰੀ ਕਰ ਰਿਹਾ ਹੈ।  ਉਨ੍ਹਾਂ ਕਿਹਾ ਕਿ ਗਿਆਨੀ ਇਕਬਾਲ ਸਿੰਘ ਮਹੰਤ ਬਣ ਕੇ ਤਖ਼ਤ ਸਾਹਿਬ ਦੀ ਮਰਿਯਾਦਾ ਨੂੰ ਢਾਹ ਲਾ ਰਿਹਾ ਹੈ।  
ਤਸਵੀਰ-6