ਗੁਰਮਰਿਆਦਾ ਅਨੁਸਾਰ ਅਤੇ ਸਾਦੇ ਢੰਗ ਨਾਲ ਹੋਏ ਗੁਰਸਿੱਖ ਜੋੜੀ ਦੇ ਆਨੰਦ ਕਾਰਜ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼ਹਿਣਾ : ਸ਼ਹਿਣਾ ਇਲਾਕੇ ਦੇ ਸਮਾਜ ਸੇਵੀ ਜੋਗਿੰਦਰ ਸਿੰਘ ਬਾਡੀ ਵਾਲੇ ਨੇ ਦਸਿਆ ਕਿ ਪਿੰਡ ਸ਼ਹਿਣਾ ਦੇ ਵਾਸੀ ਸਤਨਾਮ ਸਿੰਘ ਗੋਸਲ ਭੈਣ ਅਤੇ ਮਹਿੰਮਾ ਸਿੰਘ ਗੋਸਲ...

Gursikh Couple Simple Marriage

ਸ਼ਹਿਣਾ : ਸ਼ਹਿਣਾ ਇਲਾਕੇ ਦੇ ਸਮਾਜ ਸੇਵੀ ਜੋਗਿੰਦਰ ਸਿੰਘ ਬਾਡੀ ਵਾਲੇ ਨੇ ਦਸਿਆ ਕਿ ਪਿੰਡ ਸ਼ਹਿਣਾ ਦੇ ਵਾਸੀ ਸਤਨਾਮ ਸਿੰਘ ਗੋਸਲ ਭੈਣ ਅਤੇ ਮਹਿੰਮਾ ਸਿੰਘ ਗੋਸਲ ਦੀ ਪੁੱਤਰੀ ਜਸਪਾਲ ਕੌਰ ਦੇ ਆਨੰਦ ਕਾਰਜ ਬਠਿੰਡਾ ਜ਼ਿਲ੍ਹੇ ਦੇ ਪਿੰਡ ਮਹਿਰਾਜ ਦੇ ਵਾਸੀ ਗੁਰਲਾਲ ਸਿੰਘ ਦੇ ਪੁੱਤਰ ਸੰਦੀਪ ਸਿੰਘ ਖ਼ਾਲਸਾ ਨਾਲ ਕਸਬੇ ਸ਼ਹਿਣਾ ਦੇ ਗੁਰਦੁਆਰਾ ਸਾਹਿਬ ਪਾਤਸ਼ਾਹੀ ਛੇਵੀਂ ਵਿਖੇ ਪੂਰਨ ਗੁਰਮਰਿਯਾਦਾ ਨਾਲ ਹੋਏ। ਵਿਆਹ ਦੌਰਾਨ ਜਿਥੇ ਲਾੜੇ ਵਲੋਂ ਸਿਹਰੇ ਆਦਿ ਨਹੀਂ ਲਗਾਏ ਗਏ, ਉਥੇ ਲੜਕੀ ਵਲੋਂ ਬਿਨ੍ਹਾਂ ਮੇਕਅੱਪ, ਚੂੜਾ, ਲਹਿੰਗੇ ਆਦਿ ਦੇ ਖ਼ਾਲਸਾਈ ਬਾਣੇ ਵਿਚ ਵਿਆਹ ਕਰਵਾਇਆ ਗਿਆ। ਆਨੰਦ ਕਾਰਜ ਮੌਕੇ ਹਰਬੰਸ ਸਿੰਘ ਜਗਜੀਤਪੁਰਾ ਦੇ ਕੀਰਤਨੀ ਜੱਥੇ ਨੇ ਗੁਰਬਾਣੀ ਦਾ ਜਸ ਕੀਰਤਨ ਕੀਤਾ। 

ਵਿਆਹ ਸਮੇਂ ਸਾਦਾ ਪ੍ਰੋਗਰਾਮ ਕੀਤਾ ਗਿਆ ਅਤੇ ਸ਼ਰਾਬ, ਮੀਟ ਆਦਿ ਤੋਂ ਪ੍ਰਹੇਜ਼ ਰਖਿਆ ਗਿਆ। ਸਮਾਜ ਸੇਵੀ ਜੋਗਿੰਦਰ ਸਿੰਘ ਬਾਡੀ ਵਾਲੇ ਨੇ ਕਿਹਾ ਕਿ ਮੌਜੂਦਾ ਦੌਰ ਵਿਚ ਪੰਜਾਬ ਦੇ ਲੋਕਾਂ ਨੂੰ ਸਾਦੇ ਸਮਾਗਮਾਂ ਨੂੰ ਅਪਨਾਉਣਾ ਚਾਹੀਦਾ ਹੈ ਤਾਂ ਕਿ ਕਰਜ਼ੇ ਦੀ ਮਾਰ ਤੋਂ ਬਚਿਆ ਜਾ ਸਕੇ। ਇਸ ਸਮੇਂ ਹਲਕਾ ਇੰਚਾਰਜ ਪਿਰਮਲ ਸਿੰਘ ਧੌਲਾ, ਭੋਲਾ ਸਿੰਘ ਵਿਰਕ, ਸਤਨਾਮ ਸਿੰਘ ਗੋਸਲ ਬਲਾਕ ਮੀਤ ਪ੍ਰਧਾਨ 'ਆਪ' ਤੋਂ ਇਲਾਵਾ ਸਮੁੱਚੀ 'ਆਪ' ਸ਼ਹਿਣਾ ਇਕਾਈ ਅਤੇ ਵੱਡੀ ਗਿਣਤੀ ਵਿੱਚ ਦੋਵੇਂ ਪਰਿਵਾਰਾਂ ਦੇ ਮੈਂਬਰ, ਰਿਸ਼ਤੇਦਾਰ ਹਾਜ਼ਰ ਸਨ।