ਗੁਰੂ ਨਾਨਕ ਦੀ ਤੌਹੀਨ ਕਰਨੋਂ ਟਲਣ ਕੂਕੇ: ਦਿਲਗੀਰ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਕੂਕੇ (ਨਾਮਧਾਰੀ) ਸਿੱਖ ਗੁਰੂਆਂ ਦੀ ਤੌਹੀਨ ਕਰਨੋਂ ਬਾਜ਼ ਨਹੀਂ ਆਉਂਦੇ

Dr. Harjinder Singh Dilgeer

ਇਤਿਹਾਸਕਾਰ ਡਾ. ਹਰਜਿੰਦਰ ਸਿੰਘ ਦਿਲਗੀਰ ਨੇ ਕਿਹਾ ਹੈ ਕਿ ਕੂਕੇ (ਨਾਮਧਾਰੀ) ਸਿੱਖ ਗੁਰੂਆਂ ਦੀ ਤੌਹੀਨ ਕਰਨੋਂ ਬਾਜ਼ ਨਹੀਂ ਆਉਂਦੇ। ਕਦੇ ਉਹ ਕ੍ਰਿਸ਼ਨ ਨੂੰ ਸਿੱਖਾਂ ਦਾ ਪ੍ਰਮਾਤਮਾ ਕਹਿੰਦੇ ਹਨ ਤੇ ਕਦੇ ਮਿਥਹਾਸਕ ਦੇਵਤੇ ਰਾਮ ਦੀ ਗੁਰੂ ਨਾਨਕ ਸਾਹਿਬ ਨਾਲ ਤੁਲਨਾ ਕਰਦੇ ਹਨ। ਉਨ੍ਹਾਂ ਦੀ ਨਵੀਂ ਸ਼ਰਾਰਤ 4 ਅਪ੍ਰੈਲ 2018 ਦੇ ਦਿਨ ਸਿਰਸਾ ਵਿਚ ਰਾਮ ਨੌਮੀ ਦਾ ਤਿਉਹਾਰ ਮਨਾਉਣ ਦੀ ਹੈ। ਉਨ੍ਹਾਂ ਨੇ ਇਸ ਪੋਸਟਰ ਵਿਚ ਰਾਮ ਚੰਦਰ ਨਾਲ ਗੁਰੂ ਨਾਨਕ ਸਾਹਿਬ ਦੀ ਤਸਵੀਰ ਲਾਈ ਹੈ। ਇਹ ਗੁਰੂ ਨਾਨਕ ਸਾਹਿਬ ਦੀ ਤੌਹੀਨ ਹੈ। ਉਨ੍ਹਾਂ ਕਿਹਾ ਕਿ ਜੇ ਕੂਕਿਆਂ ਨੂੰ ਹਿੰਦੂਆਂ ਨਾਲ ਏਕਤਾ ਦਾ ਸ਼ੌਕ ਹੈ ਤਾਂ ਉਨ੍ਹਾਂ ਨੂੰ ਅਜਿਹਾ ਕਰਨ ਦਾ ਹੱਕ ਹੈ

ਪਰ ਉਹ ਰਾਮ ਚੰਦਰ ਨਾਲ ਬਾਬਾ ਰਾਮ ਸਿੰਘ ਜਾਂ ਕਿਸੇ ਹੋਰ ਅਪਣੇ 'ਸਤਿਗੁਰੂ' ਦੀ ਤਸਵੀਰ ਬੇਸ਼ਕ ਲਾ ਲਿਆ ਕਰਨ ਪਰ ਸਿੱਖ ਗੁਰੂਆਂ ਦੀ ਬੇਅਦਬੀ ਨਾ ਕਰਨ। ਉਨ੍ਹਾਂ ਚਿਤਾਵਨੀ ਦਿਤੀ ਕਿ ਕੂਕਿਆਂ ਨੇ 1920 ਵਾਂਗ ਹਰਕਤਾਂ ਕਰਨੀਆਂ ਸ਼ੁਰੂ ਕਰ ਦਿਤੀਆਂ ਹਨ ਤੇ ਇਸ ਦੇ ਨਤੀਜੇ ਖ਼ਤਰਨਾਕ ਨਿਕਲ ਸਕਦੇ ਹਨ। ਉਨ੍ਹਾਂ ਨੇ ਸ਼੍ਰੋਮਣੀ ਕਮੇਟੀ, ਅਕਾਲੀ ਦਲਾਂ, ਚੌਕ ਮਹਿਤਾ ਡੇਰਾ (ਜੋ ਖ਼ੁਦ ਨੂੰ ਦਮਦਮੀ ਟਕਸਾਲ ਕਹਿੰਦੇ ਹਨ) ਅਤੇ ਅਖੌਤੀ ਸਤਿਕਾਰ ਕਮੇਟੀਆਂ 'ਤੇ ਵੀ ਵਿਅੰਗ ਕਸਦਿਆਂ ਕਿਹਾ ਹੈ ਕਿ ਉਹ ਢਡਰੀਆਂ ਵਾਲੇ ਦਾ ਜਲਸਾ ਰੋਕਣ ਲਈ ਤਾਂ ਹਰ ਹੀਲਾ ਵਰਤਣ ਵਾਸਤੇ ਤਿਆਰ ਹੋ ਜਾਂਦੇ ਹਨ ਪਰ ਗੁਰੂ ਦੀ ਤੌਹੀਨ ਦੀ ਉਨ੍ਹਾਂ ਨੂੰ ਕੋਈ ਪਰਵਾਹ ਨਹੀਂ ਹੈ।