ਲੰਗਾਹ ਵਿਰੁਧ ਇਕ ਹੋਰ ਸ਼ਿਕਾਇਤ ਅਕਾਲ ਤਖ਼ਤ ਪੁੱਜੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪੰਥ ਵਿਚੋਂ ਛੇਕੇ ਗਏ ਸੁੱਚਾ ਸਿੰਘ ਲੰਗਾਹ ਦੀਆਂ ਰਾਜਨੀਤੀ ਵਿਚ ਤੇਜ਼ ਹੋਈਆਂ ਗਤੀਵਿਧੀਆਂ ਨੇ ਪੰਥਕ ਸੋਚ ਰਖਣ ਵਾਲਿਆਂ ਨੂੰ ਚਿੰਤਾ ਵਿਚ ਪਾਇਆ ਹੈ

complaint against Langah came to Akal Takht

ਅੰਮ੍ਰਿਤਸਰ, : ਪੰਥ ਵਿਚੋਂ ਛੇਕੇ ਗਏ ਸੁੱਚਾ ਸਿੰਘ ਲੰਗਾਹ ਦੀਆਂ ਰਾਜਨੀਤੀ ਵਿਚ ਤੇਜ਼ ਹੋਈਆਂ ਗਤੀਵਿਧੀਆਂ ਨੇ ਪੰਥਕ ਸੋਚ ਰਖਣ ਵਾਲਿਆਂ ਨੂੰ ਚਿੰਤਾ ਵਿਚ ਪਾਇਆ ਹੈ। ਲੰਗਾਹ ਵਿਰੁਧ ਇਕ ਹੋਰ ਸ਼ਿਕਾਇਤ ਅਕਾਲ ਤਖ਼ਤ ਸਾਹਿਬ 'ਤੇ ਪੁੱਜੀ, ਦਫ਼ਤਰ ਬੰਦ ਹੋਣ ਕਾਰਨ ਇਹ ਸ਼ਿਕਾਇਤ ਮੈਨੇਜਰ ਪ੍ਰਕਰਮਾ ਨੇ ਹਾਸਲ ਕੀਤੀ। ਸ਼ਿਕਾਇਤਕਰਤਾ ਭਾਈ ਲਖਵਿੰਦਰ ਸਿੰਘ ਨੇ ਕਿਹਾ ਕਿ ਹੁਣ ਤਾਂ ਗੁਰਦਵਾਰਾ ਬਾਰਠ ਸਾਹਿਬ ਦੇ ਮੈਨੇਜਰ ਨੇ ਵੀ ਲੰਗਾਹ ਦੀ ਮਦਦ ਲਈ ਕਮਰਕਸ ਲਈ ਹੈ। ਅਪਣੀ ਸ਼ਿਕਾਇਤ ਵਿਚ ਉਨ੍ਹਾਂ ਕਿਹਾ ਕਿ ਪੰਥ ਤੋਂ ਛੇਕੇ ਗਏ ਸੁੱਚਾ ਸਿੰਘ ਲੰਗਾਹ ਦੀਆਂ 'ਜਥੇਦਾਰ'  ਦੇ ਆਦੇਸ਼ ਨੂੰ ਅੱਖੋਂ ਪਰੋਖੇ ਕਰ ਕੇ ਰਾਜਨੀਤਕ ਗਤੀਵਿਧਿਆਂ ਜ਼ੋਰਾਂ 'ਤੇ ਹਨ।

ਸੁੱਚਾ ਸਿੰਘ ਲੰਗਾਹ ਜਥੇਦਾਰ ਦੀ ਹੌਂਦ ਨੂੰ ਚੁਨੌਤੀ ਦੇ ਰਿਹਾ ਹੈ। ਇਸ ਨਾਲ ਹੀ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੁਕਮਨਾਮੇ ਦੀਆਂ ਧੱਜੀਆਂ ਉਡਾ ਰਿਹਾ ਹੈ। ਅਕਾਲ ਤਖ਼ਤ ਸਾਹਿਬ ਦੇ ਹਦਾਇਤਾਂ ਦੀ ਪ੍ਰਵਾਹ ਨਾ ਕਰਦੇ ਹੋਏ ਸੁੱਚਾ ਸਿੰਘ ਲੰਗਾਹ ਦੀਆਂ ਗੁਰੂ ਘਰ ਵਿਚ ਸਮਾਗਮ ਅਤੇ ਜਨਤਕ ਤੌਰ 'ਤੇ ਰੈਲੀਆਂ ਕਰਵਾ ਰਹੇ ਹਨ। ਇਸ ਦੇ ਸਬੰਧ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਅਜੇ ਤਕ ਚੁੱਪੀ ਧਾਰੇ ਬੈਠੇ ਹਨ, ਉਹ ਅਪਣੀ ਸਥਿਤੀ ਸਪੱਸ਼ਟ ਕਰਨ ਕਿ ਉਹ ਅਕਾਲ ਤਖ਼ਤ ਸਾਹਿਬ ਦੀ ਸਰਬਉੱਚ ਮਰਿਆਦਾ ਨੂੰ ਮੰਨਦੇ ਹਨ ਜਾਂ ਪੰਥ ਵਿਚੋਂ ਛੇਕੇ ਹੋਏ ਸੁੱਚਾ ਸਿੰਘ ਲੰਗਾਹ ਨਾਲ ਖੜੇ ਹਨ।