ਗੁਰਿੰਦਰ ਸਿੰਘ ਚਾਵਲਾ ਨੂੰ ਦੀਵਾਨ ਦੀ ਮੈਂਬਰੀ ਤੋਂ ਖ਼ਾਰਜ ਕੀਤਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਚੀਫ਼ ਖ਼ਾਲਸਾ ਦੀਵਾਨ ਦੇ ਮੈਂਬਰ ਗੁਰਿੰਦਰ ਸਿੰਘ ਚਾਵਲਾ ਨੂੰ ਦੀਵਾਨ ਦੀ ਮੈਂਬਰੀ ਤੋਂ ਖ਼ਾਰਜ ਕਰ ਦਿਤਾ ਹੈ। ਸ. ਚਾਵਲਾ 'ਤੇ ਦੋਸ਼ ਲਗਾਇਆ ਗਿਆ

Dismissing Gurinder Singh Chawla's membership of the Dewan

ਅੰਮ੍ਰਿਤਸਰ : ਚੀਫ਼ ਖ਼ਾਲਸਾ ਦੀਵਾਨ ਦੇ ਮੈਂਬਰ ਗੁਰਿੰਦਰ ਸਿੰਘ ਚਾਵਲਾ ਨੂੰ ਦੀਵਾਨ ਦੀ ਮੈਂਬਰੀ ਤੋਂ ਖ਼ਾਰਜ ਕਰ ਦਿਤਾ ਹੈ। ਸ. ਚਾਵਲਾ 'ਤੇ ਦੋਸ਼ ਲਗਾਇਆ ਗਿਆ ਕਿ ਉਨ੍ਹਾਂ ਅਪਣੀ ਹੀ ਦੁਕਾਨ ਤੋਂ ਬਿਜਲੀ ਦਾ ਸਮਾਨ ਦੀਵਾਨ ਦੇ ਸਕੂਲ ਨੂੰ ਮਨਮਰਜ਼ੀ ਦੇ ਰੇਟ 'ਤੇ ਵੇਚਿਆ ਹੈ। ਇਸ ਬਾਰੇ ਸ. ਚਾਵਲਾ ਨੇ ਕਿਹਾ ਕਿ ਉਨ੍ਹਾਂ 'ਤੇ ਬਦਲਾਲਉ ਭਾਵਨਾ ਤਹਿਤ ਕਾਰਵਾਈ ਕੀਤੀ ਗਈ ਹੈ। ਦੀਵਾਨ ਦੇ ਪ੍ਰਧਾਨ ਨਿਰਮਲ ਸਿੰਘ ਠੇਕੇਦਾਰ 'ਤੇ ਵਰ੍ਹਦਿਆਂ ਸ. ਚਾਵਲਾ ਨੇ ਕਿਹਾ ਕਿ ਸ. ਨਿਰਮਲ ਸਿੰਘ ਇਕ ਸਾਜ਼ਸ਼ ਤਹਿਤ ਦੀਵਾਨ ਵਿਚੋਂ ਵਿਰੋਧੀ ਧਿਰ ਨੂੰ ਬਾਹਰ ਕਰ ਰਹੇ ਹਨ।

ਜਾਣਕਾਰੀ ਮੁਤਾਬਕ ਸ. ਚਾਵਲਾ ਸ੍ਰੀ ਗੁਰੂ ਹਰਿਕ੍ਰਿਸ਼ਨ ਸਕੂਲ ਦੇ ਬਾਈਪਾਸ ਬ੍ਰਾਂਚ ਦੇ ਮੈਂਬਰ ਇੰਚਾਰਜ ਵਜੋਂ ਸੇਵਾਵਾਂ ਪ੍ਰਦਾਨ ਕਰਦੇ ਸਨ। ਸਾਲ 2018 ਵਿਚ ਦੀਵਾਨ ਦੇ ਜਰਨਲ ਹਾਊਸ ਦੀ ਚੋਣ ਵਿਚ ਉਹ ਉਸ ਵੇਲੇ ਪ੍ਰਧਾਨ ਦੀ ਚੋਣ ਲੜ ਰਹੇ ਸ. ਧਨਰਾਜ ਸਿੰਘ ਧੜੇ ਵਲੋਂ ਆਨਰੇਰੀ ਸਕੱਤਰ ਦੀ ਚੋਣ ਲੜੇ ਸਨ ਜਿਸ ਵਿਚ ਉਨ੍ਹਾਂ ਨੂੰ 48 ਵੋਟਾਂ ਪ੍ਰਾਪਤ ਹੋਈਆਂ ਸਨ। ਸ. ਚਾਵਲਾ ਦੇ ਕੰਮ ਦੀ ਜਾਂਚ ਲਈ ਸਾਬਕਾ ਪ੍ਰਧਾਨ ਡਾਕਟਰ ਸੰਤੋਖ ਸਿੰਘ ਨੇ ਇਕ ਜਾਂਚ ਕਮੇਟੀ ਬਣਾਈ ਸੀ ਜਿਸ ਦੀ ਰੀਪੋਰਟ ਤੋਂ ਬਾਅਦ ਅੱਜ ਇਹ ਕਾਰਵਾਈ ਕੀਤੀ ਗਈ।