1984 ਦੇ ਪੀੜਤਾਂ ਨੂੰ 35 ਸਾਲ ਬਾਅਦ ਵੀ ਇਨਸਾਫ਼ ਨਹੀਂ ਮਿਲਿਆ : ਧਰਮੀ ਫ਼ੌਜੀ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਜੂਨ 1984 ਅਤੇ ਨਵੰਬਰ 1984 ਵਿਚ ਸਿੱਖ ਕੌਮ ਉਪਰ ਵਾਪਰੀ ਤ੍ਰਾਸਦੀ ਦਾ ਦਰਦ ਕਿਸੇ ਸਿਆਸੀ ਪਾਰਟੀ ਨੇ ਨਹੀਂ ਉਠਾਇਆ

While press conference President Baldev Singh, Treasurer Sukhdev Singh

ਧਾਰੀਵਾਲ, : ਜੂਨ 1984 ਅਤੇ ਨਵੰਬਰ 1984 ਵਿਚ ਸਿੱਖ ਕੌਮ ਉਪਰ ਵਾਪਰੀ ਤ੍ਰਾਸਦੀ ਦਾ ਦਰਦ ਕਿਸੇ ਸਿਆਸੀ ਪਾਰਟੀ ਨੇ ਨਹੀਂ ਉਠਾਇਆ ਜਿਸ ਵਿਚ ਸੈਂਕੜੇ ਸਿੱਖ ਸੰਗਤਾਂ ਨੂੰ ਮਾਰ ਮੁਕਾਇਆ ਅਤੇ ਸੈਂਕੜੇ ਔਰਤਾਂ ਨਾਲ ਬਦਫੈਲੀ ਕੀਤੀ ਗਈ। ਜਦਕਿ ਇਸ ਦੇ ਰੋਸ ਵਜੋਂ ਸਿੱਖ ਧਰਮੀ ਫ਼ੌਜੀਆਂ ਨੇ ਅਪਣੀਆਂ ਨੌਕਰੀਆਂ ਦੀ ਪ੍ਰਵਾਹ ਨਾ ਕਰਦੇ ਹੋਏ ਸ੍ਰੀ ਅੰਮ੍ਰਿਤਸਰ ਵਲ ਕੂਚ ਕਰ ਦਿਤਾ ਸੀ। 

ਇਹ ਵਿਚਾਰ ਸਮੂਹ ਸਿੱਖ ਧਰਮੀ ਫ਼ੌਜੀ ਜੂਨ 1984 ਪਰਵਾਰ ਵੈਲਫ਼ੇਅਰ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਬਲਦੇਵ ਸਿੰਘ ਗੁਰਦਾਸਪੁਰ ਨੇ ਧਾਰੀਵਾਲ ਵਿਖੇ ਪ੍ਰੈਸ ਕਾਨਫ਼ਰੰਸ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਕੁੱਝ ਲੋਕ ਵਲੋਂ ਬਰਗਾੜੀ ਅਤੇ ਬਹਿਬਲ ਕਲਾਂ ਵਿਚ ਸ਼ਹੀਦ ਹੋਏ ਦੋ ਸਿੰਘਾਂ ਦਾ ਮੁੱਦਾ ਵਾਰ ਵਾਰ ਉਛਾਲਣਾ ਸ਼ਲਾਘਾਯੋਗ ਹੈ ਜਦਕਿ ਜੂਨ 1984 ਅਤੇ ਨਵੰਬਰ 1984 ਦੌਰਾਨ ਸੈਂਕੜੇ ਸਿੱਖ ਸੰਗਤਾਂ ਨੂੰ ਮਾਰ ਕੇ ਘਾਣ ਕਰ ਦਿਤਾ ਅਤੇ ਸੈਂਕੜੇ ਔਰਤਾਂ ਨਾਲ ਬਦਫੈਲੀ ਕੀਤੀ ਗਈ ਉਸ ਦੇ ਇਨਸਾਫ਼ ਲਈ ਸਿੱਖ ਕੌਮ ਦੇ ਲੀਡਰ ਦੀ ਘਾਟ ਹੋਣ ਕਰ ਕੇ ਕਿਸੇ ਰਾਜਨੀਤਕ ਪਾਰਟੀ ਜਾਂ ਧਾਰਮਕ ਸੰਸਥਾਵਾਂ ਨੇ ਮੋਰਚਾ ਲਾ ਕੇ ਅਵਾਜ਼ ਨਹੀਂ ਉਠਾਈ। ਇਸ ਮੌਕੇ ਧਰਮੀ ਫ਼ੌਜੀਆਂ ਨੇ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਤੋਂ ਮੰਗ ਕੀਤੀ ਹੈ ਕਿ ਜੂਨ 1984 ਦੇ ਦੋਸ਼ੀਆਂ ਨੂੰ ਸਿੱਖ ਪੰਥ ਵਿਚੋਂ ਛੇਕਿਆ ਜਾਵੇ।