ਦਰਸ਼ਨੀ ਡਿਉਢੀ ਤੋੜਨ ਦੇ ਮਾਮਲੇ 'ਤੇ ਮਾਨ ਨੇ ਦਿਤਾ ਸੱਤ ਦਿਨ ਦਾ ਅਲਟੀਮੇਟਮ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਦਰਸ਼ਨੀ ਡਿਉਢੀ ਤੋੜਨ ਵਾਲਿਆਂ ਵਿਰੁਧ ਮਾਮਲਾ ਦਰਜ ਕੀਤਾ ਜਾਵੇ : ਮਾਨ

Darshani deori

ਤਰਨਤਾਰਨ : ਬੀਤੀ 30 ਮਾਰਚ ਦੀ ਰਾਤ ਨੂੰ ਸ੍ਰੀ ਦਰਬਾਰ ਸਹਿਬ ਤਰਨਤਾਰਨ ਦੀ ਇਤਿਹਾਸਕ ਦਰਸ਼ਨੀ ਡਿਉਢੀ ਨੂੰ ਢਾਹੁਣ ਦੀ ਕੋਸ਼ਿਸ਼ ਕੀਤੀ ਗਈ ਸੀ ਜਿਸ ਵਿਰੁਧ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਮਾਨ) ਦੀ ਜਥੇਬੰਦੀ ਵਲੋਂ ਸ੍ਰੀ ਦਰਬਾਰ ਸਹਿਬ ਦੇ ਨੇੜੇ ਲਗਾਤਾਰ ਧਰਨਾ ਲਗਾਇਆ ਜਾ ਰਿਹਾ ਸੀ ਜਿਸ ਦੇ ਬਾਵਜੂਦ ਵੀ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਜਿਸ ਨੂੰ ਲੈ ਕਿ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਅਤੇ ਸਾਬਕਾ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਵਲੋਂ ਅੱਜ ਧਰਨੇ ਵਿਚ ਸ਼ਮੂਲੀਅਤ ਕੀਤੀ ਗਈ। 

ਇਸ ਮੌਕੇ ਉਨ੍ਹਾਂ ਸੰਬੋਧਨ ਕਰਦਿਆਂ ਸਰਕਾਰ ਨੂੰ ਚੇਤਾਵਨੀ ਦਿਤੀ ਕਿ ਜੇਕਰ 7 ਜੂਨ ਤਕ ਦਰਸ਼ਨੀ ਡਿਉਢੀ ਢਾਹੁਣ ਵਾਲਿਆਂ ਵਿਰੁਧ ਕਾਰਵਾਈ ਨਾ ਕੀਤੀ ਗਈ ਤਾਂ ਇਸ ਮਾਮਲੇ ਨੂੰ ਪੰਥਕ ਤੌਰ 'ਤੇ ਉਠਾਇਆ ਜਾਵੇਗਾ।  ਦੋ ਮਹੀਨੇ ਬੀਤ ਜਾਣ 'ਤੇ ਵੀ ਪੁਲਿਸ ਦੁਆਰਾ ਕੋਈ ਵੀ ਕਾਰਵਾਈ ਨਹੀਂ ਕੀਤੀ ਗਈ ਜਿਸ 'ਤੇ ਅੱਜ ਸਿਮਰਨਜੀਤ ਸਿੰਘ ਮਾਨ ਵਲੋਂ ਧਰਨੇ ਵਿਚ ਸ਼ਾਮਲ ਹੋ ਕਿ ਇਤਿਹਾਸਕ ਇਮਾਰਤਾਂ ਨੂੰ ਸਾਜ਼ਸ਼ ਅਧੀਨ ਨੁਕਸਾਨਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੇਕਰ 7 ਜੂਨ ਤਕ ਇਨ੍ਹਾਂ ਵਿਰੁਧ ਮਾਮਲਾ ਦਰਜ ਨਾ ਕੀਤਾ ਤਾਂ ਪੰਥਕ ਤੌਰ 'ਤੇ ਇਹ ਮਾਮਲਾ ਵੱਡੇ ਪੱਧਰ 'ਤੇ ਉਠਾ ਕਿ ਸੰਘਰਸ਼ ਕੀਤਾ ਜਾਵੇਗਾ।

ਇਸ ਮੌਕੇ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਕਰਮ ਸਿੰਘ ਭੋਇਆ ਜ਼ਿਲ੍ਹਾ ਪ੍ਰਧਾਨ, ਗੁਰਜਿੰਦਰ ਸਿੰਘ ਲਾਲੂ ਘੁੰਮਣ ਨੇ ਵੀ ਸੰਬੋਧਨਨ ਕੀਤਾ। ਇਸ ਮੌਕੇ ਸ੍ਰੀ ਦਰਬਾਰ ਸਹਿਬ ਦੇ ਮੈਨਜਰ ਕੁਲਦੀਪ ਸਿੰਘ ਕੈਰੋਵਾਲ ਨੇ ਸਿਮਰਨਜੀਤ ਸਿੰਘ ਮਾਨ ਨੂੰ ਦਸਿਆ ਕਿ ਐਸਜੀਪੀਸੀ ਦੁਆਰਾ ਆਦੇਸ਼ ਦਿਤਾ ਗਿਆ ਕਿ ਉਕਤ ਦਰਸ਼ਨੀ ਡਿਉਢੀ ਨੂੰ ਪੂਰੀ ਤਰ੍ਹਾਂ ਸੁਰੱਖਿਅਤ ਰੱਖਿਆ ਜਾਵੇਗਾ।