ਪਿੰਡ ਮਨਾਵਾਂ ਵਿਖੇ ਗੁਰਦਵਾਰਾ ਸਾਹਿਬ ਦੇ ਸੇਵਾਦਾਰ ਉਪਰ ਤੇਜ਼ਾਬ ਸੁੱਟਿਆ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪੁਲਿਸ ਥਾਣਾ ਖੇਮਕਰਨ ਅਧੀਨ ਆਉਂਦੇ ਪਿੰਡ ਮਨਾਵਾਂ ਦੇ ਗੁਰਦਵਾਰਾ ਭਾਈ ਲਖੀਆ ਵਿਖੇ ਇਕ ਵਿਅਕਤੀ ਵਲੋਂ ਤੇਜ਼ਾਬ ਸੁੱਟ ਕੇ ਗੁਰਦਵਾਰਾ ਸਾਹਿਬ ਦੇ ਸੇਵਾਦਾਰ ਨੂੰ ਜ਼ਖ਼ਮੀ ਕਰਨ ਦਾ

Simranjeet singh

ਤਰਨਤਾਰਨ, ਅੰਮ੍ਰਿਤਸਰ, 27 ਅਗੱਸਤ (ਅਜੀਤ ਸਿੰਘ ਘਰਿਆਲਾ, ਮਨਪ੍ਰੀਤ ਸਿੰਘ ਜੱਸੀ): ਪੁਲਿਸ ਥਾਣਾ ਖੇਮਕਰਨ ਅਧੀਨ ਆਉਂਦੇ ਪਿੰਡ ਮਨਾਵਾਂ ਦੇ ਗੁਰਦਵਾਰਾ ਭਾਈ ਲਖੀਆ ਵਿਖੇ ਇਕ ਵਿਅਕਤੀ ਵਲੋਂ ਤੇਜ਼ਾਬ ਸੁੱਟ ਕੇ ਗੁਰਦਵਾਰਾ ਸਾਹਿਬ ਦੇ ਸੇਵਾਦਾਰ ਨੂੰ ਜ਼ਖ਼ਮੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਰਕਾਰੀ ਹਸਪਤਾਲ ਵਿਖੇ ਦਾਖ਼ਲ ਪੀੜਤ ਸਿਮਰਨਜੀਤ ਸਿੰਘ ਨੇ ਦਸਿਆ ਕਿ ਉਹ ਗੁਰਦਵਾਰਾ ਸਾਹਿਬ ਵਿਖੇ ਸੇਵਾ ਨਿਭਾਉਂਦਾ ਆ ਰਿਹਾ ਹੈ। ਅੱਜ ਸਵੇਰੇ ਬਲਬੀਰ ਸਿੰਘ ਵਾਸੀ ਕਲੰਜਰ ਗੁਰਦਵਾਰਾ ਸਾਹਿਬ ਵਿਖੇ ਆਇਆ ਉਸ ਦੇ ਹੱਥ ਵਿਚ ਤੇਜ਼ਾਬ ਦੀ ਬੋਤਲ ਸੀ।

ਜਦੋਂ ਉਹ ਬੋਤਲ ਸਮੇਤ ਗੁਰਦਵਾਰਾ ਸਾਹਿਬ ਦੀ ਚਰਨ ਗੰਗਾ ਨੇੜੇ ਪਹੁੰਚਿਆ ਤਾਂ ਮੈਨੂੰ ਸ਼ੱਕ ਹੋਇਆ ਕਿ ਉਕਤ ਵਿਅਕਤੀ ਕਿਸੇ ਘਟਨਾ ਨੂੰ ਅੰਜਾਮ ਦੇ ਸਕਦਾ ਹੈ ਜਿਸ ਕਰ ਕੇ ਮੈਂ ਉਸ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਮੇਰੇ ਰੋਕਣ 'ਤੇ ਉਕਤ ਵਿਅਕਤੀ ਨੇ ਹੱਥੋਪਾਈ ਹੁੰਦੇ ਹੋਏ ਤੇਜ਼ਾਬ ਦੀ ਬੋਤਲ ਮੇਰੇ ਉਪਰ ਪਾ ਦਿਤੀ ਜਿਸ ਕਰ ਕੇ ਉਹ ਗੰਭੀਰ ਰੂਪ ਵਿਚ ਜ਼ਖ਼ਮੀ ਹੋ ਗਿਆ। ਉਸ ਨੂੰ ਸ਼ੱਕ ਹੈ ਕਿ ਉਕਤ ਵਿਅਕਤੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨਾ ਚਾਹੁੰਦਾ ਸੀ। ਇਸ ਮਾਮਲੇ ਸਬੰਧੀ ਜਦੋਂ ਥਾਣਾ ਮੁਖੀ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਸਿਮਰਨਜੀਤ ਸਿੰਘ ਦਾ ਬਲਬੀਰ ਸਿੰਘ ਨਾਲ ਪਹਿਲਾਂ ਹੀ ਝਗੜਾ ਹੋਇਆ ਸੀ।

ਇਸ ਰੰਜਿਸ਼ ਵਿਚ ਉਸ ਨੇ ਉਸ 'ਤੇ ਤੇਜ਼ਾਬ ਸੁਟਿਆ। ਜੋ ਬੇਅਦਬੀ ਕਰਨ ਦਾ ਦੋਸ਼ ਸਿਮਰਨਜੀਤ ਸਿੰਘ ਵਲੋਂ ਲਗਾਏ ਜਾ ਰਹੇ ਹਨ ਉਹ ਬਿਲਕੁਲ ਬੇਬੁਨਿਆਦ ਹਨ। ਇਸ ਮਾਮਲੇ ਸਬੰਧੀ ਬਰੀਕੀ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ ਜੋ ਵੀ ਦੋਸ਼ੀ ਪਾਇਆ ਗਿਆ ਉਸ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇਗੀ।