ਸਿੱਖ ਵਿਦਵਾਨ ਡਾ. ਰਣਜੀਤ ਕੌਰ ਪੰਨਵਾਂ ਦੀ ਪੁਸਤਕ ‘ਸ਼ਹੀਦ ਭਾਈ ਪ੍ਰਤਾਪ ਸਿੰਘ ਅਤੇ ਭਾਈ ਕਰਮ ਸਿੰਘ ਅਦੁਤੀ ਸਾਕਾ ਪੰਜਾ ਸਾਹਿਬ ਦੇ ਸ਼ਹੀਦ’ ਜਾਰੀ
ਸਾਕਾ ਪੰਜਾ ਸਾਹਿਬ ਦੇ ਸ਼ਹੀਦ ਭਾਈ ਪ੍ਰਤਾਪ ਸਿੰਘ ਤੇ ਭਾਈ ਕਰਮ ਸਿੰਘ ਦੇ ਬਾਰੇ ਵਿਚ ਦਿਤੀ ਗਈ ਹੈ ਵਿਸਥਾਰਤ ਜਾਣਕਾਰੀ
ਅੰਮ੍ਰਿਤਸਰ : ਦੀਵਾਨ ਹਾਲ ਮੰਜੀ ਸਾਹਿਬ ਵਿਖੇ ਸਾਕਾ ਪੰਜਾ ਸਾਹਿਬ ਦੀ ਸ਼ਤਾਬਦੀ ਮੌਕੇ ਸਿੱਖ ਵਿਦਵਾਨ ਡਾਕਟਰ ਰਣਜੀਤ ਕੌਰ ਪੰਨਵਾਂ ਦੀ ਪੁਸਤਕ ਸ਼ਹੀਦ ਭਾਈ ਪ੍ਰਤਾਪ ਸਿੰਘ ਅਤੇ ਭਾਈ ਕਰਮ ਸਿੰਘ ਅਦੁਤੀ ਸਾਕਾ ਪੰਜਾ ਸਾਹਿਬ ਦੇ ਸ਼ਹੀਦ ਜਾਰੀ ਕੀਤੀ ਗਈ। ਕਿਤਾਬ ਦੇ ਜਾਰੀ ਹੋਣ ਨਾਲ ਸਾਕਾ ਪੰਜਾ ਸਾਹਿਬ ਸ਼ਤਾਬਦੀ ਦੀ ਯਾਦ ਸਦੀਵ ਬਣੀ।
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ, ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਕਮੇਟੀ ਮੈਂਬਰ ਸ. ਨਵਤੇਜ ਸਿੰਘ ਕਾਉਣੀ, ਬੀਬੀ ਕਿਰਨਜੋਤ ਕੌਰ ਅਤੇ ਬੀਬੀ ਮਨਜੀਤ ਕੌਰ ਪ੍ਰਿਸੀਪਲ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਨੇ ਇਹ ਪੁਸਤਕ ਜਾਰੀ ਕਰਨ ਦੀ ਰਸਮ ਅਦਾ ਕੀਤੀ।
ਡਾਕਟਰ ਪੰਨਵਾ ਦੀ ਇਹ ਅੱਠਵੀ ਪੁਸਤਕ ਹੈ। ਇਸ ਕਿਤਾਬ ਨੂੰ ਸਿੱਖ ਇਤਿਹਾਸ ਰਿਸਰਚ ਬੋਰਡ ਨੇ ਪ੍ਰਕਾਸ਼ਤ ਕਰਨ ਦੀ ਜ਼ਿੰਮੇਵਾਰੀ ਨਿਭਾਈ ਹੈ।
ਕਿਤਾਬ ਬਾਰੇ ਜਾਣਕਾਰੀ ਦਿੰਦੇ ਹੋਏ ਡਾਕਟਰ ਪੰਨਵਾ ਨੇ ਦਸਿਆ ਕਿ ਇਸ ਵਿਚ ਗੁਰੂ ਕੇ ਬਾਗ਼ ਮੋਰਚੇ ਤੋਂ ਲੈ ਕੇ ਸਾਕਾ ਪੰਜਾ ਸਾਹਿਬ ਅਤੇ ਇਸ ਸਾਕੇ ਦੌਰਾਨ ਸ਼ਹੀਦ ਹੋਣ ਵਾਲੇ ਭਾਈ ਪ੍ਰਤਾਪ ਸਿੰਘ ਤੇ ਭਾਈ ਕਰਮ ਸਿੰਘ ਦੇ ਬਾਰੇ ਵਿਚ ਵਿਸਥਾਰਤ ਜਾਣਕਾਰੀ ਹੈ। ਕਿਤਾਬ ਦੀ ਤਿਆਰੀ ਸਮੇਂ ਉਨ੍ਹਾਂ ਸਮਕਾਲੀ ਅਖ਼ਬਾਰਾਂ ਵਿਚੋਂ ਜਾਣਕਾਰੀ ਲੈ ਕੇ ਇਸ ਕਿਤਾਬ ਨੂੰ ਅੰਤਮ ਛੋਹਾਂ ਦਿਤੀਆਂ।