Panthak News: ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਚੋਣ ਅੱਜ
Panthak News: ਮੌਜੂਦ ਪ੍ਰਧਾਨ ਐਡਵੋਕੇਟ ਧਾਮੀ ਤੇ ਬੀਬੀ ਜਗੀਰ ਕੌਰ ਵਿਚਕਾਰ ਹੋਵੇਗਾ ਮੁਕਾਬਲਾ
Panthak News: ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਦੀ ਚੋਣ 28 ਅਕਤੂਬਰ ਨੂੰ ਹੋ ਰਹੀ ਹੈ। ਇਸ ਵਾਰ ਵੀ ਮੁਕਾਬਲਾ ਮੌਜੂਦਾ ਪ੍ਰਧਾਨ ਧਾਮੀ ਤੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦਰਮਿਆਨ ਹੋ ਰਿਹਾ ਹੈ। ਬਾਗ਼ੀ ਧੜੇ ਦਾ ਮਸਲਾ ਅਕਾਲ ਤਖ਼ਤ ਸਾਹਿਬ ਤੇ ਹੋਣ ਅਤੇ ਸੁਖਬੀਰ ਸਿੰਘ ਬਾਦਲ ਨੂੰ ਤਨਖ਼ਾਹੀਆ ਕਰਾਰ ਦੇਣ ਕਾਰਨ ਤੇ ਸ਼੍ਰੋਮਣੀ ਅਕਾਲੀ ਦਲ ਵਲੋਂ ਜ਼ਿਮਨੀ ਚੋਣਾਂ ਦਾ ਬਾਈਕਾਟ ਕਰਨ ਨਾਲ ਪੰਥ ਦਾ ਮਸਲਾ ਬੜਾ ਪੇਚੀਦਾ ਬਣ ਗਿਆ ਹੈ।
ਇਸ ਵੇਲੇ ਚੋਣ ਦੋਹਾਂ ਧਿਰਾਂ ਲਈ ਵਕਾਰ ਦਾ ਸਵਾਲ ਬਣ ਗਈ ਹੈ। ਬਾਦਲ ਦਲ ਤੇ ਵਿਰੋਧੀ ਧਿਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ’ਤੇ ਕਾਬਜ਼ ਹੋਣ ਲਈ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ। ਜੇਕਰ ਸ਼੍ਰੋਮਣੀ ਕਮੇਟੀ ਮੈਂਬਰ ਕਰਾਸ ਵੋਟਿੰਗ ਕਰ ਗਏ ਤਾਂ ਨਤੀਜਾ ਹੈਰਾਨੀਜਨਕ ਹੋਣ ਦੀ ਸੰਭਾਵਨਾ ਹੈ ਨਹੀ ਤਾਂ ਐਡਵੋਕੇਟ ਧਾਮੀ ਕੋਲ ਜਿੱਤਣ ਲਈ ਵੋਟ ਕਾਫ਼ੀ ਹਨ। ਪਾਰਟੀ ਛੱਡ ਗਏ ਬਾਵਾ ਸਿੰਘ ਗੁਮਾਨ ਨੇ ਧਾਮੀ ਦੀ ਹਮਾਇਤ ਕਰ ਦਿਤੀ ਹੈ। ਸਥਿਤੀ ਬੜੀ ਪੇਚੀਦਾ ਹੈ।
ਦੂਸਰੇ ਪਾਸੇ ਬਾਦਲ ਦਲ ਵਾਲੇ ਦਾਅਵਾ ਕਰ ਰਹੇ ਹਨ ਕਿ ਸ਼੍ਰੋਮਣੀ ਕਮੇਟੀ ਦੇ ਸਾਲਾਨਾ ਜਰਨਲ ਇਜਲਾਸ ਵਿਚ ਐਡਵੋਕੇਟ ਧਾਮੀ ਦੀ ਮੁੜ ਇਸ ਮਹਾਨ ਸੰਸਥਾ ਦੀ ਕੁਰਸੀ ’ਤੇ ਬੈਠ ਸਕਦੇ ਹਨ। ਇਕ ਪਾਸੇ ਸੁਧਾਰ ਲਹਿਰ ਵਾਲੇ ਹਨ ਜਿਨ੍ਹਾਂ ਦੀ ਅਗਵਾਈ ਸ. ਗੁਰਪ੍ਰਤਾਪ ਸਿੰਘ ਵਡਾਲਾ, ਬੀਬੀ ਜਗੀਰ ਕੌਰ ਆਦਿ ਸਮੇਤ ਸਮੂਹਕ ਲੀਡਰਸ਼ਿਪ ਕਰ ਰਹੀ ਹੈ। ਅਕਾਲੀ ਲੀਡਰਸ਼ਿਪ ਨੇ ਸਾਰੀ ਜ਼ਿੰਮੇਵਾਰੀ ਐਡਵੋਕੇਟ ਧਾਮੀ ’ਤੇ ਪਾਈ ਹੋਈ ਹੈ।