Panthak News: ਸ਼੍ਰੋਮਣੀ ਕਮੇਟੀ ਮੈਂਬਰ, ਚਟਾਨ ਵਾਂਗ ਪਾਰਟੀ ਨਾਲ ਹਨ: ਭੂੰਦੜ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

Panthak News: ਰਿਕਾਰਡ ਫ਼ਰਕ ਨਾਲ ਐਡਵੋਕੇਟ ਧਾਮੀ ਜਿੱਤਣਗੇ: ਡਾ.ਚੀਮਾ

Panthak News

 ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਕੰਪਲੈਕਸ ਸਥਿਤ ਇਤਿਹਾਸਕ ਤੇਜਾ ਸਿੰਘ ਸਮੁੰਦਰੀ ਹਾਲ ਵਿਚ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਤ ਸ਼੍ਰੋਮਣੀ ਕਮੇਟੀ ਮੈਂਬਰਾਂ ਦੀ ਬੜੀ ਅਹਿਮ ਇਕੱਤਰਤਾ ਹਰ ਸਾਲ ਵਾਂਗ, ਜਨਰਲ ਇਜਲਾਸ ਸਬੰਧੀ ਹੋਈ ਜੋ ਅੱਜ ਬਾਅਦ ਦੁਪਹਿਰ 28 ਅਕਤੂਬਰ ਨੂੰ ਹੋ ਰਿਹਾ ਹੈ। ਇਸ ਇਜਲਾਸ ਵਿਚ ਨਵੇਂ ਪ੍ਰਧਾਨ ਦੀ ਚੋਣ ਹੋਵੇਗੀ। ਇਸ ਦੌਰਾਨ ਮੁਕਾਬਲਾ ਮੌਜੂਦਾ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਅਤੇ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਦਰਮਿਆਨ ਹੋਵੇਗਾ। 

ਅੱਜ ਦੀ ਇਕੱਤਰਤਾ ਨੂੰ ਪਾਰਟੀ ਦੇ ਕਾਰਜਕਾਰੀ ਪ੍ਰਧਾਨ ਬਲਵਿੰਦਰ ਸਿੰਘ ਭੂੰਦੜ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦਸਿਆ ਕਿ ਮੈਂਬਰ ਸਾਹਿਬਾਨ ਚਟਾਨ ਵਾਂਗ ਅਕਾਲੀ ਦਲ ਨਾਲ ਖੜੇ ਹਨ। ਉਹ ਨਵੀਂ ਦਿੱਲੀ, ਕਾਂਗਰਸ, ਪੰਜਾਬ ਸਰਕਾਰ, ਦੇ ਕਿਸੇ ਵੀ ਦਬਾਅ ਹੇਠ ਨਹੀਂ ਆਏ ਜਿਨ੍ਹਾਂ ਨੂੰ ਵੱਖ-ਵੱਖ ਲਾਲਚ ਦਿਤੇ ਗਏ। ਇਹ ਸ਼ਹੀਦਾਂ ਦੀ ਜਥੇਬੰਦੀ ਹੈ, ਬੜੀਆਂ ਕੁਰਬਾਨੀਆਂ ਨਾਲ ਹੋਂਦ ਵਿਚ ਆਈ ਸੀ।

ਇਸ ਮੌਕੇ ਪਾਰਟੀ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਦਾਅਵੇ ਨਾਲ ਕਿਹਾ ਕਿ 140 ਮੈਂਬਰੀ ਹਾਊਸ ਵਿਚ ਕਰੀਬ 120 ਮੈਂਬਰ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਹੱਕ ਵਿਚ ਭੁਗਤਣੇ, 99 ਮੈਂਬਰ ਹਾਜ਼ਰ ਹੋਏ ਹਨ ਤੇ ਬਾਕੀ ਰਸਤਿਆਂ ਵਿਚ ਹਨ। 20 ਬੀਬੀਆਂ ਪੁੱਜੀਆਂ ਹਨ। ਦੂਸਰੇ ਸੂਬਿਆਂ ਤੋਂ ਵੀ ਆਏ ਹਨ। ਬਜ਼ੁਰਗ, ਬੀਮਾਰ ਮੈਂਬਰ ਵੀ ਹਾਜ਼ਰ ਹੋਏ ਹਨ। ਮੈਂਬਰਾਂ ਨੂੰ ਧਮਕੀਆਂ, ਪੈਸੇ ਦਾ ਲਾਲਚ ਵੀ ਦਿਤਾ ਗਿਆ। ਉਨ੍ਹਾਂ ਭਗਵੰਤ ਮਾਨ ਮੁੱਖ ਮੰਤਰੀ ਦੀ ਅਲੋਚਨਾ ਕਰਦਿਆਂ ਕਿਹਾ ਕਿ ਇਹ ਟਿਚਰਾਂ ਕਰਨ ਜੋਗੇ ਹਨ। ਚੀਮਾ ਮੁਤਾਬਕ ਪਾਰਟੀ ਨੇ ਬਾਈਕਾਟ ਨਹੀਂ ਸਿਧਾਂਤਕ ਫ਼ੈਸਲਾ ਚੋਣਾਂ ਬਾਰੇ ਕੀਤਾ ਹੈ।

ਉਮੀਦਵਾਰ ਐਡਵੋਕੇਟ ਧਾਮੀ ਨੇ ਹਾਜ਼ਰ  ਮੈਂਬਰਾਂ ਦਾ ਧਨਵਾਦ ਕਰਦਿਆਂ ਕਿਹਾ ਹੈ ਕਿ ਭਾਜਪਾ ਨੇ ਇਥੇ ਵੀ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਹ ਚੋਣ ਹਰ ਸਾਲ ਹੁੰਦੀ ਹੈ, ਇਸ ਨੂੰ ਬਹੁਤ ਵੱਡਾ ਮਸਲਾ ਬਣਾਇਆ ਗਿਆ। ਇਸ ਮੌਕੇ ਦਿੱਲੀ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ, ਗੁਰਚਰਨ ਸਿੰਘ ਗਰੇਵਾਲ, ਮੰਗਵਿੰਦਰ ਸਿੰਘ ਖਾਪੜਖੇੜੀ, ਰਜਿੰਦਰ ਸਿੰਘ ਮਹਿਤਾ, ਆਦਿ ਨੇਤਾ ਮੌਜੂਦ ਸਨ।