Nagar Kirtan: ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਨੂੰ ਸਮਰਪਿਤ ਸ੍ਰੀ ਫ਼ਤਿਹਗੜ੍ਹ ਸਾਹਿਬ ਵਿਖੇ ਸਜਾਇਆ ਗਿਆ ਨਗਰ ਕੀਰਤਨ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

3 ਰੋਜ਼ਾ ਸ਼ਹੀਦੀ ਸਿੰਘ ਸਭਾ ਦੀ ਹੋਈ ਸਮਾਪਤੀ

Nagar Kirtan At Gurudwara Fatehgarh Sahib

Nagar Kirtan  ਦਸਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਲਾਸਾਨੀ ਸ਼ਹਾਦਤ ਨੂੰ ਸਮਰਪਿਤ ਸਜਾਈ ਗਈ ਸ਼ਹੀਦੀ ਸਿੰਘ ਸਭਾ ਅੱਜ ਕਰੀਬ ਵਜੇ ਕੀਰਤਨ ਸੋਹਿਲਾ ਅਤੇ ਅਰਦਾਸ ਨਾਲ ਸਮਾਪਤ ਹੋ ਗਈ। ਲੱਖਾਂ ਦੀ ਗਿਣਤੀ ਵਿਚ ਸੰਗਤਾਂ ਦੇ ਠਾਠਾਂ ਮਾਰਦੇ ਸਮੁੰਦਰ ਨੇ ਸ਼ਹੀਦੀ ਪਾਲਕੀ ਉਤੇ ਸ਼ਰਧਾ ਦੇ ਫੁੱਲਾਂ ਦੀ ਵਰਖਾ ਕੀਤੀ।

Nagar Kirtan At Gurudwara Fatehgarh Sahib

ਨਗਰ ਕੀਰਤਨ ਵਿਚ ਵੱਖ-ਵੱਖ ਥਾਵਾਂ ਤੋਂ ਪੁੱਜੀਆਂ ਸਿੱਖ ਸੰਸਥਾਵਾਂ ਵਲੋਂ ਸੰਗਤ ਦੇ ਨਾਲ ਜਥਿਆਂ ਦੇ ਰੂਪ ਵਿਚ, ਸਤਨਾਮ ਵਾਹਿਗੁਰੂ ਦੇ ਜਾਪੁ, ਕੀਰਤਨ ਅਤੇ 10 ਮਿੰਟ ਮੂਲ ਮੰਤਰ ਦੇ ਪਾਠ ਆਦਿ ਨਾਲ ਆਪਣੀ ਸ਼ਮੂਲੀਅਤ ਕੀਤੀ। ਸ਼ਹੀਦੀ ਪਾਲਕੀ ਵਾਲੀ ਫੁੱਲਾਂ ਨਾਲ ਸ਼ਿੰਗਾਰੀ ਹੋਈ ਬੱਸ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਸੁਸ਼ੋਭਿਤ ਸਨ। ਰਸਤੇ ਵਿਚ ਗੁਰਦੁਆਰਾ ਸੀਸ ਗੰਜ ਅਤੇ ਗੁ: ਛੇਵੀਂ ਪਾਤਸ਼ਾਹੀ ਵਿਖੇ ਵੀ ਅਰਦਾਸ ਕੀਤੀ ਗਈ।

Nagar Kirtan At Gurudwara Fatehgarh Sahib

ਇਸ ਦੌਰਾਨ ਗੁਰਬਾਣੀ ਕੀਰਤਨ ਵੀ ਨਾਲੋਂ ਨਾਲ ਚਲ ਰਿਹਾ ਸੀ। ਹਜ਼ਾਰਾਂ ਦੀ ਗਿਣਤੀ ਵਿਚ ਪਾਲਕੀ ਜਲੂਸ ਦੇ ਰਸਤੇ ਦੇ ਦੋਹੀਂ ਪਾਸੀਂ ਤੋਂ ਇਲਾਵਾ ਸੰਗਤਾਂ ਮਕਾਨ ਦੀਆਂ ਛੱਤਾਂ ਉਤੇ ਚੜ੍ਹ ਕੇ ਇਕ ਝਲਕ ਪਾਉਣ ਲਈ ਬੇਤਾਬ ਹੋ ਰਹੀਆਂ ਸਨ। ਪੰਜਾਬ ਪੁਲਿਸ ਵਲੋਂ ਇਸ ਵਾਰ ਬੜੇ ਵਧੀਆ ਸੁਰੱਖਿਆ ਪ੍ਰਬੰਧ ਕੀਤੇ ਹੋਏ ਸਨ। ਮਹਿਲਾ ਪੁਲਿਸ ਦੀਆਂ ਬੀਬੀਆਂ ਵੀ ਨਾਲੋਂ ਨਾਲ ਚਲ ਰਹੀਆਂ ਸਨ।

Nagar Kirtan At Gurudwara Fatehgarh Sahib

ਗੁਰਦੁਆਰਾ ਸ੍ਰੀ ਜੋਤੀ ਸਰੂਪ ਸਾਹਿਬ ਦੇ ਨੇੜੇ ਬਣੇ ਹੋਏ ਥੜ੍ਹਾ ਸਾਹਿਬ ਜਿਥੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦਾ ਅੰਤਿਮ ਸਸਕਾਰ ਕੀਤਾ ਗਿਆ ਸੀ, ਵਿਖੇ ਕੀਰਤਨ ਸੋਹਿਲਾ, ਕਰੀਬ 2.30 ਵਜੇ ਪਾਲਕੀ ਜਲੂਸ ਦੀ ਸਮਾਪਤੀ ਦੀ ਅਰਦਾਸ ਹੋਈ।

 (For more Punjabi news apart from Nagar Kirtan At Gurudwara Fatehgarh Sahib, stay tuned to Rozana Spokesman)