ਕਮਿਕਰ ਸਿੰਘ ਨੇ ਗਿ.ਇਕਬਾਲ ਸਿੰਘ ਖਿਲਾਫ਼ ਯਾਦਪੱਤਰ ਜਥੇਦਾਰ ਨੂੰ ਦਿਤਾ
ਤਖ਼ਤ ਸ਼੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿ.ਇਕਬਾਲ ਸਿੰਘ ਖਿਲਾਫ ਯਾਦ ਪੱਤਰ ਕਮਿਕਰ ਸਿੰਘ ਮੁਕੰਦਪੁਰ ਮੈਂਬਰ ਪਟਨਾ ਸਾਹਿਬ ਕਮੇਟੀ ਨੇ ਦਿੰਦਿਆਂ ਸੰਗੀਨ ਦੋਸ਼ ਲਾਏ.......
ਅੰਮ੍ਰਿਤਸਰ : ਤਖ਼ਤ ਸ਼੍ਰੀ ਪਟਨਾ ਸਾਹਿਬ ਦੇ ਜਥੇਦਾਰ ਗਿ.ਇਕਬਾਲ ਸਿੰਘ ਖਿਲਾਫ ਯਾਦ ਪੱਤਰ ਕਮਿਕਰ ਸਿੰਘ ਮੁਕੰਦਪੁਰ ਮੈਂਬਰ ਪਟਨਾ ਸਾਹਿਬ ਕਮੇਟੀ ਨੇ ਦਿੰਦਿਆਂ ਸੰਗੀਨ ਦੋਸ਼ ਲਾਏ ਕਿ ਉਸ ਦੇ ਸਬੰਧ ਸਿੱਖ ਵਿਰੋਧੀ ਜਮਾਤ ਆਰ ਐਸ ਐਸ ਨਾਲ ਹਨ। ਗਿ. ਇਕਬਾਲ ਸਿੰਘ ਨੇ ਦੋ ਵਿਆਹ ਕਰਵਾਏ ਹਨ। ਉਸ ਦਾ ਲੜਕਾ ਨਸ਼ੇੜੀ ਹੈ। ਗਿ. ਇਕਬਾਲ ਸਿੰਘ ਵੀ ਅਫੀਮ ਖਾਂਦਾ ਹੈ। ਸਿੱਖਾਂ ਦੇ ਮਹਾਨ ਤਖਤ ਪਟਨਾ ਸਾਹਿਬ ਦੇ ਜਥੇਦਾਰ ਦਾ ਚਰਿੱਤਰ ਮਜ਼ਬੂਤ ਹੋਣਾ ਚਾਹੀਦਾ ਹੈ। ਗਿ.ਇਕਬਾਲ ਸਿੰਘ ਤਖਤ ਸ਼੍ਰੀ ਪਟਨਾ ਸਾਹਿਬ ਦਾ ਚੜ੍ਹਾਵਾ ਖੁਦ ਰੱਖ ਲੈਂਦਾ ਹੈ।
ਸੰਗਤਾਂ ਨੇ ਮਨ ਦੀਆਂ ਮੁਰਾਦਾਂ ਪੂਰੀਆਂ ਅਤੇ ਸ਼ਰਧਾ ਭਾਵਨਾ ਨਾਲ ਚੜ੍ਹਾਵਾ ਭੇਂਟ ਕੀਤਾ ਜਾਂਦਾ ਹੈ। ਗਿ. ਇਕਬਾਲ ਸਿੰਘ ਦੀ ਤਖਤ ਸ਼੍ਰੀ ਪਟਨਾ ਸਾਹਿਬ ਵਿਖੇ ਹਾਜ਼ਰੀ ਬਹੁਤ ਘੱਟ ਹੈ। ਗਿ. ਇਕਬਾਲ ਸਿੰਘ ਤੇ ਉਸ ਦੇ ਪਰਿਵਾਰ ਦੀਆਂ ਆਪ-ਹੁਦਰੀਆਂ ਦਾ ਮਾੜਾ ਅਸਰ ਸਿੱਖ ਬੱਚਿਆਂ ਤੇ ਪੈ ਰਿਹਾ ਹੈ। ਉਨ੍ਹਾਂ ਜਥੇਦਾਰ ਗਿ.ਹਰਪ੍ਰੀਤ ਸਿੰਘ ਪਾਸੋਂ ਮੰਗ ਕੀਤੀ ਕਿ ਗਿ.ਇਕਬਾਲ ਸਿੰਘ ਨੂੰ ਤੁਰੰਤ ਜਥੇਦਾਰੀ ਤੋਂ ਫਾਰਗ ਕੀਤਾ ਜਾਵੇ। ਤਖਤਾਂ ਦੇ ਜਥੇਦਾਰਾਂ ਦੀ ਬੈਠਕ 'ਚ ਪੁੱਜੇ ਗਿ. ਇਕਬਾਲ ਸਿੰਘ ਨੂੰ ਉਸ ਵੇਲੇ ਉਥੋਂ ਜਾਣਾ ਪਿਆ,
ਜਦ ਕਮਿਕਰ ਸਿੰਘ ਨੇ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇਤ ਵਿਖੇ ਚਿਤਾਵਨੀ ਦਿਤੀ ਕਿ ਉਸ ਦੀ ਮੌਜੂਦਗੀ ਅਸਹਿ ਹੈ। ਕਮਿਕਰ ਸਿੰਘ ਨਾਲ ਕਾਫੀ ਲੋਕ ਪਟਨਾ ਸਾਹਿਬ ਤੋਂ ਗਿ. ਇਕਬਾਲ ਸਿੰਘ ਵਿਰੁੱਧ ਆਏ ਸਨ। ਇਸ ਸਬੰਧੀ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿ. ਹਰਪ੍ਰੀਤ ਸਿੰਘ ਨੇ ਮੰਨਿਆ ਕਿ ਗਿ.ਇਕਬਾਲ ਸਿੰਘ ਵਿਰੁੱਧ ਸ਼ਿਕਾਇਤ ਕਮਿਕਰ ਸਿੰਘ ਦੀ ਮਿਲ ਗਈ ਜਿਸ ਤੇ ਤਖਤਾਂ ਦੇ ਜਥੇਦਾਰਾਂ ਨਾਲ ਗੱਲਬਾਤ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ।