ਸੀ.ਬੀ.ਆਈ ਤੋਂ ਕਰਵਾਈ ਜਾਵੇ ਜਾਂਚ: ਭੋਗਲ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਅਖਿਲ ਭਾਰਤੀ ਦੰਗਾ ਪੀੜਤ ਰਾਹਤ ਕਮੇਟੀ, 1984 ਦੇ ਕੌਮੀ ਪ੍ਰਧਾਨ ਜਥੇਦਾਰ ਕੁਲਦੀਪ ਸਿੰਘ ਭੋਗਲ ਤੇ ਕੌਮੀ ਜਨਰਲ ਸਕੱਤਰ ਪ੍ਰਤੀਕ ਸਿੰਘ ਜਾਨੂੰ ਨੇ ਅੱਜ ਇਥੇ ਉੱਤਰ ਪ੍ਰਦੇਸ਼ ਦੇ

Yogi

ਨਵੀਂ ਦਿੱਲੀ, 5 ਅਗੱਸਤ (ਸੁਖਰਾਜ ਸਿੰਘ): ਅਖਿਲ ਭਾਰਤੀ ਦੰਗਾ ਪੀੜਤ ਰਾਹਤ ਕਮੇਟੀ, 1984 ਦੇ ਕੌਮੀ ਪ੍ਰਧਾਨ ਜਥੇਦਾਰ ਕੁਲਦੀਪ ਸਿੰਘ ਭੋਗਲ ਤੇ ਕੌਮੀ ਜਨਰਲ ਸਕੱਤਰ ਪ੍ਰਤੀਕ ਸਿੰਘ ਜਾਨੂੰ ਨੇ ਅੱਜ ਇਥੇ ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿਤਯਾਨਾਥ ਨਾਲ ਮੁਲਾਕਾਤ ਕਰਦਿਆਂ ਉਨ੍ਹਾਂ ਨੂੰ ਮੰਗ ਪੱਤਰ ਸੌਂਪਿਆ।
ਜਥੇ. ਭੋਗਲ ਨੇ ਦਸਿਆ ਕਿ ਇਸ ਮੰਗ ਪੱਤਰ ਵਿਚ ਯੂ.ਪੀ. ਦੇ ਕਾਨਪੁਰ ਸ਼ਹਿਰ ਵਿਖੇ 1984 ਦੇ ਕਤਲੇਆਮ ਵਿਚ ਮਾਰੇ ਗਏ 127 ਲੋਕਾਂ ਅਤੇ ਕਰੋੜਾਂ ਦੀ ਸੰਪਤੀ ਦੇ ਹੋਏ ਨੁਕਸਾਨ ਦੇ ਲਈ ਇਕ ਜਨਹਿਤ ਪਟੀਸ਼ਨ ਆਲ ਇੰਡੀਆ ਰਾਈਟ ਵਿਕਟਮ ਰੀਲੀਫ਼ ਕਮੇਟੀ ਵਲੋਂ ਇਕ ਹਾਈ ਕੋਰਟ ਵਿਚ ਪਾਈ ਗਈ ਸੀ ਜਿਸ ਵਿਚ ਐਸ.ਆਈ.ਟੀ ਅਤੇ ਸੀ.ਬੀ.ਆਈ ਤੋਂ ਜਾਂਚ ਕਰਵਾਉਣ ਦੀ ਮੰਗ ਕੀਤੀ ਗਈ ਸੀ। ਉਨ੍ਹਾਂ ਦਸਿਆ ਕਿ ਇਸ ਪਟੀਸ਼ਨ 'ਤੇ ਬੀਤੀ 2 ਅਗੱਸਤ ਨੂੰ ਅਦਾਲਤ ਨੇ ਨੋਟਿਸ ਜਾਰੀ ਕਰ ਕੇ ਕੇਂਦਰ ਤੇ ਉੱਤਰ ਪ੍ਰਦੇਸ਼ ਸਰਕਾਰ ਤੋਂ ਜਵਾਬ ਮੰਗਿਆ ਹੈ ਜਿਸ ਦੀ ਅਗਲੀ ਸੁਣਵਾਈ 16 ਅਗੱਸਤ ਨੂੰ ਹੋਵੇਗੀ। ਉਨ੍ਹਾਂ ਦਸਿਆ ਕਿ ਯੋਗੀ ਆਦਿਤਯਾਨਾਥ ਨੂੰ ਜਾਣੂ ਕਰਵਾਇਆ ਗਿਆ ਕਿ ਇਸ ਮੰਗ ਪੱਤਰ ਵਿਚ ਇਹ ਵੀ ਮੰਗ ਕੀਤੀ ਗਈ ਹੈ ਕਿ ਜਿਨ੍ਹਾਂ ਪੁਲਿਸ ਵਾਲਿਆਂ ਨੇ ਸਬੂਤ ਮਿਟਾਏ, 32 ਗੁਨਾਹਗਾਰਾਂ ਨੂੰ ਬਚਾਇਆ, ਚਾਰਜਸੀਟ ਤਕ ਦਾਖ਼ਲ ਨਹੀਂ ਕੀਤੀ, ਅਜਿਹੇ ਪੁਲਿਸ ਕਰਮਚਾਰੀਆਂ ਵਿਰੁਧ ਕਾਰਵਾਈ ਅਤੇ ਕਤਲੇਆਮ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਦੇਣ ਦੀ ਮੰਗ ਵੀ ਕੀਤੀ ਗਈ ਹੈ।