ਟੌਹੜਾ ਇੰਸਟੀਚਿਊਟ 'ਚ 'ਹੱਥ ਲਿਖਤ ਗੁਰੂ ਗ੍ਰੰਥ ਸਾਹਿਬ ਦੇ ਵਿਭਿੰਨ ਪਹਿਲੂ' ਵਿਸ਼ੇ 'ਤੇ ਸੈਮੀਨਾਰ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ਼ ਅਡਵਾਂਸਡ ਸਟੱਡੀਜ਼ ਇਨ ਸਿੱਖਇਜ਼ਮ ਬਹਾਦਰਗੜ੍ਹ ਪਟਿਆਲਾ ਵਿਖੇ 'ਹੱਥ ਲਿਖਤ ਗੁਰੂ ਗ੍ਰੰਥ ਸਾਹਿਬ ਦੇ ਵਿਭਿੰਨ ਪਹਿਲੂ'..

Seminar

 

ਬਹਾਦਰਗੜ੍ਹ, 6 ਅਗੱਸਤ (ਮੁਲਤਾਨੀ): ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਟੌਹੜਾ ਇੰਸਟੀਚਿਊਟ ਆਫ਼ ਅਡਵਾਂਸਡ ਸਟੱਡੀਜ਼ ਇਨ ਸਿੱਖਇਜ਼ਮ ਬਹਾਦਰਗੜ੍ਹ ਪਟਿਆਲਾ ਵਿਖੇ 'ਹੱਥ ਲਿਖਤ ਗੁਰੂ ਗ੍ਰੰਥ ਸਾਹਿਬ ਦੇ ਵਿਭਿੰਨ ਪਹਿਲੂ' ਵਿਸ਼ੇ ਸੈਮੀਨਾਰ ਕਰਵਾਇਆ ਗਿਆ ਜਿਸ ਵਿਚ ਉਚੇਚੇ ਤੌਰ 'ਤੇ ਪਹੁੰਚੇ ਡਾ. ਅਮਰ ਸਿੰਘ ਪ੍ਰੋਫ਼ੈਸਰ ਗੁਰੂ ਗ੍ਰੰਥ ਸਾਹਿਬ ਅਧਿਐਨ ਵਿਭਾਗ ਗੁਰੂ ਨਾਨਕ ਦੇਵ ਯੂਨੀਵਰਸਟੀ ਸ੍ਰੀ ਅੰਮ੍ਰਿਤਸਰ ਜੋ ਇਕ ਲੰਮੇ ਸਮੇਂ ਤੋਂ ਗੁਰੂ ਗ੍ਰੰਥ ਸਾਹਿਬ ਦੀਆਂ ਪੁਰਾਤਨ ਬੀੜਾਂ ਨੂੰ ਡਿਜ਼ੀਲਟ ਤਕਨੀਕ ਰਾਹੀਂ ਸੰਭਾਲਣ ਦਾ ਅਣਥੱਕ ਯਤਨ ਕਰ ਰਹੇ ਹਨ, ਨੇ ਦਸਿਆ ਕਿ ਗੁਰੂ ਗ੍ਰੰਥ ਸਾਹਿਬ ਦੇ ਪੁਰਾਤਨ ਤੇ ਮੌਜੂਦਾ ਸਰੂਪ ਦਰਮਿਆਨ ਤਿੰਨ ਸਦੀਆਂ ਦਾ ਅੰਤਰ ਹੈ।
ਉਨ੍ਹਾਂ ਪ੍ਰਾਜੈਕਟਰ ਰਾਹੀਂ ਸੁੰਦਰ ਚਿੱਤਰਕਾਰੀ ਵਿਚਾਲੇ ਗੁਰਬਾਣੀ ਦੇ ਸ਼ਬਦਾਂ ਵਾਲੀਆਂ ਪੁਰਾਤਨ ਬੀੜਾਂ ਦੇ ਦਰਸ਼ਨ ਵੀ ਕਰਵਾਏ। ਉਨ੍ਹਾਂ ਦਸਿਆ ਕਿ ਚਿੱਤਰਕਾਰੀ ਲਈ ਬਨਸਪਤੀ ਤੋਂ ਤਿਆਰ ਕੀਤੇ ਰੰਗਾਂ ਦੀ ਵਰਤੋਂ ਕੀਤੀ ਜਾਂਦੀ ਸੀ ਜਿਵੇਂ ਦਰੱਖ਼ਤ ਦੇ ਪੱਤਿਆਂ ਤੋਂ ਹਰਾ ਰੰਗ ਤੇ ਗਾਜਰ ਤੋਂ ਲਾਲ ਰੰਗ ਤਿਆਰ ਕੀਤਾ ਜਾਂਦਾ ਸੀ। ਕੁੱਝ ਬੀੜਾਂ ਵਿਚ ਤਸਵੀਰਾਂ ਚਿਪਕਾ ਕੇ ਵੀ ਚਿੱਤਰਕਾਰੀ ਕੀਤੀ ਜਾਂਦੀ ਸੀ। ਕੁੱਝ ਬੀੜਾਂ ਉਪਰ ਮਹਿੰਗੀ ਚਿੱਤਰਕਾਰੀ ਭਾਵ ਰਤਨਾਂ ਤੇ ਸੋਨੇ ਦੀ ਚਿੱਤਰਕਾਰੀ ਵੀ ਕੀਤੀ ਜਾਂਦੀ ਸੀ। ਪੀਲਾ ਰੰਗ ਸੋਨੇ ਤੋਂ, ਨੀਲਾ ਰੰਗ ਨੀਲਮ ਪੱਥਰ ਤੋਂ, ਲਾਲ ਰੰਗ ਮੋਤੀਆਂ ਤੋਂ ਤਿਆਰ ਕੀਤਾ ਜਾਂਦਾ ਸੀ। ਉਨ੍ਹਾਂ ਨੇ ਸਿਆਹੀ ਬਣਾਉਣ ਦੇ ਨੁਕਤੇ ਵੀ ਸਾਂਝੇ ਕੀਤੇ ਜੋ ਸਤਾਰਵੀ ਸਦੀ ਵਿਚ ਪ੍ਰਚਲਤ ਸਨ। ਇਸ ਮੌਕੇ ਡਾਇਰੈਕਟਰ ਡਾ. ਗੁਰਵੀਰ ਸਿੰਘ ਵਲੋਂ ਡਾ. ਅਮਰ ਸਿੰਘ ਦਾ ਸਨਮਾਨ ਕੀਤਾ ਗਿਆ। ਇਸ ਮੌਕੇ ਡਾ. ਸਤਿੰਦਰ ਸਿੰਘ, ਰਾਜਵਿੰਦਰ ਸਿੰਘ, ਭਾਈ ਰਣਧੀਰ ਸਿੰਘ ਤੇ ਸਿਖਿਆਰਥੀ ਹਾਜ਼ਰ ਸਨ।