ਅਖੌਤੀ ਰਾਧੇ ਮਾਂ ਨੂੰ ਸ਼੍ਰੋਮਣੀ ਕਮੇਟੀ ਵਲੋਂ ਸਨਮਾਨਿਤ ਕਰਨਾ ਕੌਮ ਨਾਲ ਧੋਖਾ:

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਰਾਧੇ ਮਾਂ ਵਰਗਿਆ ਨੂੰ ਦਰਬਾਰ ਸਾਹਿਬ ਦਾ ਮਾਡਲ ਦੇ ਕੇ ਅੰਮ੍ਰਿਤਧਾਰੀ ਸਿੱਖਾਂ ਵੱਲੋਂ ਸਨਮਾਨਿਤ ਕਰਨਾ ਸ਼੍ਰੋਮਣੀ ਕਮੇਟੀ ਵੱਲੋਂ ਖਾਲਸਾਈ ਸਿੱਖ ਪੰਪਰਾਵਾਂ ਦੀ ਧੱਜੀਆਂ...

image

ਪੱਟੀ 28 ਮਾਰਚ (ਅਜੀਤ ਘਰਿਆਲਾ/ਪ੍ਰਦੀਪ): ਸ੍ਰੀ ਦਰਬਾਰ ਸਹਿਬ ਅਮ੍ਰਿਤਸਰ ਭਾਵੇਂ ਮਾਨਵਤਾ ਦੀ ਸਰਬਸਾਝੀ ਪਵਿੱਤਰ ਥਾਂ ਹੈ ਜਿਸ ਦੇ  ਦਰਸ਼ਨ ਦਿਦਾਰੇ ਕਰਨ ਲਈ ਸੰਸਾਰ ਦੇ ਕਿਸੇ ਵੀ ਕੋਨੇ ਤੋਂ ਕੋਈ ਮਨੁੱਖ ਆ ਸਕਦਾ ਹੈ ਪਰ ਅਖੌਤੀ ਰਾਧੇ ਮਾਂ ਵਰਗਿਆ ਨੂੰ ਦਰਬਾਰ ਸਾਹਿਬ ਦਾ ਮਾਡਲ ਦੇ ਕੇ ਅੰਮ੍ਰਿਤਧਾਰੀ ਸਿੱਖਾਂ ਵੱਲੋਂ ਸਨਮਾਨਿਤ ਕਰਨਾ ਸ਼੍ਰੋਮਣੀ ਕਮੇਟੀ ਵੱਲੋਂ ਖਾਲਸਾਈ ਸਿੱਖ ਪੰਪਰਾਵਾਂ ਦੀ ਧੱਜੀਆਂ ਉਡਾਣਾਂ ਹੈ ਇਹ ਪ੍ਰਗਟਾਵਾ ਕਥਾਵਚਕ ਭਾਈ ਦਿਲਬਾਗ ਸਿੰਘ ਬਲੇਰ ਵੱਲੋ ਕੀਤਾ ਗਿਆ।

ਉਨ੍ਹਾਂ ਨੇ ਕਿਹਾ ਕੇ ਸਿੱਖ ਵਿਦਵਾਨਾਂ ,ਪ੍ਰਚਾਰਕਾਂ ਨੂੰ ਜਲੀਲ ਕਰਨਾ ਆਪਣੇ ਆਪ ਚ ਦੁੱਖ ਵੀ ਹੁੰਦਾ ਤੇ ਹੈਰਾਨੀ  ਕਿਉਕਿ ਕੌਮ ਨੇ ਸ਼ਹਾਦਤਾ ਦੇ ਕੇ ਤਿਆਰ ਕੀਤੀ ਸੰਸਥਾਂ ਦਾ ਜਿੱਥੇ ਇਹ ਫਰਜ ਸੀ ਕਿ ਗੁਰਮਿਤ ਦਾ ਪ੍ਰਚਾਰ ਕਰਨਾ ਤੇ ਗੁਰੁ ਘਰਾ ਚ ਗੁਰਮਰਯਾਦਾ ਲਾਗੂ ਕਰਨਾ ਸੀ ਉਥੇਂ ਗੁਰਮਿਤ ਦਾ ਪ੍ਰਚਾਰ ਤੇ ਕੌਮ ਦੀ ਤਨ ਮਨ ਧਨ ਨਾਲ ਸੇਵਾ ਕਰਨ ਵਾਲੇ ਗੁਰਸਿੱਖਾਂ – ਸਿੱਖ ਲਿਖਾਰੀ ਵਿਦਵਾਨਾਂ , ਬੁਲਾਰਿਆ ਦਾ ਸਨਮਾਨ ਕਰਨਾ ਵੀ ਸੀ ਭਾਵੈਂ ਉਹ ਪਾਲ ਸਿੰਘ ਪੁਰੇਵਾਲ, ਜੋਗਿੰਦਰ ਸਿੰਘ ਸਰਪ੍ਰਸਤ ਸਪੋਕਸਮੈਨ ਅਖਬਾਰ ,ਕੁੱਝ ਗੁਰੁ ਘਰਾ ਦੇ ਕੀਰਤੀਨੀਏ ਜਾਂ ਪ੍ਰਚਾਰਕ ਸ਼ਾਮਿਲ ਹਨ।