ਸੋਸ਼ਲ ਮੀਡੀਆ 'ਤੇ ਸਿੰਗਾਪੁਰ ਦੇ ਸਿੱਖ ਰੈਫ਼ਰੀ ਵਿਰੁਧ ਹੋਈਆਂ ਨਸਲੀ ਟਿਪਣੀਆਂ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸਿੰਗਾਪੁਰ ਦੇ 33 ਸਿੱਖ ਸਾਲ ਦੇ ਸਿੱਖ ਰੈਫ਼ਰੀ ਸੁਖਬੀਰ ਸਿੰਘ ਵਿਰੁਧ ਇਕ ਫ਼ੁਟਬਾਲ ਮੈਚ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਨਸਲੀ ਟਿਪਣੀਆਂ ਕੀਤੀਆਂ ਗਈਆਂ। ਇਹ ਮਾਮਲਾ ਸਾਹਮਣੇ...

Sikh refree

ਸਿੰਗਾਪੁਰ, 3 ਅਗੱਸਤ: ਸਿੰਗਾਪੁਰ ਦੇ 33 ਸਿੱਖ ਸਾਲ ਦੇ ਸਿੱਖ ਰੈਫ਼ਰੀ ਸੁਖਬੀਰ ਸਿੰਘ ਵਿਰੁਧ ਇਕ ਫ਼ੁਟਬਾਲ ਮੈਚ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਨਸਲੀ ਟਿਪਣੀਆਂ ਕੀਤੀਆਂ ਗਈਆਂ। ਇਹ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਨਸਲਵਾਦ ਵਿਰੋਧੀ ਸੰਗਠਨ 'ਕਿਕ ਇਟ ਆਊਟ' ਨੇ ਜਾਂਚ ਸ਼ੁਰੂ ਕਰ ਦਿਤੀ ਹੈ।
ਜਾਣਕਾਰੀ ਅਨੁਸਾਰ ਰੈਫ਼ਰੀ ਸੁਖਬੀਰ ਸਿੰਘ ਨੇ ਸਿੰਗਾਪੁਰ ਵਿਖੇ ਖੇਡੇ ਗਏ ਇਕ ਫ਼ੁਟਬਾਲ ਮੈਚ ਵਿਚ ਕੁੱਝ ਵਿਵਾਦਤ ਫ਼ੈਸਲੇ ਦਿਤੇ ਸਨ ਜਿਸ ਤੋਂ ਬਾਅਦ ਉਨ੍ਹਾਂ ਨੂੰ ਨਸਲੀ ਟਿਪਣੀਆਂ ਦਾ ਸ਼ਿਕਾਰ ਹੋਣਾ ਪਿਆ। ਇਹ ਮੈਚ ਇੰਟਰਨੈਸ਼ਨਲ ਚੈਂਪੀਅਨਸ਼ਿਪ ਕੱਪ (ਆਈਸੀਸੀ) ਦੌਰਾਨ ਮਿਲਾਨ ਅਤੇ ਚੈਲਸੀਆ ਵਿਚਾਲੇ ਖੇਡਿਆ ਗਿਆ ਸੀ ਜਿਸ ਵਿਚ ਮਿਲਾਨ ਨੇ ਚੈਲੀਸੀਆ ਨੂੰ 2-1 ਗੋਲ ਨਾਲ ਹਰਾ ਦਿਤਾ ਸੀ। ਸੁਖਬੀਰ ਸਿੰਘ ਵਲੋਂ ਦਿਤੇ ਗਏ ਵਿਵਾਦਤ ਫ਼ੈਸਲਿਆਂ ਤੋਂ ਬਾਅਦ ਖੇਡ ਪ੍ਰੇਮੀਆਂ ਨੇ ਉਨ੍ਹਾਂ ਵਿਰੁਧ ਨਸਲੀ ਟਿਪਣੀਆਂ ਕੀਤੀਆਂ।  'ਕਿਕ ਇਟ ਆਊਟ' ਇਕ ਅਜਿਹੀ ਸੰਸਥਾ ਹੈ ਜਿਥੇ ਇੰਗਲੈਂਡ ਫ਼ੁਟਬਾਲ ਵਿਚ ਪੱਖਪਾਤ ਦੀਆਂ ਸ਼ਿਕਾਇਤਾਂ ਦਰਜ ਕਰਵਾਈਆਂ ਜਾ ਸਕਦੀਆਂ ਹਨ ਜਿਸ ਤੋਂ ਬਾਅਦ ਇਹ ਸ਼ਿਕਾਇਤਾਂ ਸਬੰਧਤ ਅਥਾਰਟੀਆਂ ਨੂੰ ਭੇਜ ਦਿਤੀਆਂ ਜਾਂਦੀਆਂ ਹਨ। ਇਸ ਮਾਮਲੇ ਵਿਚ ਸਿੰਗਾਪੁਰ ਦੀ ਫ਼ੁਟਬਾਲ ਐਸੋਸੀਏਸ਼ਨ ਅਤੇ ਸੁਖਬੀਰ ਸਿੰਘ ਨੇ ਹਾਲੇ ਤਕ ਕੋਈ ਟਿਪਣੀ ਨਹੀਂ ਕੀਤੀ।
ਇਸ ਸੰਸਥਾ ਇਸ ਸੋਚ 'ਤੇ ਕੰਮ ਕਰ ਰਹੀ ਹੈ ਕਿ ਫੁਟਬਾਲ ਇਕ ਅਜਿਹੀ ਖੇਡ ਹੋਵੇਗੀ ਜਿਥੇ ਪੱਖਪਾਤ ਦੀ ਕੋਈ ਘਟਨਾ ਨਹੀਂ ਹੋਵੇਗੀ ਅਤੇ ਇਥੇ ਹਰ ਕਿਸੇ ਨੂੰ ਇਕ ਵਧੀਆ ਪਲੇਟਫ਼ਾਰਮ ਮੁਹੱਈਆ ਕਰਵਾਏ ਜਾਵੇ। (ਪੀ.ਟੀ.ਆਈ.)