ਦਰਬਾਰ ਸਾਹਿਬ ਪਲਾਜ਼ਾ 'ਚ ਬਣੀਆਂ ਦੁਕਾਨਾਂ ਚੋਣ ਲਗੀਆਂ
ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸੁਪਨਿਆਂ ਦਾ ਬਹੁ ਕਰੋੜੀ ਪ੍ਰਾਜੈਕਟ ਦਰਬਾਰ ਸਾਹਿਬ ਓਪਨ ਪਲਾਜ਼ਾ ਦੀ ਹਾਲਤ ਗ਼ਰੀਬ ਦੀ ਕੁੱਲੀ ਵਰਗੀ ...
ਤਰਨਤਾਰਨ, ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਸੁਪਨਿਆਂ ਦਾ ਬਹੁ ਕਰੋੜੀ ਪ੍ਰਾਜੈਕਟ ਦਰਬਾਰ ਸਾਹਿਬ ਓਪਨ ਪਲਾਜ਼ਾ ਦੀ ਹਾਲਤ ਗ਼ਰੀਬ ਦੀ ਕੁੱਲੀ ਵਰਗੀ ਹੋ ਗਈ ਹੈ। ਪਲਾਜ਼ਾ ਦੇ ਬਰਾਂਡੇ ਅਤੇ ਪਲਾਜ਼ਾ ਵਿਚ ਬਣੀਆਂ ਦੁਕਾਨਾਂ ਦੀਆਂ ਛੱਤਾਂ ਚੋਂਦੀਆਂ ਹਨ। ਅੰਮ੍ਰਿਤਸਰ ਵਿਚ ਜੇ ਕੁਝ ਮਿੰਟ ਵੀ ਹਲਕੀ ਬਰਸਾਤ ਹੋ ਜਾਵੇ ਤਾਂ ਸੁਪਨਿਆਂ ਦਾ ਇਹ ਪ੍ਰਾਜੈਕਟ ਪਲਾਜਾ ਚੋਣ ਲਗ ਜਾਂਦਾ ਹੈ। ਬਰਸਾਤ ਵਿਚ ਦੁਕਾਨਦਾਰ ਅਪਣੀਆਂ ਦੁਕਾਨਾਂ 'ਤੇ ਆਏ ਗ੍ਰਾਹਕ ਨੂੰ ਭੁੱਲ ਕੇ ਸਾਮਾਨ ਨੂੰ ਸੰਭਾਲਣਾ ਸ਼ੁਰੂ ਕਰ ਦਿੰਦੇ ਹਨ ਤਾਕਿ ਮੀਹ ਕਰ ਕੇ ਸਮਾਨ ਨੁਕਸਨਿਆ ਨਾ ਜਾਵੇ।
ਬਰਾਂਡੇ ਦੀ ਹਾਲਤ ਵੀ ਵਖਰੀ ਨਹੀਂ ਹੈ। ਹਲਕੀ ਬਰਸਾਤ ਤੋਂ ਬਾਅਦ ਛਤਾਂ ਤੋਂ ਟਪਕਦਾ ਪਾਣੀ ਇਸ ਪਲਾਜ਼ਾ ਦੀ ਮਜ਼ਬੂਤੀ 'ਤੇ ਨਾ ਸਿਰਫ਼ ਪ੍ਰਸ਼ਨ ਚਿੰਨ੍ਹ ਲਗਾਉਂਦਾ ਹੈ ਬਲਕਿ ਸਰਕਾਰ ਦੇ ਪੀਡਬਲਯੂਡੀ ਅਧਿਕਾਰੀਆਂ ਦੀ ਕੁਸ਼ਲਤਾ ਦਾ ਮੂੰਹ ਬੋਲਦਾ ਸਬੂਤ ਵੀ ਪੇਸ਼ ਕਰਦਾ ਹੈ। ਲਗਭਗ 100 ਕਰੋੜ ਰੁਪਏ ਤੋਂ ਜ਼ਿਆਦਾ ਰਕਮ ਖ਼ਰਚ ਕਰ ਕੇ ਪਿਛਲੀ ਅਕਾਲੀ ਦਲ-ਭਾਜਪਾ ਸਰਕਾਰ ਦੇ ਕਾਰਜਕਾਲ ਵਿਚ ਬਣੇ
ਇਸ ਪਲਾਜ਼ਾ 'ਤੇ ਲੱਗਾ ਪੱਥਰ ਥਾਂ-ਥਾਂ ਤੋਂ ਟੁੱਟ ਰਿਹਾ ਹੈ ਤੇ ਭੁਰ ਰਿਹਾ ਹੈ। ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ ਪੱਥਰ ਦੀ ਕੀਮਤ 2927 ਰੁਪਏ ਪ੍ਰਤੀ ਫ਼ੁਟ ਹੈ ਪਰ ਜਿਵੇਂ ਪੱਥਰ ਭੁਰ ਰਿਹਾ ਹੈ ਤੇ ਥਾਂ-ਥਾਂ ਤੋਂ ਟੁੱਟ ਰਿਹਾ ਹੈ, ਉਸ ਨੂੰ ਵੇਖ ਕੇ ਨਹੀਂ ਲਗਦਾ ਕਿ ਇਹ ਕੀਮਤੀ ਪੱਥਰ ਹੋਵੇਗਾ।