ਯੂ.ਜੀ.ਸੀ. ਐਸ.ਸੀ.ਬੀ.ਸੀ ਖੋਜਆਰਥੀਆਂ ਦੀ ਬੰਦ ਗ੍ਰਾਂਟ ਤੁਰਤ ਜਾਰੀ ਕਰੇ : ਪ੍ਰੋ. ਬਡੂੰਗਰ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਯੂਨੀਵਰਸਟੀ ਗ੍ਰਾਂਟਸ ਕਮਿਸ਼ਨ (ਯੂ.ਜੀ.ਸੀ) ਵਲੋਂ ਪੰਜਾਬ ਦੀਆਂ.......

Kirpal Singh Badungar

ਫ਼ਤਿਹਗੜ੍ਹ ਸਾਹਿਬ : ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਯੂਨੀਵਰਸਟੀ ਗ੍ਰਾਂਟਸ ਕਮਿਸ਼ਨ (ਯੂ.ਜੀ.ਸੀ) ਵਲੋਂ ਪੰਜਾਬ ਦੀਆਂ ਯੂਨੀਵਰਸਟੀਆਂ ਵਿਚ ਪੜ੍ਹਦੇ ਅਨੁਸੂਚਿਤ ਜਾਤੀਆਂ ਤੇ ਪਛੜੀਆਂ ਸ਼੍ਰੇਣੀਆਂ ਦੇ ਖੋਜਆਰਥੀਆਂ ਨੂੰ ਖੋਜ ਕਾਰਜਾਂ ਲਈ ਦਿਤੀ ਜਾਣ ਵਾਲੀ ਗ੍ਰਾਂਟ ਬੰਦ ਕੀਤੇ ਜਾਣ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਕਿਹਾ ਹੈ ਕਿ ਯੂ.ਜੀ.ਸੀ. ਵਲੋਂ ਖੋਜਆਰਥੀਆਂ ਲਈ ਇਸ ਗ੍ਰਾਂਟਸ ਨੂੰ ਬੰਦ ਕੀਤੇ

ਜਾਣ ਨਾਲ ਖੋਜ ਕਾਰਜਾਂ ਵਿਚ ਰੁਕਾਵਟ ਆਈ ਹੈ ਜਿਸ ਕਾਰਨ ਵਡਮੁੱਲੇ ਖੋਜ ਕਾਰਜ ਬੰਦ ਹੋ ਕੇ ਰਹਿ ਗਏ ਹਨ ਤੇ ਖੋਜਆਰਥੀ ਅਪਣੇ ਖੋਜ ਕਾਰਜ ਪੂਰੇ ਨਾ ਹੋਣ ਕਾਰਨ ਅਪਣੇ ਭਵਿੱਖ ਨੂੰ ਲੈ ਕੇ ਚਿੰਤਤ ਹਨ। ਪ੍ਰੋ. ਬਡੂੰਗਰ ਨੇ ਯੂਨੀਵਰਸਟੀ ਗ੍ਰਾਂਟਸ ਕਮਿਸ਼ਨ ਪਾਸੋਂ ਮੰਗ ਕੀਤੀ ਹੈ ਖੋਜਆਰਥੀਆਂ ਦੇ ਵਡੇਰੇ ਹਿਤਾਂ ਲਈ ਤੁਰਤ ਵਿਦਿਆਰਥੀਆਂ ਲਈ ਬੰਦ ਕੀਤੀ ਹੋਈ ਗ੍ਰਾਂਟ ਨੂੰ ਜਾਰੀ ਕਰੇ।