ਕਾਲੇ ਕਾਨੂੰਨਾਂ ਦੀ ਦੁਰਵਰਤੋਂ ਵਿਰੁਧ ਦਲ ਖ਼ਾਲਸਾ ਵਲੋਂ ਮਾਰਚ 14 ਨੂੰ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਦਲ ਖ਼ਾਲਸਾ ਵਲੋਂ ਜ਼ੁਲਮ, ਧੱਕੇਸ਼ਾਹੀ ਅਤੇ ਗੁਲਾਮੀ ਵਿਰੁਧ ਅਪਣੇ ਸੰਘਰਸ਼ ਨੂੰ ਜਾਰੀ ਰਖਦਿਆਂ ਭਾਰਤ ਦੇ 70ਵੇਂ ਆਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ ਮੌਕੇ 14 ਅਗੱਸਤ ਨੂੰ....

Dal Khalsa

ਅੰਮ੍ਰਿਤਸਰ, 2 ਅਗੱਸਤ (ਸੁਖਵਿੰਦਰਜੀਤ ਸਿੰਘ ਬਹੋੜੂ : ਦਲ ਖ਼ਾਲਸਾ ਵਲੋਂ ਜ਼ੁਲਮ, ਧੱਕੇਸ਼ਾਹੀ ਅਤੇ ਗੁਲਾਮੀ ਵਿਰੁਧ ਅਪਣੇ ਸੰਘਰਸ਼ ਨੂੰ ਜਾਰੀ ਰਖਦਿਆਂ ਭਾਰਤ ਦੇ 70ਵੇਂ ਆਜ਼ਾਦੀ ਦਿਹਾੜੇ ਦੀ ਪੂਰਵ ਸੰਧਿਆ ਮੌਕੇ 14 ਅਗੱਸਤ ਨੂੰ ਜਲੰਧਰ ਵਿਚ ਕਾਨਫ਼ਰੰਸ ਅਤੇ ਰੋਸ ਮੁਜ਼ਾਹਰਾ ਕਰਨ ਦਾ ਫ਼ੈਸਲਾ ਕੀਤਾ ਹੈ। 
ਕਾਨਫ਼ਰੰਸ ਵਿਚ ਭਾਰਤ ਵਿਚ ਲੋਕਤੰਤਰਿਕ ਹਕਾਂ ਦਾ ਕੀਤਾ ਜਾ ਰਿਹਾ ਘਾਣ, 36 ਸਾਲਾਂ ਬਾਅਦ ਪੁਰਾਣੇ ਕੇਸ ਵਿਚ ਸਿੱਖ ਹਾਈਜੈਕਰਾਂ ਵਿਰੁਧ ਦੇਸ਼-ਧ੍ਰੋਹ ਅਧੀਨ ਨਵੇਂ ਸਿਰਿਉਂ ਦਰਜ ਮੁਕੱਦਮਾ, ਦੇਸ਼-ਧ੍ਰੋਹ ਵਰਗੇ ਕਾਲੇ ਕਾਨੂੰਨÂ ਦੀ ਦੁਰਵਰਤੋਂ, ਦਲਿਤਾਂ ਅਤੇ ਮੁਸਲਮਾਨਾਂ 'ਤੇ ਗਾਂ ਦੇ ਨਾਂ 'ਤੇ ਕੀਤੇ ਜਾ ਰਹੇ ਹਮਲੇ ਅਤੇ ਘੱਟ-ਗਿਣਤੀਆਂ 'ਤੇ ਬਹੁਗਿਣਤੀ ਸਭਿਆਵਾਰ ਦਾ ਥੋਪਿਆ ਜਾਣਾ ਆਦਿ ਮੁੱਖ ਮੁੱਦੇ ਹੋਣਗੇ। ਇਹ ਫ਼ੈਸਲਾ ਸੀਨੀਅਰ ਆਗੂ ਹਰਚਰਜੀਤ ਸਿੰਘ ਧਾਮੀ ਦੀ ਅਗਵਾਈ ਵਿਚ ਹੋਈ ਪਾਰਟੀ ਮੀਟਿੰਗ ਵਿਚ ਕੀਤਾ ਗਿਆ ਜਿਸ ਵਿਚ ਕੰਵਰਪਾਲ ਸਿੰਘ, ਜਸਬੀਰ ਸਿੰਘ ਖੰਡੂਰ, ਰਣਬੀਰ ਸਿੰਘ, ਨੋਬਲਜੀਤ ਸਿੰਘ, ਗੁਰਦੀਪ ਸਿੰਘ ਅਤੇ ਪਰਮਜੀਤ ਸਿੰਘ ਸ਼ਾਮਲ ਸਨ। ਕਾਨਫ਼ਰੰਸ ਅਤੇ ਮੁਜ਼ਾਹਰੇ ਦੀ ਥਾਂ ਦਾ ਛੇਤੀ ਹੀ ਐਲਾਨ ਕੀਤਾ ਜਾਵੇਗਾ। ਧਾਮੀ ਨੇ ਕਿਹਾ ਕਿ ਇਹ ਸਮਾਗਮ ਸਾਡੀਆਂ ਭਾਰਤੀ ਕਬਜ਼ੇ ਤੋਂ ਆਜ਼ਾਦੀ ਹਾਸਲ ਕਰਨ ਦੀਆਂ ਇੱਛਾਵਾਂ ਅਤੇ ਪੰਜਾਬ ਦੇ ਲੋਕਾਂ ਦੇ ਸਵੈ-ਨਿਰਣੇ ਦੇ ਮੌਲਿਕ ਹੱਕ ਹਾਸਲ ਕਰਨ ਲਈ ਚੱਲ ਰਹੇ ਸੰਘਰਸ਼ ਦੀ ਤਰਜ਼ਮਾਨੀ ਕਰੇਗਾ।  ਸਿੱਖ ਹਾਈਜੈਕਰਾਂ ਦੇ 36 ਸਾਲ ਬਾਅਦ ਦੁਬਾਰਾ ਖੋਲ੍ਹੇ ਗਏ ਕੇਸ ਨੂੰ ਭਾਰਤੀ ਜਸਟਿਸ ਸਿਸਟਮ ਦੇ ਕਾਲੇ ਪੱਖ ਦੀ ਉਦਾਹਰਣ ਦਸਦਿਆਂ ਕੰਵਰਪਾਲ ਸਿੰਘ ਨੇ ਕਿਹਾ ਕਿ ਜੇ ਇੰਦਰਾ ਗਾਂਧੀ ਲਈ ਜਹਾਜ਼ ਅਗਵਾ ਕਰਨ ਵਾਲੇ ਭੋਲੇਨਾਥ ਪਾਂਡੇ ਅਤੇ ਦਵਿੰਦਰ ਪਾਂਡੇ ਦਾ ਕੇਸ ਹਿੰਦ ਸਰਕਾਰ ਵਾਪਿਸ ਲੈ ਸਕਦੀ ਹੈ ਤਾਂ ਸਤਨਾਮ ਸਿੰਘ ਅਤੇ ਤਜਿੰਦਰਪਾਲ ਸਿੰਘ ਜੋ 14 ਸਾਲ ਸਜ਼ਾ ਵੀ ਕੱਟ ਚੁੱਕੇ ਹਨ ਉਨ੍ਹਾਂ ਵਿਰੁਧ ਦਿੱਲੀ ਪੁਲਿਸ ਵਲੋਂ ਦਰਜ ਕੀਤੀ ਗਈ ਵਾਧੂ-ਚਾਰਜਚੀਟ ਨੂੰ ਵਾਪਸ ਕਿਉਂ ਨਹੀਂ ਲੈ ਸਕਦੀ?