ਪੰਜਾਬੀ ਫ਼ਿਲਮ ਨਾਨਕਸ਼ਾਹ ਫ਼ਕੀਰ ਦਾ ਮਾਮਲਾ

ਸਪੋਕਸਮੈਨ ਸਮਾਚਾਰ ਸੇਵਾ

ਪੰਥਕ, ਪੰਥਕ/ਗੁਰਬਾਣੀ

ਸੰਗਤ ਕੋਲੋਂ ਸੱਚ ਲੁਕਾ ਰਹੀ ਹੈ ਸ਼੍ਰੋ੍ਰਮਣੀ ਕਮੇਟੀ: ਹਰਚਰਨ ਸਿੰਘ

harcharn Singh

ਸ਼੍ਰੋਮਣੀ ਕਮੇਟੀ ਦੇ ਸਾਬਕਾ ਮੁੱਖ ਸਕੱਤਰ ਹਰਚਰਨ ਸਿੰਘ ਨੇ ਸ਼੍ਰੋਮਣੀ ਕਮੇਟੀ ਦੇ ਬੁਲਾਰੇ ਦਲਜੀਤ ਸਿੰਘ ਬੇਦੀ ਵਲੋਂ ਨਾਨਕਸ਼ਾਹ ਫ਼ਕੀਰ ਫਿਲਮ ਮਾਮਲੇ ਸਬੰਧੀ ਜਾਰੀ ਬਿਆਨ 'ਤੇ ਪ੍ਰਤੀਕਰਮ ਕਰਦਿਆਂ ਕਿਹਾ ਕਿ ਕਮੇਟੀ ਅਧਿਕਾਰੀ ਸੰਗਤ ਕੋਲੋਂ ਸੱਚ ਛੁਪਾ ਰਹੇ ਹਨ। ਉਨ੍ਹਾਂ ਕਿਹਾ ਕਿ ਕਮੇਟੀ ਅਧਿਕਾਰੀ ਦਾ ਬਿਆਨ ਪੜ੍ਹ ਕੇ ਮਹਿਸੂਸ ਹੋ ਰਿਹਾ ਹੈ ਕਿ ਜਿਵੇਂ ਫ਼ਿਲਮ ਮਾਮਲੇ ਵਿਚ ਸਾਰਾ ਕਸੂਰ ਹਰਚਰਨ ਸਿੰਘ ਦਾ ਹੀ ਹੋਵੇ।  ਨ੍ਹਾਂ ਦਸਿਆ ਕਿ ਨਾਨਕਸ਼ਾਹ ਫ਼ਕੀਰ ਫ਼ਿਲਮ ਦਾ ਮਾਮਲਾ ਸਾਹਮਣੇ ਆਉਣ 'ਤੇ ਕਮੇਟੀ ਦੇ ਤਤਕਾਲੀ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਇਕ ਸਬ ਕਮੇਟੀ ਦਾ ਗਠਨ ਕੀਤਾ ਸੀ ਜਿਸ ਵਿਚ ਉਨ੍ਹਾਂ ਦੇ ਨਾਲ-ਨਾਲ ਉਸ ਸਮੇਂ ਦੀ ਅਤ੍ਰਿੰਗ ਕਮੇਟੀ ਦੇ ਮੈਂਬਰ ਰਾਜਿੰਦਰ ਸਿੰਘ ਮਹਿਤਾ, ਬਲਵਿੰਦਰ ਸਿੰਘ ਜੌੜਾ ਸਿੰਘਾ, ਦਿਲਜੀਤ ਸਿੰਘ ਬੇਦੀ ਅਤੇ ਸਿਮਰਜੀਤ ਸਿੰਘ ਕੰਗ ਸ਼ਾਮਲ ਸਨ। ਅਸੀ ਮੁੰਬਈ ਵਿਖੇ ਹਰਿੰਦਰ ਸਿੰਘ ਸਿੱਕਾ ਦੇ ਘਰ ਇਹ ਫ਼ਿਲਮ ਵੇਖੀ ਤੇ 31 ਦੇ ਕਰੀਬ ਇਤਰਾਜ਼ ਲਗਾ ਕੇ ਸਿੱਕਾ ਨੂੰ ਇਸ ਫ਼ਿਲਮ 'ਤੇ ਕੋਈ ਇਤਰਾਜ਼ ਨਹੀਂ ਦਾ

ਸਰਟੀਫ਼ਿਕੇਟ ਜਾਰੀ ਕਰਨ ਤੋਂ ਇਨਕਾਰ ਕਰ ਦਿਤਾ ਸੀ। ਹਰਚਰਨ ਸਿੰਘ ਨੇ ਦਸਿਆ ਕਿ ਫ਼ਿਲਮ ਨਿਰਮਾਤਾ ਹਰਿੰਦਰ ਸਿੰਘ ਸਿੱਕਾ ਨੇ ਸਾਡੀ ਕਮੇਟੀ ਵਲੋਂ ਜਾਰੀ ਇਤਰਾਜ਼ ਦੂਰ ਕਰਨ ਤੋਂ ਬਾਅਦ ਫਿਰ ਇਕ ਵਾਰ  ਫ਼ਿਲਮ ਵਿਖਾਈ ਜਿਸ ਵਿਚ ਸਾਨੂੰ ਕੋਈ ਇਤਰਾਜ਼ ਨਹੀਂ ਲੱਗਾ। ਅਸੀ ਸਿੱਕਾ ਨੂੰ 13 ਮਈ 2016 ਨੂੰ ਪੱਤਰ ਜਾਰੀ ਕਰ ਦਿਤਾ। ਉਨ੍ਹਾਂ ਦਸਿਆ ਕਿ ਸਿੱਕਾ ਨੂੰ ਇਹ ਪੱਤਰ ਜਾਰੀ ਕਰਨ ਸਮੇਂ ਉਨ੍ਹਾਂ ਨਾਲ ਰਾਜਿੰਦਰ ਸਿੰਘ ਮਹਿਤਾ ਅਤੇ ਦਿਲਜੀਤ ਸਿੰਘ ਬੇਦੀ ਵੀ ਸਨ। ਉਨ੍ਹਾਂ ਕਿਹਾ ਕਿ ਸਾਡੇ ਪੱਤਰ ਤੋ ਪਹਿਲਾਂ ਹੀ ਅਕਾਲ ਤਖ਼ਤ ਦੇ ਜਥੇਦਾਰ ਗਿ. ਗੁਰਬਚਨ ਸਿੰਘ ਨੇ ਪੱਤਰ ਜਾਰੀ ਕਰ ਵੀ ਦਿਤਾ ਸੀ। ਉਨ੍ਹਾਂ ਕਿਹਾ ਕਿ ਜਦ ਅਕਾਲ ਤਖ਼ਤ ਵਲੋ ਸਾਡੇਂ ਪੱਤਰ ਤੋਂ ਪਹਿਲਾਂ ਹੀ ਪੱਤਰ ਜਾਰੀ ਕਰ ਦਿਤਾ ਸੀ ਤਾਂ ਫਿਰ ਸਾਡੇ ਪੱਤਰ ਦੀ ਕੀ ਕੀਮਤ ਰਹਿ ਜਾਂਦੀ ਹੈ।