ਅੱਜ ਦਾ Hukamnama - ਗੁਰਦਵਾਰਾ ਸ੍ਰੀ ਜਨਮ ਅਸਥਾਨ Shri Nankana Sahib Pakistan 15 November

ਪੰਥਕ, ਪੰਥਕ/ਗੁਰਬਾਣੀ

⚘Hukamnama Sahib ji. Birth Place Of Dhan Guru Nanak Dev Ji
Gurudwara Nankana Sahib ( ਨਨਕਾਣਾ ਸਾਹਿਬ ) Pakistan⚘

_*15th November 2017*_

ANG;(653/54)

ਸਲੋਕੁ ਮਃ ੩ ॥
सलोकु मः ३ ॥
ਸਲੋਕ ਤੀਜੀ ਪਾਤਿਸ਼ਾਹੀ।
Slok 3rd Guru.

ਏ ਮਨ ਹਰਿ ਜੀ ਧਿਆਇ ਤੂ ਇਕ ਮਨਿ ਇਕ ਚਿਤਿ ਭਾਇ ॥
ए मन हरि जी धिआइ तू इक मनि इक चिति भाइ ॥
ਹੇ ਮੇਰੀ ਜਿੰਦੜੀਏ! ਤੂੰ ਇਕਾਗਰ ਚਿੱਤ ਤੇ ਅਫੁਰ ਲੀਨਤਾ ਦੁਆਰਾ ਪੂਜਯ ਪ੍ਰਭੂ ਦਾ ਪਿਆਰ ਨਾਲ ਸਿਮਰਨ ਕਰ।
O my soul, lovingly remember Thou, the Beloved Lord single-mindedly and with rapt attention.

ਹਰਿ ਕੀਆ ਸਦਾ ਸਦਾ ਵਡਿਆਈਆ ਦੇਇ ਨ ਪਛੋਤਾਇ ॥
हरि कीआ सदा सदा वडिआईआ देइ न पछोताइ ॥
ਅਬਿਨਾਸੀ ਤੇ ਸਦੀਵੀ ਸਥਿਰ ਹਨ ਵਾਹਿਗੁਰੂ ਦੀਆਂ ਬਜ਼ੁਰਗੀਆਂ। ਉਹ ਦੇ ਕੇ ਪਸਚਾਤਾਪ ਨਹੀਂ ਕਰਦਾ।
Imperishable and everlasting are the God's glories and He regrets not what He gives.

ਹਉ ਹਰਿ ਕੈ ਸਦ ਬਲਿਹਾਰਣੈ ਜਿਤੁ ਸੇਵਿਐ ਸੁਖੁ ਪਾਇ ॥
हउ हरि कै सद बलिहारणै जितु सेविऐ सुखु पाइ ॥
ਮੈਂ ਹਮੇਸ਼ਾਂ ਵਾਹਿਗੁਰੂ ਉਤੋਂ ਕੁਰਬਾਨ ਜਾਂਦਾ ਹਾਂ ਜਿਸ ਦੀ ਟਹਿਲ ਕਮਾਉਣ ਨਾਲ ਆਰਾਮ ਪ੍ਰਾਪਤ ਹੁੰਦਾ ਹੈ।
I am ever a sacrifice unto God, serving whom peace is attained.

ਨਾਨਕ ਗੁਰਮੁਖਿ ਮਿਲਿ ਰਹੈ ਹਉਮੈ ਸਬਦਿ ਜਲਾਇ ॥੧॥
नानक गुरमुखि मिलि रहै हउमै सबदि जलाइ ॥१॥
ਨਾਨਕ, ਨਾਮ ਦੇ ਨਾਲ ਆਪਣੀ ਹੰਗਤਾ ਨੂੰ ਸਾੜ ਕੇ ਗੁਰੂ-ਅਨੁਸਾਰੀ ਸੁਆਮੀ ਅੰਦਰ ਲੀਨ ਰਹਿੰਦਾ ਹੈ।
Nanak, burning his ego with the Name, the Guru-ward remains merged in the Lord.

ਮਃ ੩ ॥
मः ३ ॥
ਤੀਜੀ ਪਾਤਿਸ਼ਾਹੀ।
3rd Guru.

ਆਪੇ ਸੇਵਾ ਲਾਇਅਨੁ ਆਪੇ ਬਖਸ ਕਰੇਇ ॥
आपे सेवा लाइअनु आपे बखस करेइ ॥
ਸਾਈਂ ਆਪ ਬੰਦਿਆਂ ਨੂੰ ਆਪਣੀ ਟਹਿਲੇ ਲਾਉਂਦਾ ਹੈ ਅਤੇ ਆਪ ਹੀ ਉਨ੍ਹਾਂ ਨੂੰ ਬਖਸ਼ਿਸ਼ ਕਰਦਾ ਹੈ।
The Lord Himself engages men in His service and Himself rewards them.

ਸਭਨਾ ਕਾ ਮਾ ਪਿਉ ਆਪਿ ਹੈ ਆਪੇ ਸਾਰ ਕਰੇਇ ॥
सभना का मा पिउ आपि है आपे सार करेइ ॥
ਉਹ ਖੁਦ ਸਾਰਿਆਂ ਦਾ ਪਿਤਾ ਤੇ ਮਾਤਾ ਹੈ ਅਤੇ ਖੁਦ ਹੀ ਉਨ੍ਹਾਂ ਦੀ ਸੰਭਾਲ ਕਰਦਾ ਹੈ।
He Himself is the father and mother of all and Himself, He, takes care of them.

ਨਾਨਕ ਨਾਮੁ ਧਿਆਇਨਿ ਤਿਨ ਨਿਜ ਘਰਿ ਵਾਸੁ ਹੈ ਜੁਗੁ ਜੁਗੁ ਸੋਭਾ ਹੋਇ ॥੨॥
नानक नामु धिआइनि तिन निज घरि वासु है जुगु जुगु सोभा होइ ॥२॥
ਨਾਨਕ, ਜੋ ਨਾਮ ਦਾ ਆਰਾਧਨ ਕਰਦੇ ਹਨ, ਉਹ ਆਪਣੇ ਨਿੱਜ ਦੇ ਧਾਮ (ਆਪੇ) ਵਿੱਚ ਨਿਵਾਸ ਪਾਉਂਦੇ ਹਨ ਅਤੇ ਸਾਰਿਆਂ ਯੁਗਾਂ ਅੰਦਰ ਉਨ੍ਹਾਂ ਦੀ ਇਜ਼ਤ ਹੁਦੀ ਹੈ।
Nanak, they who ponder over the Name, dwell in their own home and are honoured all the ages through.

ਪਉੜੀ ॥
पउड़ी ॥
ਪਉੜੀ।
Pauri.

ਤੂ ਕਰਣ ਕਾਰਣ ਸਮਰਥੁ ਹਹਿ ਕਰਤੇ ਮੈ ਤੁਝ ਬਿਨੁ ਅਵਰੁ ਨ ਕੋਈ ॥
तू करण कारण समरथु हहि करते मै तुझ बिनु अवरु न कोई ॥
ਤੂੰ ਹੇ ਕਰਤਾਰ! ਸਾਰੇ ਕੰਮ ਕਰਨ ਨੂੰ ਸਰਬ-ਸ਼ਕਤੀਵਾਨ ਹੈਂ। ਤੇਰੇ ਬਗੈਰ ਮੈਨੂੰ ਹੋਰ ਕਿਸੇ ਦਾ ਆਸਰਾ ਨਹੀਂ।
Thou, O Creator art Omnipotent to do all the deeds and without Thee, I lean on none else.

ਤੁਧੁ ਆਪੇ ਸਿਸਟਿ ਸਿਰਜੀਆ ਆਪੇ ਫੁਨਿ ਗੋਈ ॥
तुधु आपे सिसटि सिरजीआ आपे फुनि गोई ॥
ਤੂੰ ਆਪ ਜਗਤ ਰਚਿਆ ਹੈ ਅਤੇ ਆਪ ਹੀ ਆਖਰਕਾਰ ਜਿਸ ਨੂੰ ਨਾਸ ਕਰ ਦੇਵੇਂਗਾ।
Thou Thyself created the world and Thyself shalt, ultimately destroy it.

ਸਭੁ ਇਕੋ ਸਬਦੁ ਵਰਤਦਾ ਜੋ ਕਰੇ ਸੁ ਹੋਈ ॥
सभु इको सबदु वरतदा जो करे सु होई ॥
ਕੇਵਲ ਤੇਰਾ ਹੁਕਮ ਹੀ ਸਾਰੇ ਪ੍ਰਚੱਲਤ ਹੋ ਰਿਹਾ ਹੈ। ਜਿਹੜਾ ਕੁਛ ਤੂੰ ਕਰਦਾ ਹੈ, ਓਹੀ ਹੁੰਦਾ ਹੈ।
They command alone prevails everywhere and whatever Thou does, that alone comes to pass.

ਵਡਿਆਈ ਗੁਰਮੁਖਿ ਦੇਇ ਪ੍ਰਭੁ ਹਰਿ ਪਾਵੈ ਸੋਈ ॥
वडिआई गुरमुखि देइ प्रभु हरि पावै सोई ॥
ਗੁਰਾਂ ਦੇ ਰਾਹੀਂ ਪ੍ਰਭੂ ਬੰਦੇ ਨੂੰ ਪ੍ਰਭਤਾ ਪ੍ਰਦਾਨ ਕਰਦਾ ਹੈ, ਅਤੇ ਤਦ ਉਹ ਪ੍ਰਭੂ ਨੂੰ ਪਾ ਲੈਂਦਾ ਹੈ।
Through the Guru, the Lord blesses man with glory and then obtains he, the Lord.

ਗੁਰਮੁਖਿ ਨਾਨਕ ਆਰਾਧਿਆ ਸਭਿ ਆਖਹੁ ਧੰਨੁ ਧੰਨੁ ਧੰਨੁ ਗੁਰੁ ਸੋਈ ॥੨੯॥੧॥ ਸੁਧੁ
गुरमुखि नानक आराधिआ सभि आखहु धंनु धंनु धंनु गुरु सोई ॥२९॥१॥ सुधु
ਗੁਰਾਂ ਦੀ ਦਇਆ ਦੁਆਰਾ, ਨਾਨਕ ਸੁਆਮੀ ਦੀ ਸਿਮਰਨ ਕਰਦਾ ਹੈ। ਸਾਰੇ ਜਣੇ ਕਹੋ "ਮੁਬਾਰਕ, ਮੁਬਾਰਕ! ਮੁਬਾਰਕ ਹਨ ਉਹ ਗੁਰੂ ਮਹਾਰਾਜ।" ਬਾਣੀ ਸੰਤ ਕਬੀਰ ਜੀ ਘਰੁ 1।
By Guru's grace, Nanak meditates on the Lord, Let all repeat "Blessed, Blessed is he, the Guru".

ੴ -=ਵਾਹਿਗੁਰੂ ਜੀ ਕਾ ਖਾਲਸਾ-ਵਾਹਿਗੁਰੂ ਜੀ ਕੀ ਫਤਹਿ ਜੀ=-ੴ :
ੴ -=waheguru ji ka khalsa waheguru ji ki fateh jio=-ੴ

ਗੁਰੂ ਰੁਪ ਸਾਧ ਸਂਗਤ ਜਿਓ
ਭੂਲਾ ਚੁਕਾ ਦੀ ਮਾਫੀ ਬਕ੍ਸ਼ੋ ਜੀ⚘⚘