ਕਰਤਾਰਪੁਰ,
10 ਸਤੰਬਰ (ਕੁਲਦੀਪ ਸਿੰਘ ਵਾਲੀਆ): ਬੀਤੀ 25 ਅਗੱਸਤ ਨੂੰ ਅਮਰੀਕਾ ਦੇ ਸ਼ਹਿਰ ਹਿਊਸਟਨ
ਵਿਚ ਆਏ ਹੜ੍ਹ ਨੇ ਭਾਰੀ ਤਬਾਹੀ ਕੀਤੀ ਹੈ ਜਿਸ ਕਾਰਨ ਬਹੁਤ ਸਾਰਾ ਇਲਾਕਾ ਹੈ ਜਿਥੇ 4-4
ਫੁੱਟ ਤਕ ਪਾਣੀ ਘਰਾਂ ਵਿਚ ਚਲਾ ਗਿਆ ਅਤੇ ਕਈਆਂ ਥਾਵਾਂ 'ਤੇ ਇਸ ਤੋਂ ਵੀ ਜ਼ਿਆਦਾ ਪਾਣੀ
ਆਉਣ ਕਾਰਨ ਉਥੇ ਰਹਿੰਦੇ ਲੋਕਾਂ ਨੂੰ ਬਹੁਤ ਭਾਰੀ ਮਾਲੀ ਨੁਕਸਾਨ ਸਾਹਮਣਾ ਕਰਨਾ ਪਿਆ।
ਇਸ
ਦੌਰਾਨ ਹੜ੍ਹ ਪੀੜਤਾਂ ਦੀ ਹਰ ਸੰਭਵ ਸਹਾਇਤਾ ਕਰਨ ਲਈ ਹਮੇਸ਼ਾ ਹੀ ਅੱਗੇ ਵੱਧ ਚੜ੍ਹ ਕੇ
ਸੇਵਾ ਕਰਨੀ, ਜੋ ਚਾਹੇ ਕਿਸੇ ਵੀ ਦੇਸ਼ ਵਿਚ ਕਿਉਂ ਨਾ ਜਾ ਕੇ ਕਰਨੀ ਪਵੇ ਸਿੱਖ ਸੰਸਥਾਵਾਂ
ਵਲੋਂ ਕੀਤੀ ਜਾਂਦੀ ਹੈ। ਇਸ ਵਾਰ ਵੀ ਹੜ੍ਹ ਪੀੜਤਾਂ ਦੀ ਹਰ ਤਰ੍ਹਾਂ ਨਾਲ ਮਦਦ ਕਰਨ ਲਈ
ਯੂਨਾਈਟਿਡ ਸਿੱਖਜ਼, ਖ਼ਾਲਸਾ ਏਡ ਅਤੇ ਹੋਰ ਸਿੱਖ ਸੰਸਥਾਵਾਂ ਵਲੋਂ ਹਿਊਸਟਨ ਵਿਖੇ ਹੋਈ ਹੜ੍ਹ
ਨਾਲ ਭਾਰੀ ਤਬਾਹੀ ਵਿਚ ਫਸੇ ਲੋਕਾਂ ਨੂੰ ਬਿਨਾਂ ਕਿਸੇ ਭੇਦ-ਭਾਵ ਤੋਂ ਜ਼ਰੂਰਤ ਦੀਆਂ ਹਰ
ਚੀਜ਼ਾਂ ਮੁਹਈਆ ਕਰਵਾਈਆਂ ਜਿਸ ਨਾਲ ਪੂਰੀ ਦੂਨੀਆਂ ਵਿਚ ਸਿੱਖ ਕੌਮ ਦਾ ਨਾਮ ਉੱਚਾ ਹੋਇਆ
ਹੈ। ਇਸ ਸਬੰਧੀ ਗੱਲ ਕਰਦਿਆਂ ਯੂਨਾਈਟਿਡ ਸਿੱਖਜ਼ ਸੰਸਥਾ ਦੇ ਸੀਨੀਅਰ ਮੈਂਬਰ ਸ.ਸਤਪਾਲ
ਸਿੰਘ ਪੂਰੇਵਾਲ ਨੇ ਆਖਿਆ ਕਿ ਗੁਰਦੁਆਰਾ ਸਿੱਖ ਨੈਸ਼ਨਲ ਸੈਂਟਰ ਹਿਊਸਟਨ ਦੀ ਕਮੇਟੀ ਨਾਲ
ਮਿਲ ਕੇ ਇਸ ਗੁਰਦਵਾਰਾ ਸਾਹਿਬ ਨੂੰ ਰਾਹਤ ਕਾਰਜਾਂ ਦਾ ਕੇਂਦਰ ਬਣਾਇਆ ਗਿਆ ਅਤੇ ਸੰਗਤਾਂ
ਦੇ ਸਹਿਯੋਗ ਨਾਲ ਕਾਰਜ ਆਰੰਭ ਕੀਤੇ ਗਏ।
ਉਨ੍ਹਾਂ ਕਿਹਾ ਕਿ ਕੈਲੀਫ਼ੋਰਨੀਆ ਦੇ ਵੀ ਕਈ
ਇਲਾਕਿਆਂ ਵਿਚ ਵੀ ਲੋੜੀਂਦੀ ਮਦਦ ਪਹੁੰਚਾਈ ਜਾ ਰਹੀ ਹੈ ਅਤੇ ਹਰ ਸੰਭਵ ਕੋਸ਼ਿਸ਼ ਕੀਤੀ ਜਾ
ਰਹੀ ਹੈ ਕਿ ਹਰ ਕਿਸੇ ਵੀ ਲੋੜਵੰਦ ਜਾਂ ਜ਼ਰੂਰਤਮੰਦ ਦੀ ਹਰ ਸੰਭਵ ਮਦਦ ਕੀਤੀ ਜਾ ਸਕੇ।