ਆਨੰਦ ਕਾਰਜ ਤੋਂ ਪਹਿਲਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ ਕਰਾਉਣਾ ਜ਼ਰੂਰੀ ਨਹੀਂ : ਗਿ. ਜਾਚਕ

ਪੰਥਕ, ਪੰਥਕ/ਗੁਰਬਾਣੀ

ਕੋਟਕਪੂਰਾ, 10 ਫ਼ਰਵਰੀ (ਗੁਰਿੰਦਰ ਸਿੰਘ): ਅੰਤਰਰਾਸ਼ਟਰੀ ਸਿੱਖ ਪ੍ਰਚਾਰਕ ਗਿਆਨੀ ਜਗਤਾਰ ਸਿੰਘ ਜਾਚਕ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵਲੋਂ ਗ਼ਰੀਬ ਤੇ ਬਿਪਰਵਾਦ ਦੇ ਲਤਾੜੇ (ਦਲਿਤ) ਲੋਕਾਂ ਦੀਆਂ ਬਸਤੀਆਂ ਦੇ ਨਾਲ-ਨਾਲ ਸਰਹੱਦੀ ਖੇਤਰਾਂ 'ਚ ਜ਼ਰੂਰਤਮੰਦ ਮਰੀਜ਼ਾਂ ਦੀ ਸਹਾਇਤਾ ਲਈ ਡਾਕਟਰੀ ਵੈਨ ਚਲਾਉਣ ਦਾ ਫ਼ੈਸਲਾ ਤਾਂ ਸ਼ਲਾਘਾਯੋਗ ਹੈ ਪਰ ਅਜਿਹੇ ਲੋੜਵੰਦ ਪਰਵਾਰਾਂ ਦੀਆਂ ਲੜਕੀਆਂ ਦੇ ਵਿਆਹ ਮੌਕੇ ਕੋਈ ਮਾਇਕ ਸਹਾਇਤਾ ਕਰਨ ਦੀ ਥਾਂ 5100 ਰੁਪਏ ਸ੍ਰੀ ਅਖੰਡ ਪਾਠ ਸਾਹਿਬ ਦੀ ਭੇਟਾ ਵਜੋਂ ਦੇਣ ਦਾ ਫ਼ੈਸਲਾ ਵਿਚਾਰਨਯੋਗ ਹੈ ਕਿਉਂਕਿ ਗੁਰਮਤਿ ਦੀ ਸਿਧਾਂਤਕ ਰੌਸ਼ਨੀ ਅਤੇ ਸਿੱਖ ਰਹਿਤ ਮਰਿਆਦਾ ਮੁਤਾਬਕ ਨਾ ਤਾਂ ਗੁਰਬਾਣੀ ਦੇ ਪਾਠ ਦੀ ਕੋਈ ਭੇਟਾ ਨੀਯਤ ਕੀਤੀ ਜਾ ਸਕਦੀ ਹੈ ਅਤੇ ਨਾ ਹੀ ਕਿਸੇ ਕਾਰਜ ਦੀ ਆਰੰਭਤਾ ਤੋਂ ਪਹਿਲਾਂ ਅਰਦਾਸ ਤੋਂ ਬਿਨਾਂ ਕਿਸੇ ਕਿਸਮ ਦਾ ਕੋਈ ਵਿਸ਼ੇਸ਼ ਪਾਠ ਕਰਵਾਉਣਾ ਜ਼ਰੂਰੀ ਹੈ।