ਬਾਬੇ ਨਾਨਕ ਦਾ ਦਰ ਤਾਂ ਸਭ ਤੋਂ ਉੱਚਾ ਹੈ ਤੇ ਇਸ ਗੱਲ ਨੂੰ ਦੁਨੀਆਂ ਦਾ ਸਾਰਾ ਬੌਧਿਕ ਜਗਤ ਕਬੂਲ ਕਰ ਰਿਹਾ ਹੈ। ਬਾਬੇ ਨਾਨਕ ਦੀ ਬਾਣੀ ਉਤੇ ਅਮਲ ਕਰਨਾ ਸਿੱਖਾਂ ਨੇ ਛੱਡ ਦਿਤਾ ਹੈ, ਇਸ ਲਈ ਇਸ ਦਾ ਪ੍ਰਚਾਰ ਕਰਨ ਲਈ ਕਿਸੇ ਨੂੰ ਫ਼ੁਰਸਤ ਕਿਵੇਂ ਮਿਲੇਗੀ? ਪ੍ਰਚਾਰ ਦੇ ਨਾਂ ਤੇ ਪੈਸੇ ਇਕੱਠੇ ਕਰ ਕੇ ਸ਼ੀਸ਼ ਮਹਿਲ ਉਸਾਰਨ ਵਾਲੇ ਕਈ ਅਦਾਰੇ ਡੇਰਾਵਾਦ ਦਾ ਨਵਾਂ ਐਡੀਸ਼ਨ ਪੇਸ਼ ਕਰ ਰਹੇ ਹਨ। ਬੌਧਿਕਤਾ ਨਾਲ ਇਸ ਪਾਸੇ ਸਪੋਕਸਮੈਨ ਦੀ 'ਏਕਲਾ ਚਲੋ' ਦੀ ਨੀਤੀ ਨੇ 'ਉੱਚਾ ਦਰ ਬਾਬੇ ਨਾਨਕ ਦਾ' ਨਾਮ ਦਾ ਮਹੱਤਵਾਕਾਂਖੀ ਅਦਾਰਾ ਪੂਰਨਤਾ ਦੇ ਨੇੜੇ ਪਹੁੰਚਾ ਦਿਤਾ ਹੈ।