ਬਾਦਲ ਪਰਵਾਰ ਦੇ ਕਹਿਣ 'ਤੇ ਹੀ ਰੱਦ ਹੋ ਸਕੇਗਾ ਸੌਦਾ ਸਾਧ ਦੀ ਮੁਆਫ਼ੀ ਦਾ ਮਤਾ'

ਪੰਥਕ, ਪੰਥਕ/ਗੁਰਬਾਣੀ

ਮਾਲੇਰਕੋਟਲਾ, 8 ਸਤੰਬਰ (ਬਲਵਿੰਦਰ ਸਿੰਘ ਭੁੱਲਰ): ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕ੍ਰਿਪਾਲ ਸਿੰਘ ਬਡੂੰਗਰ ਵਲੋਂ ਅੱਜ ਪ੍ਰੈੱਸ ਵਿਚ ਇਹ ਬਿਆਨ ਦੇਣਾ ਕਿ 'ਅਸੀਂ ਸੌਦਾ ਸਾਧ ਨੂੰ ਦਿਤੀ ਗਈ ਮੁਆਫ਼ੀ ਦਾ ਮਤਾ ਰੱਦ ਨਹੀਂ ਕਰ ਸਕਦੇ' ਸਿੱਖ ਕੌਮ ਲਈ ਦੁਖਦਾਈ।
ਇਹ ਵਿਚਾਰ ਪ੍ਰਗਟ ਕਰਦਿਆਂ ਧਰਮੀ ਫ਼ੌਜੀ ਸ. ਮੇਘ ਸਿੰਘ ਸੰਗਾਲੀ, ਸਿੱਖ ਬੁੱਧੀਜੀਭੀ ਗੁਰਦੇਵ ਸਿੰਘ ਦਿਉਲ ਅਤੇ ਸਮਾਜ ਸੇਵੀ ਖੇਮ ਸਿੰਘ ਅਲੀਪੁਰ ਨੇ ਕਿਹਾ ਕਿ  ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਸਿਰਫ਼ ਬਾਦਲਾਂ ਦੇ ਇਸ਼ਾਰੇ 'ਤੇ ਹੀ ਸੌਦਾ ਸਾਧ ਦੀ ਮੁਆਫ਼ੀ ਦਾ ਮਤਾ ਰੱਦ ਕਰੇਗਾ ਕਿਉਂਕਿ ਉਸ ਕੋਲ ਇੰਨੀਆਂ ਸ਼ਕਤੀਆਂ ਜਾਂ ਜੁਅਰਤ ਹੀ ਨਹੀਂ ਕਿ ਉਹ ਖ਼ੁਦ ਦੇ ਬਲਬੂਤੇ ਜਾਂ ਅਪਣੀ ਆਤਮਾ ਦੀ ਆਵਾਜ਼ 'ਤੇ ਕੋਈ ਫ਼ੈਸਲਾ ਲੈ ਸਕੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੀਆਂ ਅਣਗਹਿਲੀਆਂ ਅਤੇ ਸਿਆਸੀਕਰਨ ਦਾ ਹੀ ਨਤੀਜਾ ਹੈ ਕਿ ਪੰਜਾਬ ਦੇ ਲੱਖਾਂ ਲੋਕ ਡੇਰਾ ਸਿਰਸਾ ਦੇ ਸ਼ਰਧਾਲੂ ਬਣੇ। ਜੇ ਸ਼੍ਰੋਮਣੀ ਕਮੇਟੀ ਅਪਣੇ ਫ਼ਰਜ਼ ਪਛਾਣਦਿਆਂ ਸਿੱਖੀ ਦਾ ਪ੍ਰਚਾਰ ਕਰਦੀ ਤਾਂ ਘੱਟੋ ਘੱਟ ਪੰਜਾਬ ਦੇ ਸਿੱਖ ਤਾਂ ਡੇਰੇ ਜਾਣ ਤੋਂ ਬਚੇ ਰਹਿੰਦੇ ਪਰ ਕਮੇਟੀ ਕੋਲ ਸਮਾਂ, ਸਾਧਨਾਂ ਅਤੇ ਹੋਰ ਸੁੱਖ ਸਹੂਲਤਾਂ ਦੀ ਕੋਈ ਵੀ ਕਮੀਂ ਨਾ ਹੋਣ ਦੇ ਬਾਵਜੂਦ ਇਹ ਹੱਥ ਤੇ ਹੱਥ ਧਰ ਕੇ ਬੈਠੇ ਰਹੇ ਅਤੇ ਸਿੱਖ ਪੰਥ ਵਿਰੋਧੀ ਸ਼ਕਤੀਆਂ ਨੇ ਧਰਮ ਦੇ ਨਾਂਅ 'ਤੇ ਸੂਬੇ ਵਿਚ ਅਪਣੇ ਪੈਰ ਪਸਾਰ ਲਏ।