ਬੇਅਦਬੀ ਮਾਮਲਾ: ਅਦਾਲਤੀ ਫ਼ੈਸਲਾ ਸ਼ਰਾਰਤੀ ਲੋਕਾਂ ਦੇ ਮੂੰਹ 'ਤੇ ਚਪੇੜ: ਸਿਆਲਕਾ

ਪੰਥਕ, ਪੰਥਕ/ਗੁਰਬਾਣੀ

ਅੰਮ੍ਰਿਤਸਰ, 28 ਸਤੰਬਰ (ਸੁਖਵਿੰਦਰਜੀਤ ਸਿੰਘ ਬਹੋੜੂ): ਅੰਮ੍ਰਿਤਸਰ ਦੇ ਪਿੰਡ ਰਾਮਦਿਵਾਲੀ ਮੁਸਲਮਾਨਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਬੀਤੇ ਵਰ੍ਹੇ ਹੋਈ ਬੇਅਦਬੀ ਮਾਮਲੇ 'ਚ ਅਦਾਲਤ ਵਿਚ ਦੋਸ਼ੀਆਂ ਨੂੰ 7-7 ਸਾਲ ਦੀ ਸਜ਼ਾ ਦਿਵਾਉਣ 'ਚ ਕਾਮਯਾਬ ਰਹੇ ਨਾਮਵਰ ਵਕੀਲ ਅਤੇ ਸ਼੍ਰੋਮਣੀ ਕਮੇਟੀ ਦੇ ਮੈਂਬਰ ਐਡਵੋਕੇਟ ਭਗਵੰਤ ਸਿੰਘ ਸਿਆਲਕਾ ਨੇ ਕਿਹਾ ਕਿ ਦੋਸ਼ੀਆਂ ਪ੍ਰਤੀ ਅਦਾਲਤੀ ਫ਼ੈਸਲਾ ਉਨ੍ਹਾਂ ਲੋਕਾਂ ਦੇ ਮੂੰਹ 'ਤੇ ਚਪੇੜ ਹੈ ਜੋ ਧਾਰਮਕ ਭਾਵਨਾਵਾਂ ਨਾਲ ਖਿਲਵਾੜ ਕਰ ਕੇ ਪੰਜਾਬ ਦਾ ਮਾਹੌਲ ਖ਼ਰਾਬ ਕਰਨਾ ਚਾਹੁੰਦੇ ਸਨ।
ਸਿਆਲਕਾ ਨੇ ਉਕਤ ਮਿਲੀ ਕਾਮਯਾਬੀ ਪ੍ਰਤੀ ਆਲ ਇੰਡੀਆ ਸੰਘਰਸ਼ੀ ਯੋਧੇ ਅਕਾਲੀ ਦਲ ਅਤੇ ਜੋਧਪੁਰ ਨਜ਼ਰਬੰਦ ਕਮੇਟੀ ਵਲੋਂ ਰੱਖੇ ਗਏ ਸਨਮਾਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਹ ਅਤੇ ਉਸ ਦਾ ਪਰਵਾਰ ਗੁਰੂ ਘਰ ਅਤੇ ਪੰਥ ਨੂੰ ਸਦਾ ਸਮਰਪਤ ਹੈ। ਸੰਘਰਸ਼ੀ ਯੋਧੇ ਅਤੇ ਜੋਧਪੁਰੀ ਕਮੇਟੀ ਆਗੂਆਂ ਨੇ ਲੰਮੀ ਕਾਨੂੰਨੀ ਲੜਾਈ ਉਪ੍ਰੰਤ ਜੋਧਪੁਰ ਸਿੱਖ ਕੈਦੀਆਂ ਨੂੰ ਮੁਆਵਜ਼ਾ ਦਿਵਾਉਣ 'ਚ ਕਾਮਯਾਬ ਹੋਣ 'ਤੇ ਐਡਵੋਕੇਟ ਸਿਆਲਕਾ ਨੂੰ ਸਨਮਾਨਤ ਕੀਤਾ।